Patiala News: ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਪੂਰੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੇ ਪਟਿਆਲਾ ਦੇ ਕਰਨਲ ਬਾਠ (Colonel Pushpinder Singh Bath) ਦੀ ਕੁੱਟਮਾਰ ਦੇ ਕੇਸ ਦੀ ਜਾਂਚ ਸੀਬੀਆਈ (CBI) ਨੂੰ ਸੌਪਣ ਦੇ ਫੈਸਲੇ ਨੂੰ ਹੁਣ ਸੁਪਰੀਮ ਕੋਰਟ (Supreme Court) ਵਿਚ ਚੁਣੌਤੀ ਦਿੱਤੀ ਗਈ ਹੈ। ਪਟਿਆਲਾ ਪੁਲਿਸ ਦੇ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਵੱਲੋਂ 16 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੀਬੀਆਈ ਜਾਂਚ ਦੇ ਦਿੱਤੇ ਆਦੇਸ਼ਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਵੱਲੋਂ ਵੀ ਇਸਦਾ ਪਤਾ ਲੱਗਦੇ ਹੀ ਸੁਪਰੀਮ ਕੋਰਟ ਵਿਚ ਇੱਕ ਕੈਵੀਅਟ ਦਾਈਰ ਕਰ ਦਿੱਤੀ ਹੈ। ਜਿਸਦੇ ਵਿਚ ਉਨ੍ਹਾਂ ਪਿਟੀਸ਼ਨਰ ਦੀ ਪਿਟੀਸ਼ਨ ‘ਤੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ ਉਸਦਾ ਪੱਖ ਵੀ ਸੁਣਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ ‘War against drugs’; ਭਗਵੰਤ ਮਾਨ ਅੱਜ ਮੁਹਿੰਮ ਦੇ ਅਗਲੇ ਪੜਾਅ ਦੀ ਲੁਧਿਆਣਾ ਤੋਂ ਕਰਨਗੇ ਸ਼ੁਰੂਆਤ
ਇਸ ਫੈਸਲੇ ਉਪਰ ਅੱਜ ਸੋਮਵਾਰ ਨੂੰ ਜਸਟਿਸ ਸੰਜੈ ਕੁਮਾਰ ਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਸਕਦਾ ਹੈ। ਜਿਕਰਯੋਗ ਹੈ ਕਿ ਇਹ ਘਟਨਾ 13-14 ਮਾਰਚ ਦੀ ਦਰਮਿਆਨੀ ਰਾਤ ਨੂੰ ਪਟਿਆਲਾ ਵਿਚ ਉਸ ਸਮੇਂ ਵਾਪਰੀ ਸੀ ਜਦ ਕਰਨਲ ਪੁਸ਼ਪਿੰਦਰ ਸਿੰਘ ਬਾਠ(Colonel Pushpinder Singh Bath) ਤੇ ਉਨ੍ਹਾਂ ਦਾ ਪੁੱਤਰ ਅੰਗਦ ਬਾਠ ਦਿੱਲੀ ਤੋਂ ਵਾਪਸੀ ਦੌਰਾਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨਜਦੀਕ ਸੜਕ ਕਿਨਾਰੇ ਇੱਕ ਢਾਬੇ ਉਪਰ ਖਾਣਾ ਖਾ ਰਹੇ ਸਨ। ਇਸ ਦੌਰਾਨ ਇੱਕ ਇੰਨਕਾਉਂਟਰ ਕਰਕੇ ਆਏ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਇੰਸਪੈਕਟਰ ਹੈਰੀ ਬੋਪਾਰਾਏ, ਇੰਸਪੈਕਟਰ ਰੌਨੀ ਸਿੰਘ ਸਹਿਤ ਪੌਣੀ ਦਰਜ਼ਨ ਮੁਲਾਜਮਾਂ ਦੇ ਨਾਲ ਪਾਰਕਿੰਗ ਨੂੰ ਲੈ ਕੇ ਕਹਾਸੁਣੀ ਹੋ ਗਈ ਸੀ,
ਇਹ ਵੀ ਪੜ੍ਹੋ ਫ਼ੌਜ ਦੇ ਅਧਿਕਾਰੀ ਨੇ ਏਅਰਪੋਰਟ ‘ਤੇ ਕੁੱਟੇ ਏਅਰਲਾਈਨਜ਼ ਦੇ ਅਧਿਕਾਰੀ, ਹੋਇਆ ਪਰਚਾ ਦਰਜ਼
ਜਿਸਤੋਂ ਬਾਅਦ ਇੰਨ੍ਹਾਂ ਪੁਲਿਸ ਮੁਲਾਜਮਾਂ ਨੇ ਭਾਰਤੀ ਫ਼ੌਜ ਦੇ ਕਰਨਲ ਤੇ ਉਸਦੇ ਬੇਟੇ ਦੀ ਕਥਿਤ ਤੌਰ ‘ਤੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਸੀ।ਪੁਲਿਸ ਉਪਰ ਸਭ ਤੋਂ ਪਹਿਲਾਂ ਸਵਾਲ ਉਸ ਸਮੇਂ ਖੜ੍ਹੇ ਹੋਏ ਜਦ ਇਸ ਘਟਨਾ ਦੇ ਇੱਕ ਹਫ਼ਤੇ ਬਾਅਦ ਮਾਮਲਾ ਦਿੱਲੀ ਤੱਕ ਪੁੱਜਣ ਤੋਂ ਬਾਅਦ ਹੀ ਪੀੜਤ ਕਰਨਲ ਦੇ ਬਿਆਨਾਂ ਉਪਰ ਕੇਸ ਦਰਜ਼ ਕੀਤਾ ਗਿਆ। ਇਸ ਦੌਰਾਨ ਕਰਨਲ ਬਾਠ ਨੇ ਪੰਜਾਬ ਪੁਲਿਸ ਦੀ ਜਾਂਚ ‘ਤੇ ਸਵਾਲ ਖੜ੍ਹੇ ਕਰਦਿਆਂ ਇਹ ਮਾਮਲਾ ਸੀਬੀਆਈ ਨੂੰ ਸੌਪਣ ਲਈ ਹਾਈਕੋਰਟ ਵਿਚ ਪਿਟੀਸ਼ਨ ਦਾਈਰ ਕੀਤੀ ਸੀ ਤੇ ਹਾਈਕੋਰਟ ਨੇ ਦੋਨਾਂ ਪੱਖਾਂ ਦੀ ਸਹਿਮਤੀ ਨਾਲ ਇਹ ਜਾਂਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਸੀ ਪ੍ਰੰਤੂ ਚੰਡੀਗੜ੍ਹ ਪੁਲਿਸ ਵੱਲੋਂ ਸਾਢੇ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ, ਜਿਸਦੇ ਚੱਲਦੇ ਕਰਨਲ ਨੇ ਮੁੜ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਤੇ ਹਾਈਕੋਰਟ ਨੇ ਇਹ ਜਾਂਚ ਸੀਬੀਆਈ ਨੂੰ ਸੌਪੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





