Bathinda News: ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਬੱਸ ਦੇ ਡਰਾਈਵਰ ਨੂੰ ਚੱਲਦੀ ਬੱਸ ‘ਚ ਮੋਬਾਇਲ ‘ਤੇ ਰੀਲਾਂ ਦੇਖਣੀਆਂ ਮਹਿੰਗੀਆਂ ਪੈ ਗਈਆਂ ਹਨ। ਇੱਕ ਸਵਰੀ ਵੱਲੋਂ ਡਰਾਈਵਰ ਦੀ ਇਸ ਲਾਪਰਵਾਹੀ ਦੀ ਵੀਡੀਓ ਬਣਾ ਕੇ ਸੋਸਲ ਮੀਡੀਆ ‘ਤੇ ਪਾ ਦਿੱਤੀ ਗਈ, ਜਿਸਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਇਸ ਡਰਾਈਵਰ ਨੂੰ ਰੂਟ ਤੋਂ ਉਤਾਰ ਕੇ ਉਸਦੇ ਵਿਰੁਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਡਰਾਈਵਰ ਬਲਵੀਰ ਸਿੰਘ ਬਠਿੰਡਾ ਡਿੱਪੂ PRTC ਦੀ ਬੱਸ (PB03BH-9190) ਬਠਿੰਡਾ ਤੋਂ ਚੰਡੀਗੜ੍ਹ ਲਈ ਸਵੇਰੇ ਪਹਿਲਾਂ ਟਾਈਮ 4:20 ਲੈ ਕੇ ਚੱਲਦਾ ਹੈ।
ਇਹ ਵੀ ਪੜ੍ਹੋ Ludhiana News: ਗੁਆਂਢੀ ਵੱਲੋਂ ਵਕੀਲ ‘ਤੇ ਤਲ+ਵਾਰ ਨਾਲ ਕੀਤਾ ਹਮਲਾ, ਪੁਲਿਸ ਵੱਲੋਂ ਜਾਂਚ ਸ਼ੁਰੂ
ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਵੀ ਉਹ ਇਸ ਰੂਟ ‘ਤੇ ਇਹ ਬੱਸ ਲੈ ਕੇ ਗਿਆ ਸੀ। ਇਸ ਦੌਰਾਨ ਰਾਸਤੇ ਵਿਚ ਨਾਲੇ ਬੱਸ ਚਲਾਉਂਦਾ ਗਿਆ ਤੇ ਨਾਲੇ ਆਪਣੇ ਮੋਬਾਇਲ ‘ਤੇ ਰੀਲਾਂ ਦੇਖਣ ਲੱਗ ਪਿਆ। ਇਸ ਦੌਰਾਨ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਬੱਸ ਡਰਾਈਵਰ ਦੀ ਇਸ ਲਾਪਰਵਾਹੀ ਨੂੰ ਦੇਖਦਿਆਂ ਬਠਿੰਡਾ ਤੋਂ ਚੰਡੀਗੜ੍ਹ ਲਈ ਇਸੇ ਬੱਸ ਵਿਚ ਜਾ ਰਹੀ ਇੱਕ ਸਵਾਰੀ ਨੇ ਇਸ ਘਟਨਾ ਦੀ ਵੀਡੀਓ ਬਣਾ ਦਿੱਤੀ ਤੇ ਸੋਸਲ ਮੀਡੀਆ ‘ਤੇ ਵਾਈਰਲ ਕਰ ਦਿੱਤੀ। ਜਿਸਤੋਂ ਬਾਅਦ ਪੀਆਰਟੀਸੀ ਦੇ ਅਧਿਕਾਰੀ ਹਰਕਤ ਵਿਚ ਆ ਗਏ।
ਇਹ ਵੀ ਪੜ੍ਹੋ ਪੈਸਿਆਂ ਬਦਲੇ ‘ਔਰਤ’ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ‘ਥਾਣੇਦਾਰ’ ਵਿਰੁੱਧ ਪਰਚਾ ਦਰਜ਼
ਸੂਚਨਾ ਮੁਤਾਬਕ ਅੱਜ ਮੰਗਲਵਾਰ ਨੂੰ ਉਕਤ ਡਰਾਈਵਰ ਹੀ ਮੁੜ ਇਸੇ ਰੂਟ ‘ਤੇ ਚੱਲ ਰਿਹਾ ਸੀ ਤਾਂ ਵਿਭਾਗ ਨੇ ਇਸਨੂੰ ਰਾਸਤੇ ਵਿਚ ਹੀ ਉਤਾਰ ਕੇ ਕਿਸੇ ਹੋਰ ਡਰਾਈਵਰ ਨੂੰ ਉਕਤ ਬੱਸ ਦੇ ਵਿਚ ਬਿਠਾ ਦਿੱਤਾ। ਉਧਰ, ਇਸ ਮਾਮਲੇ ਵਿਚ ਬਠਿੰਡਾ ਡਿੱਪੂ ਦੇ ਅਧਿਕਾਰੀਆਂ ਵੱਲੋਂ ਉਕਤ ਡਰਾਈਵਰ ਨੂੰ ਬਚਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਸ ਸਬੰਧੀ ਵਾਰ ਵਾਰ ਸੰਪਰਕ ਕਰਨ ‘ਤੇ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਪ੍ਰਵੀਨ ਕੁਮਾਰ ਨੇ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


