spot_img
spot_img

ਰਿਸ਼ਵਤ ਦੇ ਕੇਸ ‘ਚ ਜਮਾਨਤ ‘ਤੇ ਆਇਆ ਥਾਣੇਦਾਰ ਮੁੜ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Date:

spot_img

Barnala News: ਬਰਨਾਲਾ ਜ਼ਿਲ੍ਹੇ ਦੇ ਵਿਚ ਇੱਕ ਵੱਡੀ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਇੱਕ ਥਾਣੇਦਾਰ ਅਤੇ ਉਸਦੇ ਵਿਚੋਲੇ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਕਤ ਥਾਣੇਦਾਰ ਨੂੰ ਪਹਿਲਾਂ ਵੀ ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ ਤੇ ਹੁਣ ਉਹ ਜਮਾਨਤ ‘ਤੇ ਆ ਕੇ ਬਹਾਲ ਹੋਣ ਤੋਂ ਬਾਅਦ ਮੁੜ ਰਿਸ਼ਵਤ ਲੈ ਰਿਹਾ ਸੀ। ਉਸਦੇ ਨਾਲ ਫ਼ੜਿਆ ਗਏ ਵਿਚੋਲੇ ਵਿਰੁਧ ਵੀ ਪਹਿਲਾਂ ਇੱਕ ਪਰਚਾ ਦਰਜ਼ ਹੈ। ਜਾਣਕਾਰੀ ਮੁਤਾਬਕ ਧਨੌਲਾ ਥਾਣੇ ਦੀ ਪੁਲਿਸ ਵੱਲੋਂ ਨਿਰਮਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਬਡਬਰ ਵਿਰੁਧ ਐਨ. ਡੀ. ਪੀ. ਐਸ. ਦਾ ਇਕ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ  AAP MLA ਦੇ ਘਰ ‘ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਵਾਲੇ 3 ਮੁਲਜਮ ਕਾਬੂ

ਇਸ ਕਾਰਵਾਈ ਦੌਰਾਨ ਪੁਲਿਸ ਨੇ ਉਕਤ ਮੁਲਜਮ ਦੇ ਘਰ ਕੀਤੀ ਛਾਪੇਮਾਰੀ ਦੌਰਾਨ ਤਿੰਨ ਮੋਬਾਇਲ ਫ਼ੋਨ ਵੀ ਬਰਾਮਦ ਕੀਤੇ ਸਨ ਪ੍ਰੰਤੂ ਇੰਨ੍ਹਾਂ ਮੋਬਾਇਲਾਂ ਨੂੰ ਰਿਕਾਰਡ ਵਿਚ ਨਹੀਂ ਲਿਆਂਦਾ।ਮੁਲਜਮ ਨਿਰਮਲ ਸਿੰਘ ਦੇ ਪਿਤਾ ਜੋਗਾ ਸਿੰਘ ਵੱਲੋਂ ਜਦ ਪੁਲਿਸ ਕੋਲੋਂ ਇਹ ਮੋਬਾਇਲ ਫ਼ੋਨ ਵਾਪਸ ਮੰਗੇ ਗਏ ਤਾਂ ਥਾਣੇ ਸੁਖਦੇਵ ਸਿੰਘ ਨੇ ਇਸਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਬਡਬਰ ਦੇ ਵਾਸੀ ਸਤਵਿੰਦਰ ਸਿੰਘ ਰਾਹੀਂ ਮੰਗੀ। ਬਾਅਦ ਵਿਚ ਸਮਝੋਤਾ 8 ਹਜ਼ਾਰ ਰੁਪਏ ਵਿਚ ਹੋ ਗਿਆ ਤੇ ਇਸ ਦੌਰਾਨ ਮੁਦਈ ਨੇ ਵਿਜੀਲੈਂਸ ਨੂੰ ਸੂਚਿਤ ਕਰ ਦਿੱਤਾ। ਅੱਜ ਵਿਜੀਲੈਂਸ ਨੇ ਥਾਣੇਦਾਰ ਸੁਖਦੇਵ ਸਿੰਘ ਅਤੇ ਉਸਦੇ ਵਿਚੋਲੇ ਸਤਵਿੰਦਰ ਸਿੰਘ ਨੂੰ ਇਹ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...