ਬਟਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਬਟਾਲਾ ਸ਼ਹਿਰ ਵਿੱਚ ਲਗਾਤਾਰ ਤਿਆਰੀਆਂ ਚੱਲ ਰਹੀਆਂ ਹਨ। ਹੁਣ ਇਸ ਵਿਚਾਲੇ ਬੀਤੀ ਸ਼ਾਮ ਬਟਾਲਾ ਦੇ MLA ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੰਮ ਵਿਚ ਲਾਪਰਵਾਹੀ ਨੂੰ ਲੈ ਕੇ ਨਗਰ ਨਿਗਮ ਬਟਾਲਾ ਦੇ ਸੈਨੇਟਰੀ ਇੰਸਪੈਕਟਰ ਵਿਕਾਸ ਵਾਸੂਦੇਵ ਨੂੰ ਮੁਅੱਤਲ ਕਰ ਦਿੱਤਾ ਹੈ।
ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ, ਲੋਕ ਹੰਗਾਮੀ ਹਾਲਾਤ ‘ਚ ਤੁਰੰਤ ਸੰਪਰਕ ਕਰਨ: ਬਰਿੰਦਰ ਕੁਮਾਰ ਗੋਇਲ
ਦਰਅਸਲ, ਦੇਰ ਸ਼ਾਮ ਜਦੋਂ ਸ਼ੈਰੀ ਕਲਸੀ ਅਫਸਰਾਂ ਦੀ ਟੀਮ ਨਾਲ ਸ਼ਹਿਰ ਦਾ ਜਾਇਜ਼ਾ ਲੈ ਰਹੇ ਸਨ, ਤਾਂ ਉਹਨਾਂ ਨੂੰ ਗੁਰੂਦਵਾਰਾ ਸਾਹਿਬ ਨੇੜੇ ਸੜਕ ਕੰਢੇ ਕੂੜੇ ਦੇ ਢੇਰ ਨਜ਼ਰ ਆਏ। ਇਸ ’ਤੇ ਉਹਨਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਅਤੇ ਸੈਨੇਟਰੀ ਇੰਸਪੈਕਟਰ ਤੋਂ ਜਵਾਬ ਤਲਬ ਕੀਤਾ। ਸੰਤੋਸ਼ਜਨਕ ਜਵਾਬ ਨਾ ਮਿਲਣ ’ਤੇ, ਸ਼ੈਰੀ ਕਲਸੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਤੁਰੰਤ ਆਦੇਸ਼ ਦਿੱਤੇ ਕਿ ਵਿਕਾਸ ਵਾਸੂਦੇਵ ਨੂੰ ਮੁਅੱਤਲ ਕੀਤਾ ਜਾਵੇ।
10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ੍ਹ ਸੁਪਰਡੈਂਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਸੰਗਤ ਦੇਸ਼-ਵਿਦੇਸ਼ ਤੋਂ ਬਟਾਲਾ ਆਉਂਦੀ ਹੈ ਅਤੇ ਇਸ ਵਾਰ ਕੋਈ ਲਾਪਰਵਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਉਹਨਾਂ ਸਾਫ਼ ਕੀਤਾ ਕਿ ਜਿਹੜਾ ਅਫਸਰ ਜਾਂ ਕਰਮਚਾਰੀ ਆਪਣਾ ਕੰਮ ਠੀਕ ਨਹੀਂ ਕਰੇਗਾ, ਉਸ ’ਤੇ ਕਾਰਵਾਈ ਜ਼ਰੂਰ ਹੋਵੇਗੀ।













