spot_img
spot_img

ਘੱਗਰ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ, ਅਫਵਾਹਾਂ ‘ਤੇ ਧਿਆਨ ਨਾ ਦਿਓ:ਡੀ.ਸੀ. ਕੋਮਲ ਮਿੱਤਲ

Date:

spot_img

SAS Nagar News:ਡੇਰਾਬੱਸੀ ਤੇ ਲਾਲੜੂ ਖੇਤਰ ਵਿੱਚ ਘੱਗਰ ਦਰਿਆ ਦੇ ਪੰਕਦ ਦੇ ਵਧਦੇ ਪੱਧਰ ਦੇ ਖ਼ਤਰੇ ਸਬੰਧੀ ਚੱਲ ਰਹੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।ਉਨ੍ਹਾਂ ਕਿਹਾ ਕਿ ਘੱਗਰ ਦੇ ਆਲਮਗੀਰ ਅਤੇ ਟਿਵਾਣਾ ਬੰਨ੍ਹ ਮਜ਼ਬੂਤ ਹਨ ਅਤੇ ਪ੍ਰਸ਼ਾਸਨਿਕ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।ਡੀ.ਸੀ. ਨੇ ਦੱਸਿਆ ਕਿ ਆਲਮਗੀਰ ਵਾਲੇ ਪਾਸੇ ਦੋ–ਤਿੰਨ ਸਥਾਨਾਂ ‘ਤੇ ਵਾਧੂ ਧਿਆਨ ਦੀ ਲੋੜ ਸੀ, ਜਿਨ੍ਹਾਂ ਨੂੰ ਮਜ਼ਬੂਤ ਕਰਨ ਲਈ ਡ੍ਰੇਨੇਜ ਵਿਭਾਗ ਨੂੰ ਤੁਰੰਤ ਕੰਮ ‘ਤੇ ਲਗਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ  Bathinda Police ਨੇ ਮਲੋਟ ਦੇ ਨਾਮੀ ਨਸ਼ਾ ਤਸਕਰ ਦੀ ਕਰੋੜਾਂ ਦੀ ਆਲੀਸ਼ਾਨ ਕੋਠੀ ਕੀਤੀ ਸੀਲ

ਉਨ੍ਹਾਂ ਕਿਹਾ ਕਿ ਇਸ ਸਮੇਂ ਡੇਰਾਬੱਸੀ ਤੇ ਲਾਲੜੂ ਖੇਤਰ ਵਿੱਚ ਘੱਗਰ ਦਰਿਆ ਦਾ ਪਾਣੀ ਖ਼ਤਰੇ ਦੇ ਪੱਧਰ ਤੋਂ ਕਾਫੀ ਹੇਠਾਂ ਹੈ।ਸੁੱਖਨਾ ਹੈਡਵਰਕਸ ਤੋਂ ਅੱਜ ਸਵੇਰੇ ਵਾਧੂ ਪਾਣੀ ਛੱਡਣ ਦੀਆਂ ਰਿਪੋਰਟਾਂ ਬਾਰੇ ਡੀ.ਸੀ. ਨੇ ਕਿਹਾ ਕਿ ਇਸ ਨਾਲ ਕਿਸੇ ਕਿਸਮ ਦਾ ਤੇਜ਼ ਵਹਾਅ ਨਹੀਂ ਆਇਆ ਅਤੇ ਪਾਣੀ ਸਧਾਰਨ ਢੰਗ ਨਾਲ ਪਾਰ ਹੋ ਗਿਆ ਹੈ।ਡਿਪਟੀ ਕਮਿਸ਼ਨਰ ਦੇ ਨਾਲ ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ, ਕਾਰਜਕਾਰੀ ਇੰਜੀਨੀਅਰ ਡ੍ਰੇਨੇਜ ਖੁਸ਼ਵਿੰਦਰ ਸਿੰਘ ਅਤੇ ਤਹਿਸੀਲਦਾਰ ਡੇਰਾਬੱਸੀ ਸੁਮੀਤ ਸਿੰਘ ਢਿੱਲੋਂ ਵੀ ਮੌਜੂਦ ਸਨ।

ਇਹ ਵੀ ਪੜ੍ਹੋ  Flood in Punjab; ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁੜ ਹੜ੍ਹ ਪੀੜਤਾਂ ਨੂੰ ਮਿਲਣਗੇ

ਡੀ.ਸੀ. ਨੇ ਨੇੜਲੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ।ਲੋਕਾਂ ਨੂੰ ਅਪੀਲ ਕਰਦਿਆਂ ਡੀ.ਸੀ. ਕੋਮਲ ਮਿੱਤਲ ਨੇ ਕਿਹਾ ਕਿ ਅਫਵਾਹਾਂ ‘ਤੇ ਧਿਆਨ ਨਾ ਦਿਓ ਅਤੇ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰਾਂ ‘ਤੇ ਦਿਓ। ਇਨ੍ਹਾਂ ਵਿੱਚ ਡੀ ਸੀ ਦਫ਼ਤਰ ਕੰਟਰੋਲ ਰੂਮ: 0172-2219506 ਤੇ ਮੋਬਾਈਲ: 76580-51209, ਐਸ.ਡੀ.ਐਮ. ਦਫ਼ਤਰ ਡੇਰਾਬੱਸੀ: 01762-283224 ਸ਼ਾਮਿਲ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Congress ‘ਚ ਸ਼ਾਮਲ ਹੋਇਆ AAP ਦਾ ਸਾਬਕਾ ਉਮੀਦਵਾਰ ਹੋਇਆ

Patiala News: ਸੂਬੇ 'ਚ ਇੰਨੀਂ ਦਿਨੀਂ 'ਚੰਨੀ ਵਰਸਜ਼ ਵੜਿੰਗ'...

CM Bhagwant Mann ਅੱਜ Ludhiana ‘ਚ ਕਰਨਗੇ School of Eminence ਦਾ ਉਦਘਾਟਨ

Ludhiana News: CM Bhagwant Mann ਅੱਜ ਐਤਵਾਰ ਨੂੰ ਲੁਧਿਆਣਾ...