Bathinda News: Jeeda Blast Case; ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਖੇਤਾਂ ‘ਚ ਸਥਿਤ ਇੱਕ ਢਾਣੀ ‘ਚ ਰਹਿੰਦੇ ਵਿਅਕਤੀ ਦੇ ਘਰ ਹੋਏ ਦੋ ਧਮਾਕਿਆਂ ਦਾ ਅਸਲ ਸੱਚ ਹੁਣ ਹੋਲੀ-ਹੋਲੀ ਸਾਹਮਣੇ ਆਉਣ ਲੱਗਾ ਹੈ। ਬੇਸ਼ੱਕ ਇੰਨ੍ਹਾਂ ਧਮਾਕਿਆਂ ਵਿਚ ਜਖ਼ਮੀ ਹੋਏ ਪਿਉ-ਪੁੱਤ ਹਾਲੇ ਇਲਾਜ਼ ਅਧੀਨ ਹੈ ਤੇ ਪੁਲਿਸ ਵੱਲੋਂ ਉਨ੍ਹਾਂ ਕੋਲੋਂ ਪੁਛਗਿਛ ਕਰਨੀ ਬਾਕੀ ਹੈ ਪ੍ਰੰਤੂ ਜਖ਼ਮੀ ਹੋਏ 19 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਦੇ ਮੋਬਾਇਲ ਦੀ ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਪਾਕਿਸਤਾਨ ਨਾਲ ਸਬੰਧਤ ਨਾਮੀ ਅੱਤਵਾਦੀਆਂ ਦਾ ਵੱਡਾ ਫੈਨ ਸੀ। ਉਸਦੇ ਵੱਲੋਂ ਦੁਨੀਆਂ ਦੇ Most Wanted ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਲੈ ਕੇ ਹੋਰਨਾਂ ਦੀਆਂ ਵੀਡੀਓ ਦੇਖੀਆਂ ਜਾਂਦੀਆਂ ਸਨ ਤੇ ਉਸਦੀ ਸੋਚ ਉਨ੍ਹਾਂ ਤੋਂ ਪ੍ਰਭਾਵਿਤ ਹੋਈ ਸੀ। ਨੌਜਵਾਨ ਦੇ ਸੋਸਲ ਮੀਡੀਆ ‘ਤੇ ਇਹ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਦੇ ਵੀ ‘ਕੰਨ’ ਖੜ੍ਹੇ ਹੋ ਗਏ ਹਨ। ਜਿਸਤੋਂ ਬਾਅਦ ਭਾਰਤੀ ਫ਼ੌਜ ਦੀ ਖੁਫ਼ੀਆ ਏਜੰਸੀ ਤੋਂ ਇਲਾਕਾ ਕੇਂਦਰੀ ਏਜੰਸੀਆਂ ਆਈਬੀ ਤੇ ਐਨਆਈਏ ਵੀ ਜਲਦ ਹੀ ਇਸ ਕੇਸ ਦੀ ਜਾਂਚ ਪੜ੍ਹਤਾਲ ਵਿਚ ਸ਼ਾਮਲ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ Bathinda ਦੇ ਪਿੰਡ ਜੀਦਾ ‘ਚ Blast; ਪਿਓ-ਪੁੱਤ ਜ਼ਖਮੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਆਨ-ਲਾਈਨ ਵਿਸਵੋਟਕ ਸਮੱਗਰੀ ਮਗਾਉਣ ਤੋਂ ਬਾਅਦ ਘਰ ਵਿਚ ਕਰ ਰਿਹਾ ਸੀ ਅਸੈਂਬਲ
ਹੁਣ ਤੱਕ ਦੀ ਜਾਂਚ ਦੌਰਾਨ ਇਹ ਗੱਲ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਨੇ ਸੋਸਲ ਮੀਡੀਆ ‘ਤੇ ਵੀਡੀਓ ਦੇਖਣ ਤੋਂ ਬਾਅਦ ਹੀ ਆਨ-ਲਾਈਨ ਵਿਸਵੋਟਕ ਸਮੱਗਰੀ ਮੰਗਵਾਈ ਸੀ। ਜਿਸਤੋਂ ਬਾਅਦ ਹੁਣ ਉਹ ਬੁੱਧਵਾਰ ਨੂੰ ਘਰ ਵਿਚ ਬੈਠਾ ਅਸੈਂਬਲ ਕਰ ਰਿਹਾ ਸੀ। ਪ੍ਰੰਤੂ ਇਸ ਦੌਰਾਨ ਧਮਾਕਾ ਹੋ ਗਿਆ, ਜਿਸਦੇ ਚੱਲਦੇ ਉਸਦੇ ਹੱਥ, ਮੂੰਹ ਤੇ ਸਰੀਰ ਦੇ ਕੁੱਝ ਹੋਰ ਹਿੱਸੇ ਵੀ ਝੁਲਸ ਗਏ। ਇਸਤੋਂ ਬਾਅਦ ਉਸਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਜਦ ਬਾਅਦ ਦੁਪਿਹਰ ਆਪਣੇ ਪੁੱਤ ਨੂੰ ਹਸਪਤਾਲ ਛੱਡਣ ਤੋਂ ਬਾਅਦ ਉਸਦਾ ਪਿਤਾ ਜਗਤਾਰ ਸਿੰਘ ਘਰ ਵਿਚ ਧਮਾਕੇ ਵਾਲੀ ਸਮੱਗਰੀ ਨੂੰ ਇਕੱਠਾ ਕਰ ਰਿਹਾ ਸੀ ਤਾਂ ਪਹਿਲਾਂ ਨਾਲੋਂ ਵੀ ਇੱਕ ਹੋਰ ਵੱਡਾ ਧਮਾਕਾ ਹੋ ਗਿਆ। ਜਿਸਦੇ ਵਿਚ ਉਹ ਵੀ ਬੁਰੀ ਤਰ੍ਹਾਂ ਝੁਲਸ ਗਿਆ। ਜਿਸਦਾ ਵੀ ਇਲਾਜ਼ ਚੱਲ ਰਿਹਾ। ਸੂਚਨਾ ਮੁਤਾਬਕ ਹੁਣ ਦੋਨਾਂ ਨੂੰ ਏਮਜ਼ ਬਠਿੰਡਾ ਵਿਚ ਰੈਫ਼ਰ ਕੀਤਾ ਹੋਇਆ, ਜਿੱਥੇ ਦੋ-ਤਿੰਨ ਦਿਨ ਇੰਨ੍ਹਾਂ ਕੋਲੋਂ ਪੁਛਗਿਛ ਦੀ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੁੜ Action ਵਿਚ ਆਏ ਮੁੱਖ ਮੰਤਰੀ ਭਗਵੰਤ ਮਾਨ,ਸੱਦੀ High level ਮੀਟਿੰਗ
ਜੰਮੂ-ਕਸ਼ਮੀਰ ਜਾਣ ਲਈ ਕਰਵਾਈ ਸੀ ਟਿਕਟ ਬੁੱਕ
ਸੂਚਨਾ ਮੁਤਾਬਕ ਨੌਜਵਾਨ ਗੁਰਪ੍ਰੀਤ ਵੱਲੋਂ ਜੰਮੂ ਜਾਣ ਲਈ ਟਰੈਨ ਦੀ ਟਿਕਟ ਬੁੱਕ ਕਰਵਾਈ ਹੋਈ ਸੀ। ਜਿਸਦੇ ਚੱਲਦੇ ਪੁਲਿਸ ਲਈ ਇਹ ਗੱਲ ਵੀ ਬੁਝਾਰਤ ਬਣ ਗਈ ਹੈ ਕਿ ਉਹ ਜੰਮੂ ਦੇ ਕਠੂਆ ਵਿਚ ਕੀ ਲੈਣ ਜਾ ਰਿਹਾ ਸੀ। ਇਸ ਗੱਲ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਉਕਤ ਨੌਜਵਾਨ ਕਿਸੇ ਦੇਸ਼ ਵਿਰੋਧੀ ਏਜੰਸੀ ਜਾਂ ਸੰਸਥਾ ਦੇ ਸਿੱਧੇ-ਅਸਿੱਧੇ ਤਰੀਕੇ ਨਾਲ ਸੰਪਰਕ ਵਿਚ ਆ ਗਿਆ ਤੇ ਉਸਦੇ ਵੱਲੋਂ ਸੰਭਾਵਿਤ ਤੌਰ ‘ਤੇ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੇ ਲਈ ਹੀ ਇਹ ਸਮੱਗਰੀ ਮੰਗਵਾਈ ਗਈ ਸੀ। ਫ਼ਿਲਹਾਲ ਇਸਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ ਪੰਜਾਬ ਦੇ NCC ਕੈਡਿਟਾਂ ਨੇ ਸਿਰਜਿਆ ਇਤਿਹਾਸ, ਲਗਾਤਾਰ ਦੂਜੀ ਵਾਰ ਜਿੱਤੀ ਕੌਮੀ ਚੈਂਪੀਅਨਸ਼ਿਪ
ਘਰ, ਪਿੰਡ ਤੇ ਕਾਲਜ਼ ਵਿਚ ਨਹੀਂ ਰੱਖਦਾ ਸੀ ਕਿਸੇ ਨਾਲ ਬੋਲਚਾਲ
ਜਖ਼ਮੀ ਨੌਜਵਾਨ ਨੂੰ ਜਾਣਨ ਵਾਲਿਆਂ ਅਤੇ ਪੁਲਿਸ ਦੀ ਜਾਂਚ ਮੁਤਾਬਕ ਗੁਰਪ੍ਰੀਤ ਆਪਣੇ ਘਰ, ਪਿੰਡ ਤੇ ਇੱਥੋਂ ਤੱਕ ਕਾਲਜ਼ ਦੇ ਵਿਚ ਵੀ ਕਿਸੇ ਨਾਲ ਜਿਆਦਾ ਨਹੀਂ ਬੋਲਦਾ ਸੀ।ਮੌਜੂਦਾ ਸਮੇਂ ਉਹ ਕਾਨੂੰਨ ਦੀ ਪੜਾਈ ਕਰ ਰਿਹਾ ਸੀ। ਉਹ ਜਿਆਦਾਤਰ ਚੁੱਪ ਹੀ ਰਹਿੰਦਾ ਸੀ ਤੇ ਆਪਣਾ ਸਮਾਂ ਸੋਸਲ ਮੀਡੀਆ ਦੇ ਉੱਪਰ ਬਿਤਾਉਂਦਾ ਸੀ। ਪਿੰਡ ਦੇ ਲੋਕਾਂ ਨੇ ਦੱਬੀ ਜੁਬਾਨ ਵਿਚ ਦਸਿਆ ਕਿ ਉਕਤ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਚੁੱਪਚਾਪ ਰਹਿੰਦਾ ਹੈ ਤੇ ਕਿਸੇ ਨੁੰ ਘੱਟ ਵੱਧ ਹੀ ਬੁਲਾਉਂਦਾ ਹੈ।
ਇਹ ਵੀ ਪੜ੍ਹੋ ਜੇਲ੍ਹ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੋਮ ਗਾਰਡ ਫੜਿਆ
ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ: ਐਸਐਸਪੀ
ਉਧਰ, ਘਟਨਾ ਸਾਹਮਣੇ ਆਉਣ ਤੋਂ ਬਾਅਦ ਐਸ.ਐਸ.ਪੀ. ਅਮਨੀਤ ਕੌਂਡਲ ਨੇ ਮੀਡੀਆ ਨੂੰ ਦਸਿਆ ਸੀ ਕਿ ਪੁਲਿਸ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿਚ ਥਾਣਾ ਨਹਿਆਵਾਲਾ ਵਿਖੇ ਮੁਲਜਮ ਗੁਰਪ੍ਰੀਤ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ। ਉਨ੍ਹਾਂ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਮੁਢਲੀ ਜਾਂਚ ਮੁਤਾਬਕ ਇਸ ਨੌਜਵਾਨ ਵੱਲੋਂ ਕੋਈ ਆਨ-ਲਾਈਨ ਸਮੱਗਰੀ ਮੰਗਵਾ ਕੇ ਉਸਨੂੰ ਅਸੈਬਲ ਕੀਤਾ ਜਾ ਰਿਹਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













