👉ਬਠਿੰਡਾ-ਮਾਨਸਾ ਦੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਧਣਗੀਆਂ, ਜਾਣਾ ਪਵੇਗਾ ਫਰੀਦਕੋਟ
👉ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਬਲੀ ਢਿੱਲੋਂ ਨੇ ਇਸ ਫੈਸਲੇ ਦੀ ਕੀਤੀ ਸਖ਼ਤ ਆਲੋਚਨਾ
Bathinda News: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਬਠਿੰਡਾ ਦੇ ਪਾਵਰ ਹਾਊਸ ਰੋਡ ਸਥਿਤ ਜ਼ੋਨਲ ਦਫ਼ਤਰ ਅਗਲੇ ਮਹੀਨੇ ਦੀ 8 ਅਕਤੂਬਰ ਤੋਂ ਫਰੀਦਕੋਟ ਸਥਿਤ ਖੇਤਰੀ ਦਫ਼ਤਰ ਦੀ ਸਰਕਾਰੀ ਇਮਾਰਤ ਵਿੱਚ ਤਬਦੀਲ ਹੋਣ ਜਾ ਰਿਹਾ ਹੈ। ਇਹ ਦਫ਼ਤਰ ਤਬਦੀਲ ਹੋਣ ਦੇ ਨਾਲ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਉਦਯੋਗਪਤੀਆਂ ਨੂੰ ਹੁਣ ਆਪਣੇ ਕੰਮ ਲਈ ਫਰੀਦਕੋਟ ਜਾਣਾ ਪਵੇਗਾ। ਜਿਕਰਯੋਗ ਹੈ ਕਿ ਇਸ ਜੋਨਲ ਦਫ਼ਤਰ ਦੇ ਨਾਲ ਬਠਿੰਡਾ, ਮਾਨਸਾ, ਫਾਜ਼ਿਲਕਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਜੁੜੇ ਹੋਏ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬਠਿੰਡਾ ਜ਼ੋਨਲ ਦਫ਼ਤਰ ਦੇ ਸੀਨੀਅਰ ਵਾਤਾਵਰਣ ਇੰਜੀਨੀਅਰ ਨੇ ਸਬੰਧਤ ਮਕਾਨ ਮਾਲਕ ਨੂੰ ਇੱਕ ਮਹੀਨੇ ਦਾ ਨੋਟਿਸ ਭੇਜ ਕੇ ਸੂਚਿਤ ਕੀਤਾ ਹੈ ਕਿ ਪਟਿਆਲਾ ਸਥਿਤ ਮੁੱਖ ਦਫ਼ਤਰ ਦੀਆਂ ਹਦਾਇਤਾਂ ‘ਤੇ, ਪ੍ਰਬੰਧਕੀ ਕਾਰਨਾਂ ਕਰਕੇ ਬਠਿੰਡਾ ਸਥਿਤ ਇਸ ਦਫ਼ਤਰ ਨੂੰ ਪ੍ਰਦੂਸ਼ਣ ਬੋਰਡ ਦੇ ਫਰੀਦਕੋਟ ਸਥਿਤ ਖੇਤਰੀ ਦਫ਼ਤਰ ਦੀ ਇਮਾਰਤ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਲਈ, 21 ਜੁਲਾਈ 2023 ਨੂੰ ਹੋਏ ਸਮਝੌਤੇ ਅਨੁਸਾਰ, ਤੁਹਾਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਭੇਜ ਕੇ ਸੂਚਿਤ ਕੀਤਾ ਜਾ ਰਿਹਾ ਹੈ। ਇਹ ਇਮਾਰਤ 8 ਅਕਤੂਬਰ 2025 ਨੂੰ ਬੋਰਡ ਵੱਲੋਂ ਖਾਲੀ ਕਰਕੇ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ ਪੰਜਾਬ ਫ਼ੇਰੀ ਦੌਰਾਨ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦਾ ਵਿਵਾਦ ਭਖਿਆ, ਅਕਾਲੀਆਂ ਵੱਲੋਂ ਇੱਕ-ਦੂਜੇ ਵਿਰੁਧ ਦੂਸ਼ਣਬਾਜ਼ੀ ਸ਼ੁਰੂ
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਇਸ ਦਫ਼ਤਰ ਨੂੰ ਫਰੀਦਕੋਟ ਤਬਦੀਲ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਬਦੀਲੀ ਨਾਲ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਉਨ੍ਹਾਂ ਨੂੰ ਆਪਣੇ ਛੋਟੇ-ਛੋਟੇ ਕੰਮ ਲਈ ਵੀ ਫਰੀਦਕੋਟ ਜਾਣਾ ਪਵੇਗਾ। ਸੂਬੇ ਦੀ ‘ਆਪ’ ਸਰਕਾਰ ਉਦਯੋਗਪਤੀਆਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਉਦਯੋਗਪਤੀਆਂ ਲਈ ਇਹ ਦਫ਼ਤਰ ਹੋਰ ਵੀ ਦੂਰ ਹੋਵੇਗਾ। ਬਬਲੀ ਢਿੱਲੋਂ ਨੇ ਸੂਬਾ ਸਰਕਾਰ ਤੋਂ ਜ਼ੋਨਲ ਦਫ਼ਤਰ ਬਠਿੰਡਾ ਵਿੱਚ ਹੀ ਰੱਖਣ ਦੀ ਮੰਗ ਕੀਤੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













