👉ਕਿਹਾ, ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਹਰ ਇੱਕ ਦੇ ਸਹਿਯੋਗ ਦੀ ਲੋੜ
SAS Nagar News:MLA Kulwant Singh ਨੇ ਅੱਜ ਇੱਥੇ ਆਖਿਆ ਕਿ ਪੰਜਾਬੀਆਂ ਦੇ ਖੂਨ ਵਿੱਚ ਮੁਸ਼ਕਿਲਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦਾ ਮਾਦਾ ਹੈ, ਜਿਸ ਦਾ ਪ੍ਰਮਾਣ ਹਾਲੀਆ ਹੜ੍ਹਾਂ ਦੀ ਸਥਿਤੀ ਦਰਮਿਆਨ ਲੋਕਾਂ ਵੱਲੋਂ ਮਾਨਵੀ ਅਧਾਰ ਤੇ ਇੱਕ ਦੂਜੇ ਦੀ ਮੱਦਦ ਕਰਨ ਤੋਂ ਮਿਲ ਜਾਂਦਾ ਹੈ।ਉਨ੍ਹਾਂ ਆਖਿਆ ਕਿ ਕਿਸੇ ਵੀ ਮੁਸੀਬਤ ਦੀ ਘੜੀ ਵਿੱਚ ਲੋਕਾਂ ਨਾਲ ਖ਼ੜ੍ਹਨਾ ਪੰਜਾਬੀਆਂ ਦੇ ਖ਼ੂਨ ਵਿੱਚ ਹੈ ਅਤੇ ਉਹ ਹਮੇਸ਼ਾਂ ਪੀੜਤ ਲੋਕਾਂ ਦੀ ਮਦਦ ਲਈ, ਭਾਵੇਂ ਉਹ ਦੇਸ਼-ਵਿਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦੇ ਹੋਣ, ਮਦਦ ਕਰਦੇ ਆਏ ਹਨ।ਉਨ੍ਹਾਂ ਕਿਹਾ ਕਿ ਹੁਣ ਵੀ ਜਦੋਂ ਪੰਜਾਬ ਵਾਸੀਆਂ ਤੇ ਹੜ੍ਹਾਂ ਕਾਰਨ ਮੁਸੀਬਤ ਆਈ ਹੈ ਤਾਂ ਪੰਜਾਬ ਦੇ ਲੋਕ ਵਧ ਚੜ੍ਹ ਕੇ ਆਪਣੇ ਭਰਾਵਾਂ ਦੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਉਤੇ ਪਾਬੰਦੀ ‘ਤੇ ਸਿੱਖ ਸੰਸਥਾਵਾਂ ਨੇ ਜਤਾਇਆ ਕੇਂਦਰ ਪ੍ਰਤੀ ਰੋਸ਼
ਉਕਤ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਇਸੇ ਪਵਿੱਤਰ ਕਾਰਜ ਤਹਿਤ ਮੋਹਾਲੀ ਦੀ ਮਾਤਾ ਕਲਸੀ ਇਸਤਰੀ ਭਲਾਈ ਅਤੇ ਸਤਿਸੰਗ ਸੋਸਾਇਟੀ, ਸ੍ਰੀ ਗੁਰੂ ਰਵੀਦਾਸ ਭਵਨ ਫ਼ੇਜ਼ 7, ਮੋਹਾਲੀ ਵੱਲੋਂ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਲਈ ਸੌਂਪੇ 1 ਲੱਖ ਰੁਪਏ ਦਾ ਚੈੱਕ ਸੌਂਪੇ ਜਾਣ ਮੌਕੇ ਕੀਤਾ। ਉਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗੀਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਸ਼ਕਿਲ ਦੀ ਘੜੀ, ਪੰਜਾਬ ਦੇ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ PCS Officers Association ਨੇ ਮੁੱਖ ਮੰਤਰੀ ਰਾਹਤ ਫੰਡ ਲਈ ਮੁੱਖ ਮੰਤਰੀ ਨੂੰ 12 ਲੱਖ ਰੁਪਏ ਦੇ ਚੈੱਕ ਸੌਂਪੇ
ਇਸ ਮੌਕੇ ਤੇ ਗੁਰਬਖਸ਼ ਕੌਰ ਮਹਿਮੀ, ਪ੍ਰਧਾਨ ਮਾਤਾ ਕਲਸੀ ਇਸਤਰੀ ਭਲਾਈ ਅਤੇ ਸਤਿਸੰਗ ਸੁਸਾਇਟੀ, ਸ੍ਰੀ ਗੁਰੂ ਰਵੀਦਾਸ ਭਵਨ ਫ਼ੇਜ਼ 7 ਮੋਹਾਲੀ, ਬਿਮਲਾ ਦੇਵੀ ਵਿਰਦੀ ਜਨਰਲ ਸਕੱਤਰ, ਸ਼ੀਲਾ ਕਾਹਲ ਕੈਸ਼ੀਅਰ, ਕਸ਼ਮੀਰ ਕੌਰ ਮਾਨ ਮੈਂਬਰ, ਸੁਰਜੀਤ ਕੌਰ ਕਾਹਲ ਮੈਂਬਰ, ਰਾਣੋ ਦੇਵੀ ਮੈਂਬਰ, ਬਿਮਲਾ ਬਾਲੀ ਮੈਂਬਰ, ਨੀਰੂ ਸੌਂਦੀ ਮੈਂਬਰ, ਦਵਿੰਦਰ ਕੌਰ ਮੈਂਬਰ, ਸ਼ਸ਼ੀ ਬਾਲਾ ਮੈਂਬਰ, ਹਰਭਜਨ ਕੌਰ ਮੈਂਬਰ, ਕਮਲੇਸ਼ ਬੈਂਸ ਮੈਂਬਰ, ਸੁਮਿੱਤਰਾ ਦੇਵੀ ਮੈਂਬਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





