Thursday, April 16, 2026
spot_img
spot_img

Bathinda AIIMS ‘ਚ ਨਵੀਂ ਆਈ ਸਕਿਊਰਟੀ ਕੰਪਨੀ ਵੱਲੋਂ 55 ਗਾਰਡਾਂ ਨੂੰ ਹਟਾਉਣ ਦਾ ਮਾਮਲਾ ਭੜਕਿਆ, ਲੱਗਿਆ ਧਰਨਾ

Date:

spot_img

Bathinda News: Bathinda AIIMS ‘ਚ ਨਵੀਂ ਆਈ ਸਕਿਊਰਟੀ ਕੰਪਨੀ ਵੱਲੋਂ ਇੱਕੋ ਝਟਕੇ ‘ਚ ਦਰਜ਼ਨਾਂ ਸਕਿਊਰਟੀ ਮੁਲਾਜ਼ਮਾਂ ਨੂੰ ਹਟਾਉਣ ਦਾ ਮਾਮਲਾ ਭੜਕ ਗਿਆ। ਕੰਪਨੀ ਦੇ ਇਸ ਫੈਸਲੇ ਤੋਂ ਭੜਕੇ ਸਕਿਊਰਟੀ ਮੁਲਜਮਾਂ ਨੇ ਏਮਜ਼ ਦੇ ਮੁੱਖ ਗੇਟ ‘ਤੇ ਧਰਨਾ ਲਗਾ ਦਿੱਤਾ ਹੈ। ਵੱਡੀ ਗੱਲ ਇਹ ਵੀ ਦੇਖਣ ਨੂੰ ਸਾਹਮਣੇ ਆਈ ਹੈ ਕਿ ਪੁਰਾਣੀ ਕੰਪਨੀ ਅਧੀਨ ਕੰਮ ਕਰਦੇ ਜਿਆਦਾਤਰ ਸਕਿਊਰਟੀ ਗਾਰਡਾਂ ਨੇ ਇੱਕਜੁਟ ਹੁੰਦਿਆਂ ਨਵੀਂ ਕੰਪਨੀ ਵੱਲੋਂ ਹਟਾਏ ਸਾਥੀਆਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ। ਸੂਚਨਾ ਮੁਤਾਬਕ ਕੁੱਝ ਸਮਾਂ ਪਹਿਲਾਂ ਏਮਜ਼ ਬਠਿੰਡਾ ਦੇ ਪ੍ਰਬੰਧਕਾਂ ਵੱਲੋਂ ਪੂਰੀ ਸੰਸਥਾ ਦਾ ਸੁਰੱਖਿਆ ਦਾ ਜਿੰਮਾ ਸੰਭਾਲ ਰਹੀ ਪੁਰਾਣੀ ਕੰਪਨੀ ਪ੍ਰਿੰਸੀਪਲਜ਼ ਸਕਿਊਰਟੀਜ਼ ਦੀ ਥਾਂ ਬਰਾੜ ਸੁਰੱਖਿਆ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਨੂੰ ਇਹ ਕੰਮ ਸੌਂਪ ਦਿੱਤਾ।

ਇਹ ਵੀ ਪੜ੍ਹੋ ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਵਪਾਰਕ ਸਿੰਲੈਡਰ ਹੋਇਆ ਮਹਿੰਗਾ

ਹਾਲਾਂਕਿ ਪੁਰਾਣੀ ਕੰਪਨੀ ਉਪਰ ਗੰਭੀਰ ਦੋਸ਼ ਲੱਗੇ ਸਨ, ਜਿਸ ਕਾਰਨ ਮਾਮਲਾ ਮੀਡੀਆ ਵਿਚ ਵੀ ਚਰਚਾ ਵਿਚ ਰਿਹਾ ਸੀ। ਇਸਤੋਂ ਇਲਾਵਾ ਕੁੱਝ ਸੁਰੱਖਿਆ ਕਰਮੀਆਂ ਦੇ ਰੁੱਖੇ ਵਤੀਰੇ ਕਾਰਨ ਵੀ ਏਮਵਿੱਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ। ਦਸਿਆ ਜਾ ਰਿਹਾ ਕਿ ਬਰਾੜ ਸਕਿਊਰਟੀ ਚੌਥੀ ਕੰਪਨੀ ਹੈ, ਜੋ ਏਮਜ਼ ਬਠਿੰਡਾ ਦੇ ਹੋਂਦ ਵਿਚ ਆਉਣ ਤੋਂ ਬਾਅਦ ਇੱਥੇ ਆਈ ਹੈ। ਸੂਚਨਾ ਮੁਤਾਬਕ ਇਸ ਕੰਪਨੀ ਵੱਲੋਂ ਆਉਂਦਿਆਂ ਹੀ 55 ਸਕਿਊਰਟੀ ਗਾਰਡਜ਼, ਜਿਸਦੇ ਵਿਚ 10 ਮਹਿਲਾ ਗਾਰਡ ਵੀ ਸ਼ਾਮਲ ਹਨ, ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਚਰਚਾ ਮੁਤਾਬਕ ਆਉਂਦੇ ਦਿਨਾਂ ‘ਚ ਹੋਰ ਪੁਰਾਣੇ ਸਕਿਊਰਟੀ ਗਾਰਡਜ਼ ਨੂੰ ਵੀ ਹਟਾਇਆ ਜਾ ਸਕਦਾ, ਜਿਸਦੇ ਚੱਲਦੇ ਏਮਜ਼ ਵਿਚ ਕੰਮ ਕਰਦੇ ਸਕਿਊਰਟੀ ਗਾਰਡਾਂ ਵਿਚ ਵੀ ਡਰ ਪਾਇਆ ਜਾ ਰਿਹਾ।

ਇਹ ਵੀ ਪੜ੍ਹੋ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੋ ਰਿਹਾ ਸੁਧਾਰ

ਏਮਜ਼ ਦੇ ਮੁੱਖ ਗੇਟ ‘ਤੇ ਧਰਨਾ ਲਗਾਈ ਬੈਠੇ ਇੰਨਾਂ ਗਾਰਡਾਂ ਨੇ ਦੋਸ਼ ਲਗਾਇਆ ਕਿ, ‘‘ ਜਾਣਬੁੱਝ ਕੇ ਨਵੀਂ ਕੰਪਨੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਕਿਉਂਕਿ ਉਹ ਅਪਣੇ ਚਹੇਤਿਆਂ ਨੂੰ ਉਨ੍ਹਾਂ ਦੀ ਥਾਂ ਭਰਤੀ ਕਰਨਾ ਚਾਹੁੰਦੇ ਹਨ, ਜਦਕਿ ਉਨ੍ਹਾਂ ਕੋਲ ਇੱਥੇ ਕੰਮ ਦਾ ਤਜੁਰਬਾ ਵੀ ਹੈ। ’’ ਇਹ ਵੀ ਦਸਿਆ ਜਾ ਰਿਹਾ ਕਿ ਨਵੀਂ ਆਈ ਕੰਪਨੀ ਨੇ ਸਕਿਊਰਟੀ ਗਾਰਡਜ਼ ਦੀ ਵਰਦੀ ਵੀ ਬਦਲ ਦਿੱਤੀ ਹੈ ਤੇ ਹੁਣ ਨਵੇਂ ਭਰਤੀ ਕੀਤੇ ਗਾਰਡ ਬਲੈਕ ਸੂਟ ਵਿਚ ਨਜ਼ਰ ਆ ਰਹੇ ਹਨ। ਉਧਰ, ਇਸ ਨਵੀਂ ਕੰਪਨੀ ਦੇ ਪ੍ਰਬੰਧਕਾਂ ਨਾਲ ਉਹਨਾਂ ਦਾ ਪੱਖ ਲੈਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕੋਈ ਉਪਲਬਧ ਨਹੀਂ ਹੋ ਸਕਿਆ

ਇਹ ਵੀ ਪੜ੍ਹੋ ਮਾਝੇ ‘ਚ ਅਕਾਲੀ ਦਲ ਨੂੰ ਲੱਗੇਗਾ ਵੱਡਾ ਸਿਆਸੀ ਝਟਕਾ; ਸਾਬਕਾ ਮੰਤਰੀ ਫੜੇਗਾ ਕਾਂਗਰਸ ਦਾ ਪੱਲਾ

ਜਦਕਿ ਏਮਜ਼ ਬਠਿੰਡਾ ਦੇ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਕਰਨਲ(ਰਿਟਾ:) ਸ਼੍ਰੀ ਰਾਜੀਵ ਸੈਨ ਰਾਏ ਨੇ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ, ‘‘ ਉਨ੍ਹਾਂ ਦੀ ਸੰਸਥਾ ਦਾ ਇਸ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਉਂਕਿ ਇਹ ਸਕਿਊਰਟੀ ਗਾਰਡ ਸਬੰਧਤ ਕੰਪਨੀ ਦੇ ਮੁਲਾਜਮ ਹਨ, ਜਿਸਦੇ ਚੱਲਦੇ ਸਕਿਊਰਟੀ ਕੰਪਨੀ ਦੇ ਪ੍ਰਬੰਧਕਾਂ ਨੁੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਮਾਮਲੇ ਨੂੰ ਹੱਲ ਕਰਨ ਤੇ ਏਮਜ਼ ਬਠਿੰਡਾ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੋਈ ਢਿੱਲ ਸਾਹਮਣੇ ਨਹੀਂ ਆਉਣੀ ਚਾਹੀਦੀ।’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...