Punjab News: ਪੰਜਾਬ ਸਰਕਾਰ ਅਧੀਨ ਪਾਵਰਕਾਮ ਵਿਭਾਗ ਨੇ ਦੁਸ਼ਿਹਰੇ ਮੌਕੇ ਪੰਜਾਬ ਦੇ ਉਦਯੋਗਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਪਾਵਰਕਾਮ ਦੇ ਵੱਲੋਂ ਲਏ ਗਏ ਫੈਸਲੇ ਮੁਤਾਬਕ ਹੁਣ 16 ਅਕਤੂਬਰ ਤੋ. 31 ਮਾਰਚ ਤੱਕ ਰਾਤ 10 ਵਜੇਂ ਤੋਂ ਸਵੇਰੇ 6 ਵਜੇਂ ਤੱਕ ਬਿਜਲੀ ਦਿਨ ਦੇ ਮੁਕਾਬਲੇ 1 ਰੁਪਏ ਪ੍ਰਤੀ ਯੂਨਿਟ ਸਸਤੀ ਹੋਵੇਗੀ।ਇਸ ਨਾਲ ਰਾਤ ਨੂੰ ਚੱਲਣ ਵਾਲੇ ਉਦਯੋਗਾਂ ਨੂੰ ਵੱਡਾ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ Ex CM ਚਰਨਜੀਤ ਸਿੰਘ ਚੰਨੀ ਨੂੰ ਸੰਸਦ ਵਿਚ ਮਿਲੀ ਵੱਡੀ ਜਿੰਮੇਵਾਰੀ, ਲੈ ਸਕਣਗੇ ਮਹੱਤਵਪੂਰਨ ਫੈਸਲੇ
ਜਿਕਰਯੋਗ ਹੈ ਕਿ ਅਕਸਰ ਹੀ ਦਿਨ ਸਮੇਂ ਬਿਜਲੀ ਦੀ ਮੰਗ ਜਿਆਦਾ ਵਧੀ ਰਹਿੰਦੀ ਹੈ ਪ੍ਰੰਤੂ ਰਾਤ ਸਮੇਂ ਬਦਲਦੇ ਮੌਸਮ ਮੁਤਾਬਕ ਇਸਦੀ ਮੰਗ ਘਟ ਜਾਂਦੀ ਹੈ। ਊੰਝ ਵੀ ਸਰਦੀਆਂ ‘ਚ ਰਾਤ ਸਮੇਂ ਬਿਜਲੀ ਦੀ ਖਪਤ ਘੱਟ ਹੁੰਦੀ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਮਹਾਂਨਗਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ,ਮੋਹਾਲੀ ਤੇ ਬਠਿੰਡਾ ਆਦਿ ਵੱਡੇ ਸ਼ਹਿਰਾਂ ਵਿਚ ਰਾਤ ਨੂੰ ਵੀ ਉਦਯੋਗਿਕ ਇਕਾਈਆਂ ਚੱਲਦੀਆਂ ਹਨ, ਜਿਸਦੇ ਨਾਲ ਇੰਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ। ਇਸਤੋਂ ਇਲਾਵਾ ਪਾਵਰਕਾਮ ਦੇ ਇਸ ਫੈਸਲੇ ਨਾਲ ਪੰਜਾਬ ਵਿਚ ਉਤਪਾਦਨ ਵੀ ਵਧੇਗਾ ਅਤੇ ਇਸ ਉਪਰ ਲੱਗਣ ਵਾਲੇ ਟੈਕਸ ਦੇ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





