Thursday, April 16, 2026
spot_img
spot_img

69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ; ਹੈੱਡਬਾਲ (ਅੰਡਰ–14 ਲੜਕੀਆਂ)ਦੂਜੇ ਦਿਨ ਹੋਏ ਦਿਲ ਖਿੱਚਵੇਂ ਮੁਕਾਬਲੇ

Date:

spot_img

Bathinda News: ਅੱਜ ਮੈਡਮ ਮਮਤਾ ਖੁਰਾਣਾ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿਖਿਆ ਅਤੇ ਚਮਕੌਰ ਸਿੰਘ ਸਿੱਧੂ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈ.ਸਿ ਦੀ ਦੇਖ ਰੇਖ ਹੇਠ ਚੱਲ ਰਹੇ 69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਦੇ ਤਹਿਤ ਖਾਲਸਾ ਸਕੂਲ ਵਿਖੇ ਹੈੱਡਬਾਲ (ਅੰਡਰ–14 ਲੜਕੀਆਂ) ਦੇ ਦੂਜੇ ਦਿਨ ਦੇ ਮੁਕਾਬਲੇ ਉਤਸ਼ਾਹ ਅਤੇ ਜੋਸ਼ ਨਾਲ ਖੇਡੇ ਗਏ। ਖੇਡਾਂ ਦੌਰਾਨ ਸੁਖਜੀਤਸਿੰਘ ਡਾਲਾ ਵਾਇਸ ਪ੍ਰਧਾਨ ਖਾਲਸਾ ਦੀਵਾਨ ਸਿੰਘ ਸਭਾ ਬਠਿੰਡਾ ,ਧਰਮ ਸਿੰਘ ਸੰਘਾ, ਹਰਪਾਲ ਸਿੰਘ ਔਲਖ ਅਤੇ ਜਗਤਾਰ ਸਿੰਘ ਵਿੱਕੀ ਤਿੰਨੋਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ) ,ਗੁਰਜੀਤ ਸਿੰਘ ਮਾਨ ਸਮੁੱਚੀ ਟੀਮ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ।

ਇਹ ਵੀ ਪੜ੍ਹੋ AAP ਵੱਲੋਂ ਪੰਜਾਬ 560 ਬਲਾਕ ਪ੍ਰਧਾਨਾਂ ਦਾ ਐਲਾਨ, ਪੜੋ ਲਿਸਟ

ਖੇਡ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਪ੍ਰਿੰਸੀਪਲ ਜਗਤਾਰ ਸਿੰਘ ਨੇ ਆਈ ਹੋਈ ਪ੍ਰਬੰਧਕ ਕਮੇਟੀ ਦੀ ਟੀਮਾਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਮੈਚ ਸ਼ੁਰੂ ਕਰਵਾਏ। ਰੈਫਰੀਆਂ ਵੱਲੋਂ ਖਿਡਾਰਣਾਂ ਨੂੰ ਉਤਸ਼ਾਹਿਤ ਕਰਨ ਲਈ ਖ਼ਾਸ ਤੌਰ ‘ਤੇ ਸ਼ਾਬਾਸ਼ੀ ਦਿੱਤੀ ਗਈ। ਦਰਸ਼ਕਾਂ ਨੇ ਵੀ ਜੋਸ਼ ਨਾਲ ਹਰ ਟੀਮ ਦਾ ਹੌਸਲਾ ਵਧਾਇਆ। ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ :- ਲੁਧਿਆਣਾ- 02 v/s ਪਟਿਆਲਾ-17 ਜੇਤੂ , ਹੁਸ਼ਿਆਰਪੁਰ-15 ਜੇਤੂ v/s ਪਠਾਨਕੋਟ-02, ਬਠਿੰਡਾ- 14ਜੇਤੂ v/ਸੰਗਰੂਰ-03, ਰੋਪੜ -17 ਜੇਤੂ v/ ਫਰੀਦਕੋਟ-09, ਫਿਰੋਜ਼ਪੁਰ-7 ਜੇਤੂ v/s ਫ਼ਤਿਹਗ੍ਹੜ ਸਾਹਿਬ-1, ਗੁਰਦਾਸਪੁਰ-01 v/s ਫਾਜਿਲਕਾ-08 ਜੇਤੂ , ਜਲੰਧਰ-07 ਜੇਤੂ v/s ਬਰਨਾਲਾ-02, ਮਾਨਸਾ-05 v/s ਪਟਿਆਲਾ-12ਜੇਤੂ , ਮੋਗਾ-02ਜੇਤੂ v/s ਪਠਾਨਕੋਟ-01, ਫਰੀਦਕੋਟ-09 v/s ਸ੍ਰੀ ਅੰਮ੍ਰਿਤਸਰ-03 , ਲੁਧਿਆਣਾ -06 ਜੇਤੂ v/s ਫਤਿਹਗੜ ਸਾਹਿਬ-00 ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁਧ; Bathinda Police ਵੱਲੋਂ ਅੱਧਾ ਕਿਲੋਂ ਹੈਰੋਇਨ ਸਹਿਤ ਮਾਂ ਗ੍ਰਿਫਤਾਰ, ਪੁੱਤ ਫ਼ਰਾਰ

ਇਸ ਮੌਕੇ ਰਮਨਦੀਪ ਸਿੰਘ ਲੈਕ ਫਿਜੀ ਦਿਉਣ, ਸੁਖਜਿੰਦਰਪਾਲ ਸਿੰਘ ਗੋਗੀ, ਲਖਵਿੰਦਰ ਕੌਰ ਹੈੱਡ ਮਿਸਟ੍ਰੈਸ ਜਨਤਾ ਨਗਰ,ਸੁਨੀਲ ਕੁਮਾਰ ਅੰਮ੍ਰਿਤਸਰ ਅਬਜਰਵ,ਪ੍ਰਿੰਸੀਪਲ ਜਗਤਾਰ ਸਿੰਘ ਖਾਲਸਾ ਸਕੂਲ,ਪਰਮਜੀਤ ਕੌਰ ਪੰਮੀ ਲੈਕ ਨਕੋਦਰ,ਚਰਨਜੀਵ ਸਿੰਘ ਮਾਈਕਲ ਹੈੱਡਬਾਲ ਸਪੋਰਟਸ ਵਿਭਾਗ ਫਰੀਦਕੋਟ,ਮਨਦੀਪ ਕੌਰ ਲੈਕ ਫਿਜੀ ਬਹਿਮਣ, ਹਰਵਿੰਦਰ ਸਿੰਘ ਡੀਪੀਈ, ਅਮਰਦੀਪ ਸਿੰਘ ਲੈਕ ਫਿਜੀ, ਗੁਰਚਰਨ ਸਿੰਘ ਲੈਕ ਫਿਜੀ, ਬਲਜੀਤ ਸਿੰਘ ਡੀਪੀਈ ਰੂੜੀਕਪੂਰਾ , ਗੁਰਦੀਪ ਸਿੰਘ ਪੀਟੀਆਈ ਚੁਘੇ, ਸੁਖਮੰਦਰ ਸਿੰਘ ਖਾਲਸਾ,ਸੰਦੀਪ ਕੌਰ ਡੀ ਪੀਈ, ਪ੍ਰਗਟ ਸਿੰਘ,ਬਲਤੇਜ ਸਿੰਘ ਪੀ.ਟੀ. ਆਈ. ਗੁਰਦੀਪ ਸਿੰਘ ਪੀਟੀ ਆਈ ਅਤੇ ਹਰਭਗਵਾਨ ਦਾਸ ਪੀ ਟੀ ਆਈ ਨੇ ਟੂਰਨਾਮੈਂਟ ਦੌਰਾਨ ਸਵੇਵਾਂ ਦਿੱਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related