Bathinda News: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਭਾਰੀ ਮਾਤਰਾ ‘ਚ ਹੈਰੋਇਨ ਸਹਿਤ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਉਕਤ ਮਹਿਲਾ ਦਾ ਪੁੱਤ ਫ਼ਰਾਰ ਹੋਣ ਵਿਚ ਸਫਲ ਰਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਬਠਿੰਡਾ ਦਿਹਾਤੀ ਹਰਜੀਤ ਸਿੰਘ ਮਾਨ ਨੇ ਮੀਡੀਆ ਨੁੰ ਦਸਿਆ ਕਿ ਥਾਣਾ ਸਦਰ ਦੇ ਥਾਣੇਦਾਰ ਜਗਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਹਿਤ ਪਿੰਡ ਬੀੜ ਤਲਾਬ ਰੋਡ ਤੋਂ ਨਰੂਆਣਾ ਰੋਡ ‘ਤੇ ਗਸ਼ਤ ਉਪਰ ਜਾ ਰਹੇ ਸਨ ਕਿ ਰਾਸਤੇ ਵਿਚ ਇੱਕ ਮੋਟਰਸਾਈਕਲ ‘ਤੇ ਸਵਾਰ ਨੌਜਵਾਨ ਤੇ ਔਰਤ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗੇ। ਪੁਲਿਸ ਟੀਮ ਨੇ ਔਰਤ ਨੂੰ ਮੌਕੇ ਉਪਰ ਕਾਬੂ ਕਰ ਲਿਆ ਜਦਕਿ ਨੌਜਵਾਨ ਭੱਜਣ ਵਿਚ ਸਫ਼ਲ ਰਿਹਾ।
ਇਹ ਵੀ ਪੜ੍ਹੋ ਜਜ਼ਬਾ; ਫ਼ੌਜੀ ਜਵਾਨਾਂ ਨੇ ਸ਼ਹੀਦ ਦੀ ਭੈਣ ਦੇ ਵਿਆਹ ‘ਚ ਨਿਭਾਇਆ ਭਰਾਵਾਂ ਦਾ ਫਰਜ਼, ਦੇਖੇ ਵੀਡੀਓ
ਬਾਅਦ ਵਿਚ ਤਲਾਸ਼ੀ ਦੌਰਾਨ ਉਕਤ ਔਰਤ ਕੋਲੋਂ 505 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ। ਇਸ ਔਰਤ ਦੀ ਸਿਨਾਖਤ ਗੁਰਦੀਪ ਕੌਰ ਵਾਸੀ ਬੀੜ ਤਲਾਬ ਬਸਤੀ ਨੰਬਰ 3 ਵਜੋ ਹੋਈ ਜਦਕਿ ਉਸਦੇ ਨਾਲ ਭੱਜਣ ਵਾਲਾ ਨੌਜਵਾਨ ਉਕਤ ਔਰਤ ਦਾ ਪੁੱਤਰ ਮਨਜੀਤ ਸਿੰਘ ਪੁੱਤਰ ਛਿੰਦਰ ਸਿੰਘ ਹੈ, ਜਿਸਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮੁਢਲੀ ਜਾਣਕਾਰੀ ਮੁਤਬਕ ਇਹ ਵੀ ਪਤਾ ਲੱਗਿਆ ਹੈ ਕਿ ਮਨਜੀਤ ਸਿੰਘ ਵਿਰੁਧ ਪਹਿਲਾਂ ਵੀ ਨਸ਼ਾ ਤਸਕਰੀ ਦਾ ਪਰਚਾ ਦਰਜ਼ ਸੀ ਤੇ ਉਹ ਜੇਲ੍ਹ ਵਿਚੋਂ ਜਮਾਨਤ ‘ਤੇ ਬਾਹਰ ਆਇਆ ਹੋਇਆ।ਡੀਐਸਪੀ ਨੇ ਦਸਿਆ ਕਿ ਇਸ ਸਬੰਧ ਵਿਚ ਦੋਨਾਂ ਮਾਂ-ਪੁੱਤ ਵਿਰੁਧ ਥਾਣਾ ਸਦਰ ਵਿਖੇ ਪਰਚਾ ਦਰਜ਼ ਕਰ ਲਿਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





