Ex DGP ਦੇ ਨੌਜਵਾਨ ਪੁੱਤ ਦੀ ਮੌਤ ਦੇ ਮਾਮਲੇ ‘ਚ ਹੁਣ CBI ਦੀ ਹੋ ਸਕਦੀ ਹੈ Entry !

Date:

spot_img

Haryana News:Punjab Ex DGP Son Death Case; ਲੰਘੀ 16 ਅਕਤੂਬਰ ਦੀ ਦੇਰ ਰਾਤ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ (Former DGP Mohammad Mustafa) ਦੇ ਨੌਜਵਾਨ ਪੁੱਤ ਦੀ ਮੌਤ ਦੇ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ (CBI)ਦੀ ਇੰਟਰੀ ਹੋ ਸਕਦੀ ਹੈ। ਮੀਡੀਆ ਵਿਚ ਸਾਹਮਣੈ ਆ ਰਹੀਆਂ ਰੀਪੋਰਟਾਂ ਦੇ ਮੁਤਾਬਕ ਹਰਿਆਣਾ ਸਰਕਾਰ ਬਹੁ-ਚਰਚਿਤ ਤੇ ਹਾਈਪ੍ਰੋਫ਼ਾਈਲ ਮਾਮਲੇ ਵਿਚ ਆਪਣੇ ਉਪਰ ਕੋਈ ਉਂਗਲ ਨਹੀਂ ਉੱਠਣ ਦੇਣਾ ਚਾਹੁੰਦੀ ਹੈ, ਜਿਸਦੇ ਚੱਲਦੇ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਕੇਂਦਰ ਨੁੰ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਲਈ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ Andhra Bus Fire News; ਮੰਦਭਾਗੀ ਖ਼ਬਰ; ਚੱਲਦੀ ਬੱਸ ਬਣੀ ਅੱਗ ਦਾ ਗੋਲਾ; ਇੱਕ ਦਰਜ਼ਨ ਤੋਂ ਵੱਧ ਯਾਤਰੀ ਜਿੰਦਾ ਜਲੇ

ਦਸਣਾ ਬਣਦਾ ਹੈ ਕਿ ਪ੍ਰਵਾਰ ਵੱਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਕਿ ਉਨ੍ਹਾਂ ਦਾ ਪੁੱਤਰ ਅਕੀਲ ਅਖ਼ਤਰ ਨਸ਼ੇ ਦਾ ਆਦੀ ਸੀ ਤੇ ਓਵਰਡੋਜ਼ ਕਾਰਨ ਹੀ ਉਸਦੀ ਮੌਤ ਹੋਈ ਹੈ। ਉਹ ਪੰਚਕੂਲਾ ‘ਚ ਰਹਿ ਰਿਹਾ ਸੀ। ਅਕੀਲ ਦੇ ਪਿਤਾ ਮੁਹੰਮਦ ਮੁਸਤਫ਼ਾ ਜਿੱਥੇ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਹਨ, ਉਥੇ ਮਾਤਾ ਰਜ਼ੀਆ ਸੁਲਤਾਨਾ ਪੰਜਾਬ ਦੇ ਹਲਕਾ ਮਲੇਰਕੋਟਲਾ ਤੋਂ ਤਿੰਨ ਵਾਰ ਵਿਧਾਇਕ ਤੇ ਕਾਂਗਰਸ ਸਰਕਾਰ ਵਿਚ ਪਾਰਲੀਮਾਨੀ ਸਕੱਤਰ ਵੀ ਰਹੀ ਹੈ। ਮੌਤ ਤੋਂ ਬਾਅਦ ਅਕੀਲ ਅਖ਼ਤਰ ਦੀ ਇੱਕਵੀਡੀਓ ਵੀ ਵਾਈਰਲ ਹੋਈ ਸੀ, ਜੋਕਿ 27 ਅਗਸਤ ਨੂੰ ਬਣਾਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ ਅਮਰੀਕਾ ‘ਚ ਇੱਕ ਹੋਰ ਪੰਜਾਬੀ ਡਰਾਈਵਰ ਨੇ ਚੰਦ ਚਾੜਿਆ; 3 ਦੀ ਹੋਈ ਮੌ+ਤ, ਕਈ ਜਖ਼ਮੀ, ਪੁਲਿਸ ਨੇ ਕੀਤਾ ਗ੍ਰਿਫਤਾਰ

ਇਸ ਵੀਡੀਓ ਦੇ ਵਿਚ ਅਕੀਲ ਨੇ ਆਪਣੇ ਪਿਤਾ ਅਤੇ ਆਪਣੀ ਪਤਨੀ ਵਿਚਕਾਰ ਕਥਿਤ ਨਜਾਇਜ਼ ਸਬੰਧ ਹੋਣ ਅਤੇ ਖੁਦ ਦੀ ਜਾਨ ਨੂੰ ਖਤਰਾ ਹੋਣ ਦਾ ਖ਼ਦਸਾ ਪ੍ਰਗਟਾਇਆ ਸੀ। ਉਸਦੀ ਮੌਤ ਤੋਂ ਬਾਅਦ ਮਲੇਰਟਕੋਟਲਾ ਦੇ ਇੱਕ ਵਿਅਕਤੀ ਚੌਧਰੀ ਸਮਸ਼ੂਦੀਨ ਦੀ ਸਿਕਾਇਤ ਉੱਪਰ ਪੰਚਕੂਲਾ ਦੀ ਐਮਡੀਸੀ ਪੁਲਿਸ ਨੇ ਸਾਬਕਾ ਡੀਜੀਪੀ ਮੁਹਮੰਦ ਮੁਸਤਫ਼ਾ, ਉਸਦੀ ਪਤਨੀ ਰਜ਼ੀਆ ਸੁਲਤਾਨਾ, ਨੂੰਹ ਅਤੇ ਬੇਟੀ ਵਿਰੁਧ ਕਤਲ ਦਾ ਮਾਮਲਾ ਦਰਜ਼ ਕੀਤਾ ਸੀ। ਇਸਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਲਈ ਏਸੀਪੀ ਵਿਕਰਮ ਨਹਿਰਾ ਦੀ ਅਗਵਾਈ ਹੇਠ ਇੱਕ 6 ਮੈਂਬਰੀ ਜਾਂਚ ਟੀਮ ਵੀ ਬਣਾਈ ਗਈ ਹੈ ਪ੍ਰੰਤੂ ਹੁਣ ਚਰਚਾ ਹੈ ਕਿ ਇਹ ਮਾਮਲਾ ਸੀਬੀਆਈ ਆਪਣੇ ਹੱਥਾਂ ਵਿਚ ਲੈ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...