Andhra Bus Fire News; ਸ਼ੁੱਕਰਵਾਰ ਦੀ ਤੜਕਸਾਰ ਆਂਧਰਾ ਪ੍ਰਦੇਸ਼ ਦੇ ਸ਼ਹਿਰ ਕੁਰਨੂਲ ਦੇ ਨਜਦੀਕ ਚਿਨਨੇਟਕੁਰ ਵਿਖੇ ਇੱਕ ਚੱਲਦੀ ਹੋਈ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਕ ਦਰਜ਼ਨ ਤੋਂ ਵੱਧ ਯਾਤਰੀ ਬੱਸ ਵਿਚ ਹੀ ਜ਼ਿੰਦਾ ਸੜ ਗਏ। ਜਦਕਿ ਇੱਕ ਦਰਜ਼ਨ ਤੋਂ ਵੱਧ ਦੀ ਹਲਾਤ ਹੋਰ ਗੰਭੀਰ ਬਣੀ ਹੋਈ ਹੈ। ਹੈਦਰਾਬਾਦ ਤੋਂ ਬੰਗਲੁਰੂ ਜਾ ਰਹੀ ਇਸ ਬੱਸ ਵਿੱਚ ਲਗਭਗ 40 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ
ਇਹ ਘਟਨਾ ਸ਼ੁੱਕਰਵਾਰ ਸਵੇਰੇ 3:30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦ ਇਸ ਬੱਸ ਦੇ ਤੇਲ ਟੈਂਕ ਵਿਚ ਇੱਕ ਮੋਟਰਸਾਈਕਲ ਆ ਟਕਰਾਇਆ,ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਏਸੀ ਬੱਸ ਹੋਣ ਕਾਰਨ ਨਾਂ ਤਾਂ ਜਲਦੀ ਇਸਦੇ ਜਿਆਦਾਤਰ ਸ਼ੀਸ਼ੇ ਟੁੱਟੇ ਅਤੇ ਨਾਂ ਹੀ ਤਾਕੀ ਖੁੱਲੀ, ਜਿਸ ਕਾਰਨ ਬੱਸ ਵਿਚ ਸਵਾਰ ਬਹੁਤ ਸਾਰੇ ਸੜ ਗਏ। ਜਖ਼ਮੀਆਂ ਨੂੰ ਨਜ਼ਦੀਕ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਸ ਵਿਚ ਸੜ੍ਹਣ ਵਾਲੀਆਂ ਸਵਾਰੀਆਂ ਦੀਆਂ ਮ੍ਰਿਤਕ ਦੇਹਾਂ ਬਿਲਕੁੱਲ ਸੜ ਗਈਆਂ, ਜਿਸ ਕਾਰਨ ਉਨ੍ਹਾਂ ਦੀ ਪਹਿਚਾਣ ਵੀ ਮੁਸ਼ਕਿਲ ਹੋ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









