Bathinda News: ਐਸ.ਡੀ.ਐਮ ਬਠਿੰਡਾ ਬਲਕਰਨ ਸਿੰਘ ਮਾਹਲ ਦੀ ਅਗਵਾਈ ਹੇਠ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਡੀ.ਸੀ. ਕੰਪਲੈਕਸ ਮੀਟਿੰਗ ਹਾਲ ਵਿਖੇ ਸਬ- ਡਿਵੀਜ਼ਨ ਬਠਿੰਡਾ ਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਤਾਇਨਾਤ ਸਮੂਹ ਕਲੱਸਟਰ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਹ ਟਰੈਨਿੰਗ ਨੈਸ਼ਨਲ ਗਰੀਨ ਟਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੁਆਰਾ ਬਣਾਈ ਐਪ ਉੰਨਤ ਕਿਸਾਨ ਤਹਿਤ ਕਰਵਾਈ ਗਈ। ਐਪਲੀਕੇਸ਼ਨ ਦੇ ਸੰਚਾਲਨ ਸਬੰਧੀ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਜ਼ਿਲ੍ਹੇ ਵਿੱਚ ਮੌਜੂਦ ਪਰਾਲੀ ਦੇ ਪ੍ਰਬੰਧਨ ਸਬੰਧੀ ਮੌਜੂਦ ਮਸ਼ੀਨਰੀ ਦੀ ਵਰਤੋਂ ਦਾ ਡਾਟਾ ਇਕੱਤਰ ਕਰਨਾ ਹੈ।
ਇਹ ਵੀ ਪੜ੍ਹੋ Breaking News; Punjab ਦੇ ਪੌਣੀ ਦਰਜ਼ਨ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨਾਂ ਦੇ ਕਾਰਜ਼ਕਾਲ ‘ਚ ਹੋਇਆ ਵਾਧਾ, ਪੜ੍ਹੋ ਲਿਸਟ
ਇਸ ਟਰੇਨਿੰਗ ਦੌਰਾਨ ਐਸ.ਡੀ.ਐਮ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਤਾਇਨਾਤ ਸਮੂਹ ਸਟਾਫ ਨੂੰ ਉਪਰੋਕਤ ਐਪ ਉੱਤੇ ਖੇਤਾਂ ਵਿੱਚ ਚੱਲ ਰਹੀ ਮਸ਼ੀਨਰੀ ਦਾ ਡਾਟਾ ਅਪਡੇਟ ਕਰਨ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ । ਨਾਲ ਹੀ ਸਮੂਹ ਸਟਾਫ ਨੂੰ ਪੂਰੀ ਮੁਸਤੈਦੀ ਅਤੇ ਤਨ ਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿੱਚ ਕਟੌਤੀ ਕੀਤੀ ਜਾ ਸਕੇ। ਅੰਤ ਵਿੱਚ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਸਮੂਹ ਫੀਲਡ ਸਟਾਫ ਦਾ ਇਸ ਟਰੇਨਿੰਗ ਸੈਸ਼ਨ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ ਅਤੇ ਫੀਲਡ ਦੇ ਕੰਮ ਦੌਰਾਨ ਖੇਤੀਬਾੜੀ ਮਹਿਕਮੇ ਵੱਲੋਂ ਹਰ ਕਿਸਮ ਦੇ ਸਹਿਯੋਗ ਦਾ ਵਾਦਾ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





