WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਮੋਗਾ ਰੈਲੀ ਲਈ ਬਠਿੰਡਾ ਸ਼ਹਿਰੀ ਹਲਕੇ ’ਚੋਂ ਪਹਿਲਾਂ ਕਾਫ਼ਲਾ ਰਵਾਨਾ

ਰੈਲੀ ਲਈ ਪੰਜ ਸੋ ਕਾਰਾਂ ਦਾ ਕਾਫਲਾ ਜਾਵੇਗਾ :- ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਭਲਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੀ 101ਵੀਂ ਵਰ੍ਹੇਗੰਢ ਮੌਕੇ ਪਿੰਡ ਕਿਲੀ ਚਹਿਲਾ ਮੋਗਾ ਵਿੱਖੇ ਕੀਤੀ ਜਾ ਰਹੀ ਮਹਾ ਰੈਲੀ ਵਿਚ ਸਮੂਲੀਅਤ ਲਈ ਬਠਿੰਡਾ ਸ਼ਹਿਰੀ ਹਲਕੇ ਵਿੱਚੋਂ ਅੱਜ ਪਹਿਲਾਂ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਤੇ ਉੁਮੀਦਵਾਰ ਸਰੂਪ ਚੰਦ ਸਿੰਗਲਾ ਨੇ ਐਲਾਨ ਕੀਤਾ ਕਿ ਭਲਕੇ ਵੀ ਪੰਜ ਸੌ ਕਾਰਾਂ ਦਾ ਕਾਫਲਾ ਰਵਾਨਾਂ ਹੋਵੇਗਾ। ਉਨ੍ਹਾਂ ਦਸਿਆ ਕਿ ਅੱਜ ਜਿਲ੍ਹਾ ਸ਼ਹਿਰੀ ਕਿਸਾਨ ਵਿੰਗ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਅਤੇ ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਹਰਪਾਲ ਸਿੰਘ ਢਿਲੋਂ ਦੀ ਅਗਵਾਈ ਵਿੱਚ ਰੈਲੀ ਦੇ ਪ੍ਰਬੰਧਾਂ ਵਿੱਚ ਹਿੱਸਾ ਲੈਣ ਲਈ 30 ਕਾਰਾਂ ਦਾ ਕਾਫਲਾ ਰਵਾਨਾ ਗਿਆ ਹੈ। ਇਸ ਮੌਕੇ ਬੀ ਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਲਾਭ ਸਿੰਘ, ਮੁਲਾਜ਼ਮ ਵਿੰਗ ਦੇ ਜਿਲ੍ਹਾ ਪ੍ਰਧਾਨ ਭੋਲਾ ਸਿੰਘ ਸ਼ਮੀਰੀਆ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗੁਰਥੜੀ, ਸਾਬਕਾ ਕੌਂਸਲਰ ਬੰਤ ਸਿੰਘ ਸਿੱਧੂ, ਬਲਵਿੰਦਰ ਸਿੰਘ ਬੱਲੀ, ਮਨਦੀਪ ਸਿੰਘ ਲਾਡੀ ਮੀਤ ਪ੍ਰਧਾਨ ਯੂਥ ਵਿੰਗ ਬਠਿੰਡਾ ਸ਼ਹਿਰੀ, ਜਗਦੀਪ ਗਹਿਰੀ,ਪ੍ਰੀਤਮ ਸਿੰਘ ਗਾਰਡ, ਜਨਰਲ ਸਕੱਤਰ ਭੁਪਿੰਦਰ ਸਿੰਘ ਭੂਪਾ ਆਦਿ ਹਾਜ਼ਰ ਸਨ।

Related posts

ਪੰਜਾਬ ਦੇ ਵਿਕਾਸ ਲਈ ਭਾਜਪਾ ਦੀ ਸਰਕਾਰ ਜਰੂਰੀ: ਰੁਪਿੰਦਰਜੀਤ ਸਿੰਘ ਸੰਗਤ

punjabusernewssite

ਕਾਉਂਟਰ ਇੰਟੇਲੀਜੈਂਸ ਦੇ ਮੁਲਾਜਮ ਨੇ ਕੀਤੀ ਆਤਮਹੱਤਿਆ

punjabusernewssite

ਪੈਂਡਿੰਗ ਕੇਸਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ

punjabusernewssite