Jammu Kashmir News: Explosion at Police Station;ਬੀਤੀ ਦੇਰ ਰਾਤ ਜੰਮੂ ਕਸ਼ਮੀਰ ਦੇ ਨੌਗਾਮ ਪੁਲਿਸ ਸਟੇਸ਼ਨ ‘ਚ ਵੱਡਾ ਧਮਾਕਾ ਹੋਇਆ ਹੈ। ਜਿਸਦੇ ਵਿਚ 9 ਲੋਕਾਂ ਦੀ ਮੌਤ ਹੋ ਗੀ ਤੇ 27 ਲੋਕ ਗੰਭੀਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਧਮਾਕੇ ਨਾਲ਼ ਪੁਲਿਸ ਸਟੇਸ਼ਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਦ ਕਿ ਆਸਪਾਸ ਦੇ ਮਕਾਨਾਂ ਨੂੰ ਵੀ ਨੁਕਸਾਨ ਪੁੱਜਿਆ। ਮਿਲੀ ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਇਸੇ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਦੇ ਫ਼ਰੀਦਬਾਦ ਇਲਾਕੇ ਵਿਚੋਂ ਭਾਰੀ ਮਾਤਰਾ ਵਿਚ ਵਿਸਫ਼ੋਟਕ ਪਦਾਰਥ ਬਰਾਮਦ ਕੀਤਾ ਸੀ।
ਇਹ ਵੀ ਪੜ੍ਹੋ Punjab ਦਾ ਇੱਕ ਹੋਰ SSP ਹੋਇਆ ਮੁਅੱਤਲ; ਸਰਕਾਰ ਨੇ ਇਸ ਕਰਕੇ ਕੀਤੀ ਵੱਡੀ ਕਾਰਵਾਈ
ਜਿਸਦੇ ਵਿਚ ਕਈ ਡਾਕਟਰ ਤੇ ਹੋਰਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਸੂਚਨਾ ਮੁਤਾਬਕ ਬਰਾਮਦ ਵਿਸਫ਼ੋਟਕ ਪਦਾਰਥ ਨੂੰ ਇਸ ਥਾਣੇ ਵਿਚ ਰੱਖਿਆ ਗਿਆ ਸੀ। ਹੁਣ ਪਿੱਛਲੇ ਦੋ ਦਿਨਾਂ ਤੋਂ ਫੌਰੇਂਸਕ ਲੈਬ ਲਈ ਇਸਦੇ ਸੈਂਪਲ ਲਏ ਜਾ ਰਹੇ ਸਨ। ਸੁਓਨਾ ਮੁਤਾਬਕ ਬੀਤੀ ਰਾਤ ਕਰੀਬ 11:20 ਮਿੰਟ ਉੱਪਰ ਇਸ ਦੌਰਾਨ ਵਿਸਫ਼ੋਟ ਹੋ ਗਿਆ। ਜਿਸਦੇ ਵਿਚ 9 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 2 ਮਾਲ ਅਧਿਕਾਰੀ ਤੇ 3 ਆਮ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜੰਮੂ ਕਸ਼ਮੀਰ ਪੁਲਿਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













