Punjab News: Punjab ਦੇ ਲੁਧਿਆਣਾ ਨਾਲ ਸਬੰਧਤ ਵਿਵਾਦਤ ਆਗੂ ਗੁਰਸਿਮਰਨ ਸਿੰਘ ਮੰਡ ਦਾ ਹਰਿਆਣਾ ਦੇ ਪੰਜੋਖਰਾ ਸਾਹਿਬ ਨਜਦੀਕ ਨਿਹੰਗ ਸਿੰਘਾਂ ਤੇ ਸਿੱਖ ਨੌਜਵਾਨਾਂ ਵੱਲੋਂ ਕੁਟਾਪਾ ਚਾੜਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਦੀ ਸੋੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵੀ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਮੰਡ ਇੰਨ੍ਹਾਂ ਸਿੱਖ ਨੌਜਵਾਨਾਂ ਤੇ ਨਿਹੰਗ ਸਿੰਘਾਂ ਕੋਲੋਂ ਕੰਨ ਫ਼ੜ ਕੇ ਮੁਆਫ਼ੀ ਵੀ ਮੰਗਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਮਾਮਲੇ ਵਿਚ ਖੁਦ ਮੰਡ ਦਾ ਕੋਈ ਪ੍ਰਤੀਕ੍ਰਮ ਸਾਹਮਣੇ ਨਹੀਂ ਆਇਆ। ਪ੍ਰੰਤੂ ਸੋਸ਼ਲ ਮੀਡੀਆ ‘ਤੇ ਆ ਰਹੀ ਜਾਣਕਾਰੀ ਮੁਤਾਬਕ ਗੁਰਸਿਮਰਨ ਮੰਡ ਆਪਣੀ ਸੁਰੱਖਿਆ ਗਾਰਦ ਦੇ ਨਾਲ ਪੰਜੋਖਰਾ ਸਾਹਿਬ ਆਇਆ ਹੋਇਆ ਸੀ। ਜਿੱਥੇ ਕੁੱਝ ਸਿੱਖ ਨੌਜਵਾਨਾਂ ਨਾਲ ਉਸਦੀ ਤਕਰਾਰ ਹੋ ਗਈ।
ਇਹ ਵੀ ਪੜ੍ਹੋ Bathinda Police ਨੇ 19 ਸਾਲਾਂ ਨੌਜਵਾਨ ਦੇ ਅੰਨੇ ਕ*ਤ*ਲ ਦੀ ਗੁੱਥੀ ਸੁਲਝਾਈ; ਦੋਸਤ ਗ੍ਰਿਫਤਾਰ
ਦੱਸਣ ਵਾਲਿਆਂ ਮੁਤਾਬਕ ਇਸ ਦੌਰਾਨ ਹੀ ਮੰਡ ਨੇ ਆਪਣੇ ਡਰਾਈਵਰ ਨੂੰ ਗੱਡੀ ਭਜਾਉਣ ਲਈ ਕਿਹਾ, ਜਿਸਤੋਂ ਬਾਅਦ ਮਾਮਲਾ ਵਧ ਗਿਆ ਤੇ ਨਿਹੰਗ ਸਿੰਘਾਂ ਅਤੇ ਨੌਜਵਾਨਾਂ ਨੇ ਉਸਦੀ ਗੱਡੀ ਘੇਰ ਲਈ ਤੇ ਭੰਨਤੋੜ ਕੀਤੀ। ਇਸ ਦੌਰਾਨ ਹੀ ਉਸਨੂੰ ਵੀ ਗੱਡੀ ਵਿਚੋਂ ਕੱਢ ਕੇ ਕੁੱਟ ਦਿੱਤਾ। ਵੀਡੀਓ ਵਿਚ ਮੰਡ ਦੇ ਸਰੀਰ ਦੇ ਕਈ ਹਿੱਸਿਆ ਤੋਂ ਲਹੂ ਨਿਕਲਦਾ ਦਿਖਾਈ ਵੀ ਦਿੰਦਾ ਹੈ। ਕਾਫ਼ੀ ਮੁਸ਼ੱਕਤ ਤੋਂ ਬਾਅਦ ਸੰਗਤ ਅਤੇ ਮੰਡ ਦੇ ਸੁਰੱਖਿਆ ਮੁਲਾਜਮਾਂ ਵੱਲੋਂ ਉਸਨੂੰ ਬਚਾਅ ਕੇ ਬਾਹਰ ਕੱਢਿਆ ਗਿਆ। ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਦੇ ਵਿਚ ਰਹਿ ਚੁੱਕੇ ਮੰਡ ਕਾਫ਼ੀ ਵਿਵਾਦਾਂ ਵਿਚ ਰਹਿੰਦੇ ਹਨ ਤੇ ਗਰਮਖਿਆਲੀਆਂ ਬਾਰੇ ਅਕਸਰ ਬੋਲਣ ਕਾਰਨ ਊਨ੍ਹਾਂ ਨੂੰ ਕਈ ਵਾਰ ਜਾਨੋ-ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਜਿਸਦੇ ਕਾਰਨ ਹੀ ਉਸਨੂੰ ਸੁਰੱਖਿਆ ਮਿਲੀ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




