👉ਇੱਕ ਭਾਰਤ ਸ਼ਾਨਦਾਰ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਲਈ ਰਾਜਾਂ ਵਿੱਚ ਲਗਾਤਾਰ ਸਹਿਯੋਗ ਦਾ ਹੋਣਾ ਜਰੂਰੀ-ਨਾਇਬ ਸਿੰਘ ਸੈਣੀ
👉ਮੁੱਖ ਮੰਤਰੀ ਦੀ ਪੰਜਾਬ ਨੂੰ ਅਪੀਲ ਜਲ ਵਿਵਾਦ ‘ਤੇ ਗੁਰੂਆਂ ਦੀ ਮਹਾਨ ਪਰੰਪਰਾਵਾਂ ਦਾ ਰੱਖਿਆ ਜਾਵੇ ਧਿਆਨ
Haryana News: ਕੇਂਦਰੀ ਗ੍ਰਹਿ ਮੰਤਰੀ ਅਤੇ ਉਤਰੀ ਖੇਤਰੀ ਪਰਿਸ਼ਦ ਚੇਅਰਮੈਨ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਸੋਮਵਾਰ ਨੂੰ ਫਰੀਦਾਬਾਦ ਦੇ ਸੁਰਜਕੁੰਡ ਵਿੱਚ ਉਤਰੀ ਖੇਤਰੀ ਕੌਂਸਲ ਦੀ 32ਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਤਰੀ ਖੇਤਰੀ ਕੌਂਸਲ ਦੇ ਵਾਇਸ-ਚੇਅਰਮੈਨ ਸ੍ਰੀ ਨਾਇਬ ਸਿੰਘ ਸੈਣੀ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸੁਖਵਿੰਦਰ ਸੁਕਖੂ, ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ ਸ਼ਰਮਾ, ਦਿੱਲੀ ਦੇ ਉਪ-ਰਾਜਪਾਲ ਸ੍ਰੀ ਵਿਨੈ ਕੁਮਾਰ ਸਕਸੇਨਾ, ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ੍ਰੀ ਮਨੋਜ ਸਿਨਹਾ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁਲਾ, ਲੱਦਾਖ ਦੇ ਉਪ ਰਾਜਪਾਲ ਸ੍ਰੀ ਕਵਿੰਦਰ ਗੁਪਤਾ,ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰਿਆ, ਹਰਿਆਣਾ ਦੇ ਮਾਲਿਆ ਮੰਤਰੀ ਸ੍ਰੀ ਵਿਪੁਲ ਗੋਇਲ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਸਮੇਤ ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਚ ਅਧਿਕਾਰਿਆਂ ਨੇ ਹਿੱਸਾ ਲਿਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿੱਚ ਪਹੁੰਚਣ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸਮੇਤ ਸਬੰਧਿਤ ਰਾਜਾਂ ਅਤੇ ਕੇਂਦਰ ਪ੍ਰਦੇਸ਼ਾਂ ਦੇ ਉਪ ਰਾਜਪਾਲ ਅਤੇ ਮੁੱਖ ਮੰਤਰਿਆਂ ਨੂੰ ਸ਼ਾਲ ਓਢਾ ਕੇ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰ ਸੁਆਗਤ ਕੀਤਾ।ਮੀਟਿੰਗ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਰਾਜਾਂ ਵਿੱਚਕਾਰ ਲਗਾਤਾਰ ਮਹਿਯੋਗ ਦੇ ਮਾਹੌਲ ਦਾ ਹੋਣਾ ਬਹੁਤਾ ਜਰੂਰੀ ਹੈ। ਆਪਣੇ ਸਰੋਤਾਂ ਨੂੰ ਇੱਕਠਾ ਕਰਕੇ, ਆਪਣੇ ਗਿਆਨ ਨੂੰ ਸਾਂਝਾ ਕਰਕੇ ਹੀ ਅਸੀ ਇੱਕ ਭਾਰਤ ਸ਼ਾਨਦਾਰ ਭਾਰਤ ਦੀ ਕਲਪਨਾ ਨੂੰ ਸਾਕਾਰ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ 2047 ਦੇ ਮਜਬੂਤ ਇਰਾਰੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਹਰਿਆਣਾ ਨੇ ਕਈ ਸਫਲ ਯਤਨ ਕੀਤੇ ਹਨ।
ਇਹ ਵੀ ਪੜ੍ਹੋ ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ ਪੁਲਿਸ ਮੁਕਾਬਲੇ ‘ਚ ਕਾਬੂ, ਹੋਇਆ ਜਖ਼ਮੀ
ਪੰਜਾਬ ਨੂੰ ਅਪੀਲ ਜਲ ਵਿਵਾਦ ‘ਤੇ ਗੁਰੂਆਂ ਦੀ ਮਹਾਨ ਪਰੰਪਰਾਵਾਂ ਦਾ ਰੱਖਿਆ ਜਾਵੇ ਧਿਆਨ
ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਦੇ ਮਹੱਤਵਪੂਰਨ ਏਜੰਡਾਂ ‘ਤੇ ਚਰਚਾ ਦੌਰਾਨ ਕਿਹਾ ਕਿ ਸਾਰੇ ਰਾਜਾਂ ਦੇ ਪਾਣੀ ਹਿੱਸੇ ਨੂੰ ਸਬੰਧਿਤ ਰਾਜ ਤੱਕ ਪਹੁੰਚਾਉਣ ਦੀ ਸਮੁਚਿਤ ਵਿਵਸਥਾ ਹੋਣੀ ਚਾਹੀਦੀ ਹੈ। ਹਰਿਆਣਾ ਲਗਾਤਾਰ ਦਿੱਲੀ ਨੂੰ ਉਸ ਦੇ ਹਿੱਸੇ ਤੋਂ ਵੱਧ ਪਾਣੀ ਆਪਣੇ ਹਿੱਸੇ ਵਿੱਚੋਂ ਦਿੰਦਾ ਰਿਹਾ ਹੈ। ਜਦੋਂ ਕਿ ਐਸ.ਵਾਈ.ਐਲ. ਨਾਲ ਬਨਣ ਕਾਰਨ ਹਰਿਆਣਾ ਨੂੰ ਪੰਜਾਬ ਤੋਂ ਆਪਣੇ ਹਿੱਸੇ ਦਾ ਪੂਰਾ ਪਾਣੀ ਨਹੀਂ ਮਿਲ ਰਿਹਾ ਹੈ। ਜੇਕਰ ਐਸ.ਵਾਈ.ਐਲ. ਦੇ ਰਸਤੇ ਹਰਿਆਣਾ ਨੂੰ ਆਪਣੇ ਹਿੱਸੇ ਦਾ ਪੂਰਾ ਪਾਣੀ ਮਿਲਦਾ ਹੈ ਤਾਂ ਰਾਜਸਥਾਨ ਨੂੰ ਵੀ ਉਸ ਦੇ ਹਿੱਸੇ ਦਾ ਪੂਰਾ ਪਾਣੀ ਮਿਲ ਸਕੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਭਾਈ ਕਨ੍ਹਈਆ ਵਰਗੇ ਗੁਰੂ ਸੇਵਕ ਹੋਏ, ਜਿਨ੍ਹਾਂ ਨੇ ਯੁੱਧ ਭੂਮੀ ਵਿੱਚ ਜਖ਼ਮੀ ਪਏ ਦੁਸ਼ਮਨਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾਇਆ। ਉਨ੍ਹਾਂ ਨੇ ਪਰਿਸ਼ਦ ਰਾਹੀਂ ਪੰਜਾਬ ਨੂੰ ਅਪੀਲ ਕੀਤੀ ਕਿ ਜਲ ਵਿਵਾਦ ‘ਤੇ ਗੁਰੂਆਂ ਦੀ ਮਹਾਨ ਪਰੰਪਰਾਵਾਂ ਦਾ ਧਿਆਨ ਜਰੂਰ ਰੱਖਿਆ ਜਾਵੇ।
ਇਹ ਵੀ ਪੜ੍ਹੋ ਤੇਜ ਰਫ਼ਤਾਰ ਟਿੱਪਰ ਨੇ ਸਕੂਟੀ ਸਵਾਰ ਮਾਂ-ਧੀ ਨੂੰ ਦਰੜਿਆਂ, ਮਾਂ ਦੀ ਮੌ+ਤ ਤੇ ਮਾਸੂਮ ਧੀ ਗੰਭੀਰ ਜਖ਼ਮੀ
ਪੰਜਾਬ ਯੂਨਿਵਰਸਿਟੀ, ਚੰਡੀਗੜ੍ਹ ਨਾਲ ਹਰਿਆਣਾ ਦੇ ਕਾਲੇਜ ਜੁੜਨ ਨਾਲ ਹਰਿਆਣਾ ਦੇ ਵਿਦਿਆਰਥੀਆਂ ਅਤੇ ਯੂਨਿਵਰਸਿਟਿਆਂ ਦੋਹਾਂ ਨੂੰ ਹੋਵੇਗਾ ਲਾਭ
ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਯੂਨਿਵਰਸਿਟੀ, ਚੰਡੀਗੜ੍ਹ ਦਾ ਜਿਕਰ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਇਸ ਵਿੱਚ ਆਪਣਾ ਯੋਗਦਾਨ ਕਰਨਾ ਚਾਹੁੰਦੀ ਹੈ। ਜੇਕਰ ਹਰਿਆਣਾ ਦੇ ਕੁੱਝ ਕਾਲੇਜ ਇਸ ਯੂਨਿਵਰਸਿਟੀ ਨਾਲ ਜੁੜ ਜਾਣਗੇ ਤਾਂ ਹਰਿਆਣਾ ਦੇ ਵਿਦਿਆਰਥੀਆਂ ਅਤੇ ਯੂਨਿਵਰਸਿਟਿਆਂ ਦੋਹਾਂ ਨੂੰ ਲਾਭ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਸੁੱਰਖਿਆ ਕਰਨਾ ਸਾਡੀ ਸਾਰਿਆਂ ਦੀ ਜਿੰਮੇਦਾਰੀ ਹੈ। ਤਿੰਨ ਨਵੇਂ ਆਪਰਾਧਿਕ ਕਾਨੂੰਨ ਹਰਿਆਣਾ ਵਿੱਚ ਲਾਗੂ ਹੋਣ ਨਾਲ ਪਾਕਸੋ ਐਕਟ ਤਹਿਤ ਮਾਮਲਿਆਂ ਦਾ ਤੇਜੀ ਨਾਲ ਨਿਪਟਾਨ ਕਰ ਕਰਨ ਵਿੱਚ ਸਫਲ ਹੋ ਰਹੇ ਹਨ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਮੀਟਿੰਗ ਦੇ ਏਜੰਡੇ ਦੀ ਹਰ ਮਦ ‘ਤੇ ਰਾਜ ਦੀ ਵਿਸਥਾਰ ਟਿੱਪਣਿਆਂ ਕੌਂਸਲ ਨੂੰ ਪੇਸ਼ ਕੀਤੀ ਗਈਆਂ ਹਨ। ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਮੀਟਿੰਗ ਵਿੱਚ ਵਿਚਾਰ ਮੰਥਨ ਨਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰੀ ਸੰਘਵਾਦ ਨੂੰ ਵਾਧਾ ਦੇਣ, ਅੰਤਰ-ਰਾਜੀ ਅਤੇ ਕੇਂਦਰ ਰਾਜਾਂ ਵਿੱਚਕਾਰ ਕਈ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਿਮਤੀ ਬਨਾਉਣ ਵਿੱਚ ਸਫਲ ਹੋਣਗੇ ਅਤੇ ਉਤਰੀ ਖੇਤਰੀ ਕੌਂਸਲ ਦੀ ਇਹ ਮੀਟਿੰਗ ਇੱਕ ਭਾਰਤ ਸ਼ਾਨਦਾਰ ਭਾਰਤ ਦਾ ਉਦਾਹਰਨ ਬਣੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













