ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ ਪੁਲਿਸ ਮੁਕਾਬਲੇ ‘ਚ ਕਾਬੂ, ਹੋਇਆ ਜਖ਼ਮੀ

Date:

spot_img

👉ਗੈਂਗਵਰ ਦੇ ਚੱਲਦੇ ਕੁੱਝ ਦਿਨ ਪਹਿਲਾਂ ਦੂਜੇ ਗਰੁੱਪ ਦੇ ਗੁਰਗੇ ਦਾ ਕੀਤਾ ਸੀ ਕ+ਤ+ਲ
Batala News:ਬਟਾਲਾ ‘ਚ ਦੀਪ ਚੀਮਾ ਦੇ ਹੋਏ ਕਤਲ ਕਾਂਡ ਵਿਚ ਸ਼ਾਮਲ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਗੁਰਗੇ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ। ਇਸ ਮੁਕਾਬਲੇ ‘ਚ ਮਾਣਿਕ ਨਾਂ ਦਾ ਇਹ ਗੁਰਗਾ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਹੋ ਗਿਆ, ਜਿਸਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੁਕਾਬਲੇ ਤੋਂ ਬਾਅਦ ਮੀਡੀਆ ਨੁੰ ਘਟਨਾ ਦੀ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਦਸਿਆ ਕਿ ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਖੇਤਰ ਵਿੱਚ ਲੰਘੀ 2 ਨਵੰਬਰ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਪੰਜ ਨੌਜਵਾਨਾਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਇੱਕ ਨੌਜਵਾਨ ਦੀਪ ਚੀਮਾ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ  ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਸਾਵਧਾਨ; ਦੁਪਿਹਰ 12 ਵਜੇਂ ਪੰਜਾਬ ਭਰ ਵਿਚ ਚੱਕਾ ਜਾਮ ਦਾ ਐਲਾਨ

ਇਸ ਮਾਮਲੇ ਵਿਚ ਪੁਲਿਸ ਵੱਲੋਂ ਐਸਐਸਪੀ ਸੁਹੇਲ ਮੀਰ ਦੀ ਅਗਵਾਈ ਹੇਠ ਪੰਜ ਮੁਲਜਮਾਂ ਵਿਚੋਂ ਦੋ ਹਰਿੰਦਰ ਹੈਰੀ ਤੇ ਸੁਰਿੰਦਰ ਸੇਮੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਤਿੰਨ ਦੀ ਗ੍ਰਿਫਤਾਰੀ ਬਾਕੀ ਸੀ। ਅੱਜ ਇਸ ਕੇਸ ਵਿੱਚ ਸ਼ਾਮਲ ਇੱਕ ਦੋਸ਼ੀ ਦੀ ਗਤੀਵਿਧੀ ਬਾਰੇ ਜਾਣਕਾਰੀ ਮਿਲਣ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਸਨੂੰ ਫੜਨ ਲਈ ਇੱਕ ਟ੍ਰੈਪ ਲਾਇਆ ਗਿਆ, ਜਿਸ ਦੌਰਾਨ ਦੋਸ਼ੀ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ, ਉਸਨੂੰ ਗੋਲੀਆਂ ਲੱਗੀਆਂ ਅਤੇ ਉਸਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਜਖਮੀ ਮੁਲਜਮ ਦੀ ਪਹਿਚਾਣ ਮਾਣਿਕ ਵਾਸੀ ਛੇਹਰਟਾ ਦੇ ਤੌਰ ‘ਤੇ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

समाधान शिविरों में आने वाली समस्याओं का प्राथमिकता के आधार पर करें समाधान – मुख्यमंत्री

👉*समाधान शिविर सरकार की फ्लैगशिप योजना, गत वर्ष के...

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...