New Delhi News: Kapil Sharma‘s KAP’s Cafe firing case; ਪ੍ਰਸਿੱਧ ਕੈਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ‘ਚ ਸਥਿਤ KAP’s ਕੈਫ਼ੇ ‘ਤੇ ਫਾਈਰਿੰਗ ਕਰਨ ਦੇ ਮਾਮਲੇ ਵਿਚ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦੀ ਇਸ ਫ਼ਾਈਰਿੰਗ ਵਿਚ ਵੱਡੀ ਭੂਮਿਕਾ ਸਾਹਮਣੇ ਆਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਮੁਲਜਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਮੁਲਜਮ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਉਸਦਾ ਨਾਮ ਬੰਧੂ ਮਾਨ ਸਿੰਘ ਸੇਖੋ ਦਸਿਆ ਜਾ ਰਿਹਾ।
ਇਹ ਵੀ ਪੜ੍ਹੋ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਸੈਕੜੇ PRTC ਮੁਲਾਜਮ Police ਨੇ ਹਿਰਾਸਤ ‘ਚ ਲਏ, ਸਰਕਾਰੀ ਬੱਸਾਂ ਦਾ ਹੋਇਆ ਚੱਕਾ ਜਾਮ
ਮੁਢਲੀ ਜਾਂਚ ਮੁਤਾਬਕ ਇਸਦੀ ਫ਼ਾਈਰਿੰਗ ਮਾਮਲੇ ਵਿਚ ਵੱਡੀ ਭੂਮਿਕਾ ਸੀ। ਇਸ ਉਪਰ ਜੁਲਾਈ ਦੇ ਵਿਚ ਹੋਈ ਫ਼ਾਈਰਿੰਗ ਲਈ ਹਥਿਆਰ ਅਤੇ ਗੱਡੀ ਮੁਹੱਈਆਂ ਕਰਵਾਉਣ ਦੇ ਦੋਸ਼ ਹਨ। ਜਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਕੈਨੇਡਾ ਦੇ ਸੂਬੇ ਵੈਨਕੁਵਰ ਦੇ ਸਰੀ ਸ਼ਹਿਰ ਵਿਚ KAP’s ਕੈਫ਼ੇ ਹੈ, ਜਿਸ ਉੱਪਰ ਜੁਲਾਈ ਤੋਂ ਅਕਤੂਬਰ ਮਹੀਨੇ ਦੌਰਾਨ ਤਿੰਨ ਵਾਰ ਬਦਮਾਸ਼ਾਂ ਵੱਲੋਂ ਫ਼ਾਈਰਿੰਗ ਕੀਤੀ ਗਈ। ਇਸ ਫਾਈਰਿੰਗ ਦੀ ਜਿੰਮੇਵਾਰੀ ਗੋਲਡੀ ਢਿੱਲੋਂ ਗੈਂਗ ਵੱਲੋਂ ਲਈ ਗਈ ਸੀ। ਪੁਲਿਸ ਸੂਤਰਾਂ ਮੁਤਾਬਕ ਗ੍ਰਿਫਤਾਰ ਮੁਲਜਮ ਬੰਧੂ ਮਾਨ ਸਿੰਘ ਇਹ ਵਾਰਦਾਤ ਕਰਕੇ ਕੈਨੇਡਾ ਤੋਂ ਵਾਪਸ ਭਾਰਤ ਆਇਆ ਸੀ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ PSPCL ਦਾ JE ਅਤੇ ਠੇਕੇਦਾਰ ਰੰਗੇ ਹੱਥੀਂ ਕਾਬੂ
ਗੌਰਤਲਬ ਹੈ ਕਿ ਆਪਣੇ ਕੈਫ਼ੇ ‘ਤੇ ਫ਼ਾਈਰਿੰਗ ਦੇ ਮਾਮਲੇ ਵਿਚ ਹਾਲੇ ਦੋ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਖੁੱਲ ਕੇ ਬੋਲੇ ਸਨ, ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਡਰਨ ਵਾਲੇ ਨਹੀਂ ਹਨ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਫ਼ਾਈਰਿੰਗ ਤੋਂ ਬਾਅਦ ਉਸਦੇ ਕੈਫ਼ੇ ‘ਤੇ ਲੋਕਾਂ ਦਾ ਆਉਣਾ-ਜਾਣਾ ਵਧਿਆ ਹੈ। ਕਪਿਲ ਨੇ ਮੁੰਬਈ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਦੇਸ ਵਿਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







