Amritsar News: ਪਿਛਲੇ ਦਿਨੀਂ ਹੋਈ ਤਰਨਤਾਰਨ ਉਪ ਚੋਣ ਵਿਚ ‘ਚਰਚਾ’ ਦਾ ਕੇਂਦਰ ਬਿੰਦੂ ਬਣੀ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾਂ ਦੀ ‘ਧੀ’ ਕੰਚਨਪ੍ਰੀਤ ਕੌਰ ਅੱਜ ਸ਼ੁੱਕਰਵਾਰ ਨੂੰ ਮਜੀਠਾ ਥਾਣੇ ਵਿਚ ਪੇਸ਼ ਹੋ ਗਈ ਹੈ। ਉਸਦੇ ਵਿਰੁਧ ਚੋਣ ਪ੍ਰਚਾਰ ਦੌਰਾਨ 4 ਮੁਕੱਦਮੇ ਦਰਜ਼ ਹੋਏ ਸਨ ਤੇ ਚੋਣ ਨਤੀਜ਼ਾ ਆਉਂਦੇ ਹੀ ਰੂਪੋਸ਼ ਹੋ ਗਏ ਸਨ, ਜਿਸਤੋਂ ਬਾਅਦ ਵਿਦੇਸ਼ ਭੱਜਣ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਗਰਮ ਰਿਹਾ।ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਸਨੂੰ ਜਮਾਨਤ ਦੇ ਦਿੱਤੀ ਸੀ। 4 ਪਰਚਿਆਂ ਵਿਚੋਂ ਇੱਕ ਪਰਚਾ ਮਜੀਠਾ ਥਾਣੈ ਵਿਚ ਵੀ ਦਰਜ਼ ਹੋਇਆ ਸੀ, ਜਿਸ ਵਿਚ ਪੁਲਿਸ ਨੇ ਉਸਨੂੰ ਦੋ ਦਿਨਾਂ ਵਿਚ ਪੇਸ਼ ਹੋਣ ਲਈ ਕਿਹਾ ਸੀ।
ਇਹ ਵੀ ਪੜ੍ਹੋ ਕਪਿਲ ਸ਼ਰਮਾ ਦੇ KAP’s ਕੈਫ਼ੇ ‘ਤੇ ਫਾ.ਈਰਿੰ.ਗ ਮਾਮਲੇ ਵਿਚ ਇੱਕ ਬਦ.ਮਾ.ਸ਼ ਗ੍ਰਿਫਤਾਰ
ਜਿਸਤੋਂ ਬਾਅਦ ਅੱਜ ਉਹ ਆਪਣੇ ਵਕੀਲਾਂ ਨੂੰ ਨਾਲ ਲੈ ਕੇ ਮਜੀਠਾ ਥਾਣੇ ਪੁੱਜ ਗਏ ਹਨ। ਇਸ ਦੌਰਾਨ ਕੰਚਨਪ੍ਰੀਤ ਕੌਰ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਆਂ ਕਿਹਾ ਕਿ ਉਸਨੂੰ ਮਾਣਯੋਗ ਅਦਾਲਤ ‘ਤੇ ਪੂਰਾ ਯਕੀਨ ਹੈ, ਤੇ ਇਨਸਾਫ਼ ਮਿਲੇਗਾ। ਜਿਕਰਯੋਗ ਹੈ ਕਿ ਤਰਨਤਾਰਨ ਜਿਮਨੀ ਚੋਣ ਵਿਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਚੋਣ ਜਿੱਤ ਗਏ ਸਨ ਜਦਕਿ ਅਕਾਲੀ ਉਮੀਦਵਾਰ ਦੂਜੇ ਸਥਾਨ ‘ਤੇ ਰਹੀ ਸੀ। ਇਹ ਚੋਣ ਕਾਫ਼ੀ ਚਰਚਾ ਵਿਚ ਰਹੀ ਸੀ ਤੇ ਚੋਣ ਕਮਿਸ਼ਨ ਨੇ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ। ਇਸਤੋਂ ਇਲਾਵਾ ਬਾਅਦ ਵਿਚ ਵੀ ਦੋ ਡੀਐਸਪੀ ਮੁਅੱਤਲ ਕੀਤੇ ਗਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







