Faridkot News: ਤਿੰਨ ਦਿਨ ਪਹਿਲਾਂ ਫ਼ਰੀਦਕੋਟ ਇਲਾਕੇ ‘ਚ ਇੱਕ ਵਿਅਕਤੀ ਨਾਲ ਕਰੀਬ ਸਵਾ ਦੋ ਲੱਖ ਰੁਪਏ ਦੀ ਲੁੱਟ-ਖੋਹ ਦੀ ਕਹਾਣੀ ਝੂਠੀ ਨਿਕਲੀ ਹੈ।ਇਸ ਮਾਮਲੇ ਵਿਚ ਫ਼ਰੀਦਕੋਟ ਦੇ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਆਪਣੇ ਹੀ ਵਿਭਾਗ ਦੇ ਇੱਕ ਕਾਂਸਟੇਬਲ ਸਮੇਤ 6 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੇ ਨਾਲ ਹੀ ਇਸ ਘਟਨਾ ਵਿਚ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ।
ਇਹ ਵੀ ਪੜ੍ਹੋ ਚਰਚਾ ਦਾ ਕੇਂਦਰ ਬਿੰਦੂ ਬਣੀ ਨਵਜੋਤ ਕੌਰ ਸਿੱਧੂ ਨੇ ਹੁਣ ਭਗਵੰਤ ਮਾਨ ਕੋਲੋਂ ਮੰਗੀ ਸੁਰੱਖਿਆ
ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਾਦਿੱਤਾ ਸਿੰਘ ਨੇ ਦਸਿਆ ਕਿ 9 ਦਸੰਬਰ ਨੂੰ ਮੁਦਈ ਕੁਲਵੰਤ ਸਿੰਘ ਵਾਸੀ ਪਿੰਡ ਕੁਹਾਰਵਾਲਾ ਨੇ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਸੀਕਿ ਉਹ ਜਦ ਬੈਂਕ ਤੋਂ 2 ਲੱਖ 15 ਹਜ਼ਾਰ ਰੁਪਏ ਕਢਵਾ ਕੇ ਜਾ ਰਿਹਾ ਸੀ ਤਾਂ ਰਾਸਤੇ ਵਿਚ ਇੱਕ ਹੋਰ ਕਾਰ ਸਵਾਰਾਂ ਵੱਲੋਂ ਹਥਿਆਰਾਂ ਦੀ ਨੌਕ ‘ਤੇ ਉਸਦੀ ਗੱਡੀ ਰੋਕ ਕੇ ਇਹ ਪੈਸੇ ਖੋਹ ਕੇ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਥਾਣਾ ਸਦਰ ਕੋਟਕਪੂਰਾ ਵਿਚ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ ਅੱਜ ਜੇਲ੍ਹ ਤੋਂ ਰਿਹਾਅ ਹੋ ਸਕਦਾ ਹੈ ਗੁਰਪ੍ਰੀਤ ਸੇਖੋਂ, ਹਾਈਕੋਰਟ ਨੇ ਦਿੱਤਾ ਰਿਹਾਅ ਕਰਨ ਦਾ ਹੁਕਮ
ਪੁਲਿਸ ਅਧਿਕਾਰੀਆਂ ਮੁਤਾਬਕ ਇਲਾਕੇ ਵਿਚ ਸੀਸੀਟੀਵੀ ਫੁੱਟੇਜ਼ ਦੇਖੀ ਗਈ ਅਤੇ ਘਟਨਾ ਵਿਚ ਦੱਸੀ ਕਾਰ ਨੂੰ ਲੱਭਿਆ ਗਿਆ। ਇਸ ਦੌਰਾਨ ਕਾਰ ਵਿਚ ਸਵਾਰ 4 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਤੋਂ ਬਾਅਦ ਜਦ ਪੁਛਗਿਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਮੁਦਈ ਕੁਲਵੰਤ ਸਿੰਘ ਨੇ ਕਾਂਸਟੇਬਲ ਵਰਿੰਦਰ ਸਿੰਘ ਜੋਕਿ ਭੀਖੀ ਥਾਣੇ ‘ਚ ਤੈਨਾਤ ਹੈ, ਦੇ ਨਾਲ ਮਿਲਕੇ ਲੁੱਟਖੋਹ ਦੀ ਸਾਜ਼ਸ ਰਚੀ ਸੀ। ਮੁਢਲੀ ਪੜਤਾਲ ਮੁਤਾਬਕ ਉਸਨੇ ਕੁੱਝ ਲੋਕਾਂ ਦੇ ਪੈਸੇ ਦੇਣੇ ਸੀ ਤੇ ਉਸਨੂੰ ਇਹ ਸੀ ਕਿ ਲੁੱਟ-ਖੋਹ ਦੀ ਵਾਰਦਾਤ ਨਾਲ ਉਹ ਪੈਸੇ ਮੰਗਣੇ ਹਟ ਜਾਣਗੇ।
ਇਹ ਵੀ ਪੜ੍ਹੋ Ex MLA ਦੇ ਸਾਬਕਾ ਭਤੀਜੇ ਦਾ ਕ+ਤ+ਲ; ਇਸ ਪਾਰਟੀ ਦੇ ਯੂਥ ਆਗੂ ‘ਤੇ ਲੱਗੇ ਦੋਸ਼
ਕਹਾਣੀ ਤਹਿਤ ਪਹਿਲਾਂ ਉਸਨੇ ਬੈਂਕ ਵਿਚੋਂ ਪੈਸੇ ਕਢਵਾਏ ਤੇ ਬਾਅਦ ਵਿਚ ਉਨ੍ਹਾਂ ਨੂੰ ਘਰੇ ਰੱਖ ਕੇ ਮੁਲਜਮਾਂ ਨਾਲ ਸੰਪਰਕ ਕੀਤਾ ਤੇ ਅਸਲੀ ਦਿਖਾਉਣ ਲਈ ਖੋਹ ਦਾ ਡਰਾਮਾ ਰਚਿਆ। ਥਾਣਾ ਮੁਖੀ ਮੁਤਾਬਕ ਬਾਕੀ ਚਾਰ ਮੁਲਜਮਾਂ ਰਜਿੰਦਰ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ ਤੇ ਵਕੀਲ ਤੋਂ ਇਲਾਵਾ ਮੁਦਈ ਕੁਲਵੰਤ ਸਿੰਘ ਤੇ ਉਸਦਾ ਸਾਥ ਦੇਣ ਵਾਲੇ ਕਾਂਸਟੇਬਲ ਵਰਿੰਦਰ ਸਿੰਘ ਨੂੰ ਵੀ ਇਸ ਕੇਸ ਵਿਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













