Punjab News: Zila Parishad Election Resut; ਲੰਘੀ 14 ਦਸੰਬਰ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ 347 ਅਤੇ ਬਲਾਕ ਸੰਮਤੀ ਦੇ 2838 ਜੋਨਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਸਦੇ ਲਈ ਵੋਟਾਂ ਦੀ ਗਿਣਤੀ ਸਵੇਰ 8 ਵਜੇਂ ਤੋਂ ਸ਼ੁਰੂ ਹੋ ਚੁੱਕੀ ਹੈ। ਗਿਣਤੀ ਕੇਂਦਰਾਂ ਦੇ ਬਾਹਰ ਚੋਣ ਲੜੇ ਉਮੀਦਵਾਰਾਂ ਦੇ ਸਮਰਥਕਾਂ ਦਾ ਵੱਡਾ ਇਕੱਠ ਪੁੱਜਿਆ ਹੋਇਆ ਹੈ।
ਇਹ ਵੀ ਪੜ੍ਹੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਹੌਲਦਾਰ ਨੂੰ ਅਦਾਲਤ ਨੇ ਸੁਣਾਈ 4 ਸਾਲ ਦੀ ਕੈਦ
ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੁਢਲੀਆਂ ਸੂਚਨਾਵਾਂ ਮੁਤਾਬਕ ਕਈ ਗਿਣਤੀ ਕੇਂਦਰਾਂ ਉੱਪਰ ਸਵੇਰ ਸਮੇਂ ਹੰਗਾਮੇ ਦੀਆਂ ਖ਼ਬਰਾਂ ਵੀ ਹਨ। ਵਿਰੋਧੀਆਂ ਵੱਲੋਂ ਆਪਣੇ ਏਜੰਟਾਂ ਨੂੰ ਗਿਣਤੀ ਕੇਂਦਰਾਂ ਦੇ ਅੰਦਰ ਨਾ ਜਾਣ ਦੇ ਦੋਸ਼ ਲਗਾਏ ਜਾ ਗਏ ਹਨ। ਜਦਕਿ ਚੋਣ ਅਧਿਕਾਰੀਆਂ ਦਾ ਦਾਅਵਾ ਹੈ ਕਿ ਨਿਯਮਾਂ ਤਹਿਤ ਦਸਤਾਵੇਜ਼ ਨਾਲ ਆਉਣ ਵਾਲੇ ਹਰ ਉਮੀਦਵਾਰ ਤੇ ਏਜੰਟ ਨੂੰ ਗਿਣਤੀ ਕੇਂਦਰਾਂ ਵਿਚ ਭੇਜਿਆ ਜਾ ਰਿਹਾ।
ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਹਾਦਸੇ ਵਿਚ ਧੀ ਦਾ ਸ਼ਗਨ ਪਾਉਣ ਚੱਲੇ ਪ੍ਰਵਾਰ ਦੇ ਦੋ ਭਰਾਵਾਂ ਸਮੇਤ ਤਿੰਨ ਦੀ ਹੋਈ ਮੌ+ਤ
ਇਹ ਵੋਟਾਂ ਬੈਲਟ ਪੇਪਰ ‘ਤੇ ਹੋਣ ਕਾਰਨ ਚੋਣ ਨਤੀਜ਼ੇ ਵੀ ਦੇਰ ਨਾਲ ਆਉਣ ਦੀ ਸੰਭਾਵਨਾ ਹੈ। ਦਸਣਾ ਬਣਦਾ ਹੈ ਕਿ ਇਨ੍ਹਾਂ ਚੋਣਾਂ ਲਈ 9401 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਸਨ। ਹਾਲਾਂਕਿ ਇਸ ਵਾਰ ਉਮੀਦ ਦੇ ਮੁਕਾਬਲੇ ਵੋਟਿੰਗ ਪ੍ਰਤੀਸ਼ਤ ਵੀ ਕਾਫ਼ੀ ਘੱਟ ਰਹੀ ਹੈ, ਜਿਸਦੇ ਚੱਲਦੇ ਸਿਆਸੀ ਮਾਹਰ ਵੀ ਚੋਣ ਨਤੀਜਿਆਂ ਬਾਰੇ ਭਵਿੱਖਬਾਣੀ ਕਰਨ ਤੋਂ ਬਚ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







