Bathinda News: ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਵੱਲੋਂ ਪ੍ਰਿੰਸੀਪਲ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਿਵਸ ਪੈਨਸ਼ਨਰਜ ਭਵਨ ਬਠਿੰਡਾ ਵਿਖੇ ਮਨਾਇਆ ਗਿਆ।ਇਸ ਜ਼ਿਲਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸ਼ਾਮ ਨੰਦਨ ਚੀਫ ਮੈਨੇਜਰ ਐਸ. ਬੀ.ਆਈ ਸਨ। ਪ੍ਰੈਸ ਬਿਆਨ ਕਰਦਿਆਂ ਜਰਨਲ ਸਕੱਤਰ ਦਰਸ਼ਨ ਮੌੜ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਦੇ 78 ਸਾਲ ਤੋਂ ਉੱਪਰ ਦੇ ਪੈਨਸ਼ਨਰਜ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਵੀ ਕੀਤੀ ਗਈ।
ਇਹ ਵੀ ਪੜ੍ਹੋ Bathinda Vigilance ਨੇ ਕੀਤੀ ਵੱਡੀ ਕਾਰਵਾਈ; ਪਨਗਰੇਨ ਦੇ ਇੰਸਪੈਕਟਰ ਤੇ ਆੜਤੀ ਵਿਰੁਧ ਪਰਚਾ ਦਰਜ਼
ਇਸ ਮੌਕੇ ਬਲਾਕ ਪ੍ਰਧਾਨ ਗੋਨਿਆਣਾ ਬਾਬੂ ਸਿੰਘ, ਤਲਵੰਡੀ ਸਾਬੋ ਦੇ ਬਲਾਕ ਪ੍ਰਧਾਨ ਬਲਦੇਵ ਸਿੰਘ ਤੰਗਰਾਲੀ, ਬਲਾਕ ਪ੍ਰਧਾਨ ਸੰਗਤ ਆਤਮਾ ਰਾਮ, ਬਲਾਕ ਪ੍ਰਧਾਨ ਰਾਮਪੁਰਾ ਹਰਭਜਨ ਸਿੰਘ, ਬਲਾਕ ਪ੍ਰਧਾਨ ਮੌੜ ਹਰਨੇਕ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਪੈਨਸ਼ਨਰ ਦਿਵਸ ਦੀ ਲੋੜ ਮਹੱਤਤਾ ਅਤੇ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਪੈਨਸ਼ਨ ਮੁਲਾਜ਼ਮਾਂ ਦਾ ਬੁਨਿਆਦੀ ਸੰਵਿਧਾਨਿਕ ਹੱਕ ਹੈ।ਇਹ ਹੱਕ ਸਬ ਨੂੰ ਮਿਲਣਾ ਚਾਹੀਦਾ ਹੈ। ਬੁਲਾਰਿਆਂ ਨੇ ਪੈਨਸ਼ਨਰਜ਼ ਨੂੰ 2.59 ਦਾ ਗੁਣਾਕ ਦੇਣ ਅਤੇ 16 % ਡੀਏ ਇਹ ਦੇਣ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ Bathinda ਦੇ Bus Stand ਨੂੰ ਲੈ ਕੇ ਵੱਡੀ ਖ਼ਬਰ;Punjab Cabinet ਨੇ ਲਿਆ ਇਹ ਫੈਸਲਾ!
ਇਸ ਸਮਾਗਮ ਵਿੱਚ ਰਣਜੀਤ ਸਿੰਘ ਤੂਰ ਪ੍ਰਧਾਨ ਪੁਲਿਸ ਪੈਨਸ਼ਨਰਜ, ਗੁਰਦਰਸ਼ਨ ਸਿੰਘ ਪ੍ਰਧਾਨ ਮਾਡਲ ਟਾਊਨ ਬਠਿੰਡਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਪ੍ਰੋਗਰਾਮ ਨੂੰ ਮੰਦਰ ਸਿੰਘ ਰਾਹੀ, ਰੇਵਤੀ ਪ੍ਰਸ਼ਾਦ ਸ਼ਰਮਾ, ਸੁਰਿੰਦਰ ਪ੍ਰੀਤ ਘਣੀਆ, ਰੂਪ ਚੰਦ ਸ਼ਰਮਾ ਨੇ ਗੀਤ ਅਤੇ ਕਵੀਸ਼ਰੀ ਰਾਹੀਂ ਰੰਗ ਬੰਨਿਆ।ਪ੍ਰੋਗਰਾਮ ਦੀ ਸਫਲਤਾ ਲਈ ਤਾਰਾ ਚੰਦ ਗੋਇਲ ਹੰਸ ਰਾਜ ਮਹਿਤਾ ਸੁਰਿੰਦਰ ਪਾਲ ਸ਼ਰਮਾ ਕੁਲਦੀਪ ਸਿੰਘ ਢਿੱਲੋਂ ਹਰਿਮੰਦਰ ਸਿੰਘ ਢਿੱਲੋ ਸੁਖਮੰਦਰ ਸਿੰਘ ਢਿੱਲੋ ਬਲਦੇਵ ਬਾਹੀਆ ਸੁਰਿੰਦਰ ਸ਼ਰਮਾ ਸਮੇਤ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਵੀ ਰੱਖੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













