👉10 ਮੋਬਾਇਲਾਂ ਸਹਿਤ 4 ਕਾਬੂ, ਚੋਰੀ ਕੀਤੇ ਮੋਬਾਇਲ ਖਰੀਦਣ ਵਾਲਿਆਂ ‘ਤੇ ਵੀ ਹੋਈ ਕਾਰਵਾਈ
Bathinda News: ਬੀਤੇ ਕੱਲ ਤੋਂ ਬਠਿੰਡਾ ਦੇ ਅਜੀਤ ਰੋਡ ‘ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੋਂ ਮੋਬਾਇਲ ਚੋਰੀ ਕਰਨ ਦੀ ਵਾਈਰਲ ਹੋ ਰਹੀ ਵੀਡੀਓ ‘ਤੇ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਪੁਲਿਸ ਨੇ ਨਾਂ ਸਿਰਫ਼ ਮੋਬਾਇਲ ਚੋਰੀ ਕਰਨ ਵਾਲੇ ਨੌਜਵਾਨਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ, ਬਲਕਿ ਚੋਰੀ ਕੀਤੇ ਮੋਬਾਇਲਾਂ ਨੂੰ ਖਰੀਦਣ ਵਾਲੇ ਦੁਕਾਨਦਾਰ ਵਿਰੁਧ ਵੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ Breaking News; Bathinda ਨਗਰ ਨਿਗਮ ਦੀਆਂ ਚੋਣਾਂ ਦਾ ਮੁੱਢ ਬੱਝਿਆ; ਕਮੇਟੀ ਨੇ ਵਾਰਡਬੰਦੀ ਦੀ ਰੀਪੋਰਟ ਸਰਕਾਰ ਨੂੰ ਸੌਂਪੀ
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਮੀਡੀਆ ਨੂੰ ਦਸਿਆ ਕਿ ਬੀਤੇ ਕੱਲ ਅਜੀਤ ਰੋਡ ਬਠਿੰਡਾ ਦੇ ਰਹਿਣ ਵਾਲੇ ਹਰਿਮੰਦਰ ਸਿੰਘ ਨੇ ਥਾਣਾ ਸਿਵਲ ਲਾਈਨ ਪੁਲਿਸ ਕੋਲ ਇਸ ਸਬੰਧ ਵਿਚ ਸਿਕਾਇਤ ਦਰਜ਼ ਕਰਵਾਈ ਗਈ ਸੀ। ਜਿਸਦੇ ਵਿਚ ਉਸਨੇ ਦੱਸਿਆ ਸੀ ਕਿ 19 ਦਸੰਬਰ ਨੂੰ ਉਸ ਦੀ ਕਰਿਆਨੇ ਦੀ ਦੁਕਾਨ ‘ਤੇ ਦੋ ਨੌਜਵਾਨ ਆਏ, ਜਿੰਨ੍ਹਾਂ ਉਸਦੇ ਪਿਤਾ ਨੂੰ ਗੱਲਾਂ ਵਿਚ ਉਲਝਾ ਕੇ ਕਾਉਂਟਰ ‘ਤੇ ਪਿਆ ਉਨ੍ਹਾਂ ਦਾ ਫ਼ੋਨ ਚੋਰੀ ਕਰ ਲਿਆ।
ਇਹ ਵੀ ਪੜ੍ਹੋ ਕੇਂਦਰ ਵੱਲੋਂ ਮਨਰੇਗਾ ਸਕੀਮ ‘ਚ ਤਬਦੀਲੀ ਦੇ ਵਿਰੋਧ ਵਿਚ ਸੜਕਾਂ ‘ਤੇ ਆਈ ਕਾਂਗਰਸ,ਕੀਤਾ ਰੋਸ਼ ਪ੍ਰਦਰਸ਼ਨ
ਚੋਰੀ ਦੀ ਇਹ ਘਟਨਾ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।ਪੁਲਿਸ ਨੇ ਸਿਕਾਇਤ ਤੋਂ ਬਾਅਦ ਐਸਐਚਓ ਸਿਵਲ ਲਾਈਨ ਹਰਜੀਵਨ ਸਿੰਘ ਤੇ ਪੀਸੀਆਰ ਦੇ ਇੰਚਾਰਜ਼ ਸੰਜੀਵ ਕੁਮਾਰ ਦੀ ਅਗਵਾਈ ਹੇਠ ਮੁਲਜਮਾਂ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ, ਜਿੰਨ੍ਹਾਂ ਦੇ ਵੱਲੋਂ ਮੁਲਜਮਾਂ ਦੀ ਪਹਿਚਾਣ ਕਰਦੇ ਹੋਏ ਗੌਰਵ ਕੁਮਾਰ ਵਾਸੀ ਥਰਮਲ ਕਲੌਨੀ ਅਤੇ ਕੋਮਲ ਧੀਰ ਵਾਸੀ ਨਵੀਂ ਬਸਤੀ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ ਦਿਨ ਸਮੇਂ ਜਮੈਟੋ ਦੀ ਡਿਲਵਰੀ ਤੇ ਰਾਤ ਨੂੰ ਚੋਰੀ ਦਾ ਧੰਦਾ ਕਰਨ ਵਾਲਾ ਗਿਰੋਹ ਬਠਿੰਡਾ ਪੁਲਿਸ ਵੱਲੋਂ ਕਾਬੂ
ਇੰਨ੍ਹਾਂ ਨੇ ਪੁਲਿਸ ਕੋਲ ਪੁਛਗਿਛ ਦੌਰਾਨ ਮੰਨਿਆ ਕਿ ਇਸਤੋਂ ਪਹਿਲਾਂ ਵੀ ਇਸੇ ਤਕਨੀਕ ਦੇ ਨਾਲ ਦਰਜ਼ਨਾਂ ਮੋਬਾਇਲ ਚੋਰੀ ਕੀਤੇ ਹਨ ਤੇ ਚੋਰੀ ਕੀਤੇ ਜਾਂਦੇ ਇਹ ਮੋਬਾਇਲ ਨਵੀਂ ਬਸਤੀ ਦੇ ਰਹਿਣ ਵਾਲੇ ਬੰਟੀ ਅਤੇ ਪਵਨ ਸ਼ਰਮਾ ਨੂੰ ਵੇਚ ਦਿੰਦੇ ਸਨ, ਜਿਸਤੋਂ ਬਾਅਦ ਪੁਲਿਸ ਨੇ ਇੰਨ੍ਹਾਂ ਦੋਨਾਂ ਨੂੰ ਕਾਬੂ ਕਰ ਲਿਆ। ਇੰਨ੍ਹਾਂ ਕੋਲੋਂ ਹੁਣ ਤੱਕ 10 ਚੋਰੀ ਕੀਤੇ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਅਗਲੇਰੀ ਪੁੱਛਗਿੱਛ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













