Bathinda News: ਬਠਿੰਡਾ ਵਿਖੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੇ ਨੌਜਵਾਨ ਦੀ ਮੌਤ ਹੋ ਗਈ ਜੋ ਕਿ ਘਟਨਾ ਸਮੇਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਡਿਊਟੀ ਤੋਂ ਵਾਪਸ ਆਪਣੇ ਘਰ ਨੂੰ ਪਰਤ ਰਿਹਾ ਸੀ। ਮਿਰਤਕ ਪੁਲਿਸ ਨੌਜਵਾਨ ਦੀ ਪਹਿਚਾਣ ਬੇਅੰਤ ਸਿੰਘ (37 ਸਾਲ) ਵਾਸੀ ਬੀੜ ਰੋਡ ਗਲੀ ਨੰਬਰ 10 , ਬਠਿੰਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ ਦੁਕਾਨ ਤੋਂ ਮੋਬਾਇਲ ਚੋਰੀ ਕਰਦਿਆਂ ਦੀ ਵੀਡੀਓ ਵਾਈਰਲ; ਪੁਲਿਸ ਨੇ ਕਾਬੂ ਕੀਤੇ ਤਾਂ ਨਿਕਲੇ ‘ਪ੍ਰੋਫ਼ੈਸ਼ਨਲ’ ਚੋਰ!
ਇਹ ਹਾਦਸਾ ਬਠਿੰਡਾ ਦੇ ਮੁਲਤਾਨੀਆ ਰੋਡ ‘ਤੇ ਸਥਿਤ ਭਗਵਤੀ ਕਾਲੋਨੀ ਦੇ ਗੇਟ ਨੰਬਰ 2 ਦੇ ਨਜ਼ਦੀਕ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਅਗਿਆਤ ਵਾਹਨ ਉਸਨੂੰ ਟੱਕਰ ਮਾਰ ਗਿਆ। ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਸਬੰਧ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਹੋਏ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।







