Punjab News: ਸਾਲ 2021 ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨ ਬਾਅਦ ਮੁੱਖ ਮੰਤਰੀ ਬਣਨ ਲਈ ਚੱਲੀ ਕਸ਼ਮ-ਕਸ਼ ਦਾ ਦਰਦ ਕਾਂਗਰਸੀ ਆਗੂਆਂ ਦੇ ਦਿਲ ਵਿਚ ਹਾਲੇ ਵੀ ਦਿਖਾਈ ਦੇ ਰਿਹਾ। ਉਸ ਸਮੇਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਵਿਚ ਸਫ਼ਲ ਰਹੇ ਸਨ ਜਦਕਿ ਤਤਕਾਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖ਼ੜ ਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾਂ ਸਹਿਤ ਕਈਆਂ ਨੂੰ ਸਫ਼ਲਤਾ ਨਹੀਂ ਮਿਲੀ ਸੀ। ਹਾਲਾਂਕਿ ਸ਼੍ਰੀ ਜਾਖੜ ਤੇ ਸ: ਰੰਧਾਵਾਂ ਦੇ ਨਾਵਾਂ ਊੱਪਰ ਪੰਜਾਬ ਵਿਚ ਚਰਚਾ ਵੀ ਚੱਲੀ ਸੀ।ਪ੍ਰੰਤੂ ਆਖਰੀ ਦਿਨ ਚੱਲੀ ਸਿਆਸੀ ਤਿਕੜਮਬਾਜ਼ੀ ਨੇ ਇੰਨ੍ਹਾਂ ਦਾ ਰਾਹ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ Big News; Bathinda ਦੇ ਇਸ ਥਾਣੇ ਦਾ SHO ਮੁਅੱਤਲ, ਐਸਪੀ ਨੂੰ ਸੌਂਪੀ ਵਿਭਾਗੀ ਜਾਂਚ
ਸੁਨੀਲ ਜਾਖੜ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਤੇ ਨਵਜੋਤ ਸਿੱਧੂ ਇੱਕ ਤਰ੍ਹਾਂ ਨਾਲ ਸਿਆਸਤ ਤੋਂ ਦੂਰ ਕਪਿਲ ਸ਼ਰਮਾ ਦੇ ਸੋੱਅ ਵਿਚ ਚਲੇ ਗਏ ਹਨ। ਸੁਨੀਲ ਜਾਖੜ ਵੱਲੋਂ ਅਕਸਰ ਆਪਣੀਆਂ ਇੰਟਰਵਿਊਜ਼ ਦੌਰਾਨ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਨੂੰ ਇੱਕ ਹਿੰਦੂ ਚੇਹਰਾ ਹੋਣ ਕਾਰਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਸ਼੍ਰੀ ਜਾਖੜ ਵੱਲੋਂ ਇਸਦੇ ਲਈ ਦਿੱਲੀ ਕਾਂਗਰਸ ਹਾਈਕਮਾਂਡ ਵਿਚ ਇੱਕ ਪ੍ਰਭਾਵਸ਼ਾਲੀ ਮਹਿਲਾ ਆਗੂ ਨੂੰ ਵੀ ਜਿੰਮੇਵਾਰ ਠਹਿਰਾਇਆ ਗਿਆ। ਦੂਜੇ ਪਾਸੇ ਉਸ ਸਮੇਂ ਉੱਪ ਮੁੱਖ ਮੰਤਰੀ ਦੀ ‘ਕੁਰਸੀ’ ਸੰਭਾਲਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣ ਖੁਦ ਨੂੰ ਮੁੱਖ ਮੰਤਰੀ ਦੀ ਕੁਰਸੀ ਨਾਂ ਮਿਲਣ ਪਿੱਛੇ ਵੱਡਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ Fazilka ਦਾ ਜਵਾਨ ਸ਼ਿਲਾਂਗ ‘ਚ ਹੋਇਆ ਸ਼ਹੀਦ, ਮੁੱਖ ਮੰਤਰੀ ਮਾਨ ਨੇ ਜਤਾਇਆ ਦੁੱਖ
ਇੱਕ ਨਿੱਜੀ ਟੀਵੀ ਚੈੱਨਲ ਨਾਲ ਉਨ੍ਹਾਂ ਦਾ ਚਰਚਿਤ ਹੋ ਰਹੀ ਇੰਟਰਵਿਊ ਵਿਚ ਉਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਕਾਂਗਰਸ ਦੇ ਤਤਕਾਲੀ ਤਿੰਨ ਵੱਡੇ ਆਗੂਆਂ ਦੇ ਵਿਰੋਧ ਨੇ ਉਨ੍ਹਾਂ ਨੂੰ ਇਸ ਕੁਰਸੀ ਤੋਂ ਦੂਰ ਕਰ ਦਿੱਤਾ। ਬੇਸ਼ੱਕ ਸਿੱਧੇ ਤੌਰ ‘ਤੇ ਨਹੀਂ ਪ੍ਰੰਤੂ ਉਨ੍ਹਾਂ ਇਸਦੇ ਲਈ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਨੂੰ ਅਸਿੱਧੇ ਤੌਰ ‘ਤੇ ਜਿੰਮੇਵਾਰ ਠਹਿਰਾਇਆ ਹੈ। ਸ਼੍ਰੀ ਜਾਖੜ ਦੀ ਤਰ੍ਹਾਂ ਹੁਣ ਮਨਪ੍ਰੀਤ ਬਾਦਲ ਵੀ ਕਾਂਗਰਸ ਛੱਡ ਭਾਜਪਾ ਦੇ ਨਾਲ ਖੜੇ ਹਨ। ਸ: ਰੰਧਾਵਾਂ ਨੇ ਸੁਨੀਲ ਜਾਖੜ ਵੱਲੋਂ ਵਾਰ-ਵਾਰ ਖੁਦ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਾਂ ਬਣਾਉਣ ਦੇ ਦਾਅਵਿਆਂ ਨੂੰ ਵੀ ਗਲਤ ਦਸਿਆ ਹੈ। ਉਨ੍ਹਾਂ ਸਵਾਲੀਆਂ ਅੰਦਾਜ਼ ਵਿਚ ਕਿਹਾ ਕਿ, “ਕੀ ਮੈਂਨੂੰ ਜੱਟ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ?” ਰੰਧਾਵਾ ਮੁਤਾਬਕ ਤਿੰਨਾਂ ਆਗੂਆਂ ਵਿਚੋਂ ਸਭ ਤੋਂ ਵੱਧ ਮਲਾਲ ਉਸਨੂੰ ਸੁਨੀਲ ਜਾਖੜ ਉਪਰ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







