ਹਰਿਆਣਾ ਬਣਿਆ ਖੇਡਾਂ ਦਾ ਹੱਬ; ਮਿੱਟੀ ਫਸਲ ਹੀ ਨਹੀਂ, ਮੈਦਾਨ ਵਿੱਚ ਚੈਂਪੀਅਨ ਵੀ ਕਰ ਰਿਹਾ ਪੈਦਾ:ਮੁੱਖ ਮੰਤਰੀ ਨਾਇਬ ਸਿੰਘ ਸੈਣੀ

Date:

spot_img

👉ਮੁੱਖ ਮੰਤਰੀ ਨੇ ਵੱਖ-ਵੱਖ ਮੁਕਾਬਲਿਆਂ ਦੇ 417 ਖਿਡਾਰੀਆਂ ਨੂੰ 24 ਕਰੋੜ ਰੁਪਏ ਦੀ ਪੁਰਸਕਾਰ ਰਕਮ ਕੀਤੀ ਪ੍ਰਦਾਨ
Haryana News: ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ, ਜਿਸ ਦੀ ਮਿੱਟੀ ਫਸਲ ਹੀ ਨਈਂ ਉਂਗਾਉਂਦੀ ਸਗੋ ਮੈਦਾਨ ਵਿੱਚ ਚੈਂਪੀਅਨ ਵੀ ਪੈਦਾ ਕਰਦੀ ਹੈ। ਹੁਣ ਹਰਿਆਣਾ ਸਿਰਫ ਕਿਸਾਨਾਂ ਅਤੇ ਜਵਾਨਾਂ ਦੀ ਭੁਮੀ ਹੀ ਨਹੀਂ, ਸਗੋ ਖੇਡਾਂ ਦੀ ਧਰਤੀ ਵਜੋ ਪੂਰੇ ਦੇਸ਼ ਵਿੱਚ ਆਪਣੀ ਪਹਿਚਾਣ ਬਣਾ ਚੁੱਕਾ ਹੈ। ਅੱਜ ਕੌਮੀ ਖੇਡਾਂ ਤੋਂ ਲੈ ਕੇ ਓਲੰਪਿਕ ਤੱਕ ਹਰਿਆਣਾ ਦੀ ਗੂੰਜ ਸੁਣਾਈ ਦਿੰਦੀ ਹੈ। ਸਰਕਾਰ ਦਾ ਉਦੇਸ਼ ਹੈ ਸੂਬੇ ਦਾ ਕੋਈ ਵੀ ਪ੍ਰਤਿਭਾਸ਼ਾਲੀ ਖਿਡਾਰੀ ਸਰੋਤਾਂ ਦੇ ਅਭਾਵ ਵਿੱਚ ਪਿੱਛੇ ਨਾ ਰਹੇ।ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਗੁਰੂਗ੍ਰਾਮ ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਮੁੱਖ ਮੰਤਰੀ ਕੱਪ ਦਾ ਉਦਘਾਟਨ ਅਤੇ 38ਵੇਂ ਕੌਮੀ ਖੇਡਾਂ ਦੇ ਮੈਡਲ ਜੇਤੂਆਂ ਨੂੰ ਪੁਰਸਕਾਰ ਵੰਡਣ ਦੇ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਹਨ। ਉਨ੍ਹਾਂ ਨੇ ਕੌਮੀ ਖੇਡਾਂ ਦੇ 417 ਮੈਡਲ ਜੇਤੂ ਅਤੇ ਪ੍ਰਤੀਭਾਗੀ ਖਿਡਾਰੀਆਂ ਨੂੰ ਲਗਭਗ 24 ਕਰੋੜ ਰੁਪਏ ਦੀ ਰਕਮ ਪੁਰਸਕਾਰ ਸਵਰੂਪ ਪ੍ਰਦਾਨ ਕੀਤੀ। ਉਨ੍ਹਾਂ ਨੇ ਹਾਕੀ ਖਿਡਾਰੀ ਪਦਮਸ਼੍ਰੀ ਸਵਿਤਾ ਪੁਨਿਆ ਨੂੰ ਵੀ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ  ‘ਛੋਟਾ’ ਥਾਣੇਦਾਰ, ‘ਵੱਡੀ’ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਹਰਿਆਣਾ ਦੀ ਖੇਡ ਪ੍ਰਤਿਭਾ, ਅਨੁਸਾਸ਼ਨ, ਮਿਹਨਤ ਅਤੇ ਸੰਕਲਪ ਦਾ ਉਤਸਵ ਹੈ ਅਤੇ ਅੱਜ ਗੁਰੂਗ੍ਰਾਮ ਦੀ ਇਹ ਪਵਿੱਤਰ ਧਰਤੀ ਦੋ ਖੇਡ ਉਤਸਵਾਂ ਦੇ ਰੰਗ ਵਿੱਚ ਰੰਗੀ ਹੈ। ਹਰਿਆਣਾ ਦੀ ਮਿੱਟੀ ਸਿਰਫ ਫਸਲ ਹੀ ਨਹੀਂ ਸਗੋ ਚੈਂਪੀਅਨ ਵੀ ਪੈਦਾ ਕਰਦੀ ਹੈ। ਇਸ ਭੂਮੀ ‘ਤੇ ਪਸੀਨਾ ਵਹਾ ਕੇ ਖੇਡਾਂ ਵਿੱਚ ਇਤਿਹਾਸ ਰਚਿਆ ਜਾਂਦਾ ਹੈ। ਪ੍ਰੋਗਰਾਮ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਤੋਂ ਵਿਧਾਇਕ ਬਿਮਲਾ ਚੌਧਰੀ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੈ ਸਿੰਘ ਦਹੀਆ ਅਤੇ ਖੇਡ ਵਿਭਾਗ ਦੇ ਨਿਦੇਸ਼ਕ ਪਾਰਥ ਗੁਪਤਾ ਮੌਜੂਦ ਸਨ। ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਮੰਚ ਸਾਡੇ ਨੌਜੁਆਨਾਂ ਦੇ ਸਪਨਿਆਂ ਨੁੰ ਪੰਖ ਦਿੰਦੇ ਹਨ ਅਤੇ ਖਿਡਾਰੀ ਰਾਸ਼ਟਰ ਦੇ ਮਾਣ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣ ਦਾ ਸੰਕਲਪ ਲੈਂਦੇ ਹਨ। ਸੂਬੇ ਦੇ ਖਿਡਾਰੀਆਂ ਨੇ ਉਤਰਾਖੰਡ ਵਿੱਚ ਆਯੋਜਿਤ 38ਵੇਂ ਰਾਸ਼ਟਰੀ ਖੇਡਾਂ ਵਿੱਚ ਵਿਲੱਖਣ ਪ੍ਰਦਰਸ਼ਨ ਕਰਦੇ ਹੋਏ ਪੂਰੇ ਦੇਸ਼ ਵਿੱਚ ਆਪਣੀ ਪਹਿਚਾਣ ਬਣਾਈ ਹੈ। ਸੂਬੇ ਦੇ 689 ਖਿਡਾਰੀਆਂ ਨੇ 33 ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੇ ਦਮਖਮ, ਸਮਰਪਣ ਅਤੇ ਪ੍ਰਤਿਭਾ ਦਾ ਪਰਿਚੈ ਦਿੰਦੇ ਹੋਏ 153 ਮੈਡਲ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਹਰਿਆਣਾ ਅੱਜ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ। ਇੰਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਸਾਲਾਂ ਦੀ ਮਿਹਨਤ, ਤਿਆਗ ਤੇ ਸੰਘਰਸ਼ ਨਾਲ 48 ਗੋਲਡ, 47 ਸਿਲਵਰ ਅਤੇ 58 ਬ੍ਰਾਂਜ ਮੈਡਲ ਪ੍ਰਾਪਤ ਕੀਤੇ ਹਨ।

ਇਹ ਵੀ ਪੜ੍ਹੋ  ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ‘ਟੈੱਟ’ ਦੀ ਸ਼ਰਤ ਲਗਾਉਣ ‘ਤੇ ਵਧਿਆ ਰੋਸ਼; 10 ਨੂੰ ਬਠਿੰਡਾ ‘ਚ ਹੋਵੇਗਾ ਭਾਰੀ ਇਕੱਠ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਿਡਾਰੀ ਸੂਬੇ ਲਈ ਪੇ੍ਰਰਣਾਸਰੋਤ ਹਨ। ਸਰਕਾਰ ਵੱਲੋਂ ਕੌਮੀ ਖੇਡਾਂ ਦੇ ਗੋਲਡ ਮੇਡਲ ਜੇਤੂ ਨੂੰ 7 ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 5 ਲੱਖ ਰੁਪਏ ਅਤੇ ਬ੍ਰਾਂਜ ਮੈਡਲ ਜੇਤੂ ਨੂੰ 3 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ। ਨਾਲ ਹੀ ਪ੍ਰਤੀਭਾਗੀਆਂ ਨੁੰ ਵੀ 51-51 ਹਜਾਰ ਰੁਪਏ ਦੀ ਰਕਮ ਵੀ ਪ੍ਰੋਤਸਾਹਨ ਸਵਰੂਪ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਕੱਪ ਦੇ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਿੰਨ ਦਿਨਾਂ ਦੇ ਮੁੱਖ ਮੰਤਰੀ ਕੱਪ ਦੀ 6 ਖੇਡ ਮੁਕਾਬਲਿਆਂ ਵਿੱਚ 3600 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਕੱਪ ਵਿੱਚ ਗੋਲਡ ਮੈਡਲ ਜੇਤੂ ਨੂੰ 1 ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 70 ਹਜਾਰ ਰੁਪਹੇ ਅਤੇ ਬ੍ਰਾਂਜ ਮੈਡਲ ਜੇਤੂ ਨੂੰ 50 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰਿਆਣਾ ਵਿੱਚ ਖਿਡਾਰੀਆਂ ਦੀ ਭਲਾਈ ਤੇ ਪ੍ਰੋਤਸਾਹਨ ਲਈ ਪਿਛਲੇ 11 ਸਾਲਾਂ ਵਿੱਚ 989 ਕਰੋੜ ਰੁਪਏ ਖਰਚ ਕੀਤੇ ਹਨ। ਖੇਡ ਵਿਭਾਗ ਦਾ ਬਜਟ ਵੀ ਵਧਾ ਕੇ ਦੁਗਣਾ ਤੋਂ ਵੱਧ ਕਰ ਦਿੱਤਾ ਹੈ। ਇਸ ਮੌਕੇ ‘ਤੇ ਡੀਸੀ ਅਜੈ ਕੁਮਾਰ, ਹਰਿਆਣਾ ਖੇਡ ਯੂਨੀਵਰਸਿਟੀ ਰਾਈ ਦੇ ਵਾਇਸ ਚਾਂਸਲਰ ਅਸ਼ੋਕ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...