7 ਮਹੀਨਿਆਂ ਬਾਅਦ ਅੰਮ੍ਰਿਤਸਰ ਪੁੱਜੇ ਬਿਕਰਮ ਸਿੰਘ ਮਜੀਠਿਆ ਦਾ ਥਾਂ-ਥਾਂ ਭਰਵਾਂ ਸਵਾਗਤ

Date:

spot_img

👉ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵੀ ਹੋਏ ਨਤਮਸਤਕ
Amritsar News: ਕਰੀਬ ਸਾਢੇ 7 ਮਹੀਨੇ ਪਹਿਲਾਂ 25 ਜੂਨ 2025 ਨੂੰ ਗ੍ਰਿਫਤਾਰ ਕੀਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦਾ ਅੱਜ ਪਹਿਲੀ ਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਪੁੱਜਣ ਉੱਪਰ ਭਰਵਾਂ ਸਵਾਗਤ ਕੀਤਾ ਗਿਆ। ਇਸਤੋਂ ਪਹਿਲਾਂ ਸਵੇਰ ਸਮੇਂ ਆਪਣੇ ਵੱਡੇ ਕਾਫ਼ਲੇ ਨਾਲ ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਏ ਸ: ਮਜੀਠਿਆ ਦਾ ਸਵਾਗਤ ਕਰਨ ਲਈ ਅਕਾਲੀ ਵਰਕਰਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨ ਆਗੂ ਦਲਜੀਤ ਸਿੰਘ ਗੁਰੂ ਭੁੱਚੋਂ ਹਲਕੇ ਦਾ ਇੰਚਾਰਜ਼ ਨਿਯੁਕਤ

ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਤੇ ਕਾਨੂੰਨੀ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਮੇਤ ਵੱਡੇ ਆਗੂਆਂ ਨਾਲ ਚੱਲੇ ਇਸ ਕਾਫ਼ਲੇ ਦਾ ਮਾਜ਼ਰੀ, ਰੋਪੜ, ਬਲਾਚੌਰ, ਖਟਕੜ ਕਲਾਂ, ਫ਼ਗਵਾੜਾ, ਜਲੰਧਰ, ਕਰਤਾਰਪੁਰ , ਢਿੱਲਵਾਂ, ਜੰਡਿਆਲਾ ਗੁਰੂ,ਬਿਆਸ, ਰਾਈਆ ਤੇ ਤਰਨਤਾਰਨ ਵਿਖੇ ਅਕਾਲੀ ਜਥਿਆਂ ਵੱਲੋਂ ਫੁੱਲਾਂ ਦੀ ਵਰਖਾ ਤੇ ਸਿਰੋਪਾਓ ਭੇਂਟ ਕਰਕੇ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ ਨੌਕਰੀ ਕਰ ਰਹੇ ਅਧਿਆਪਕਾਂ ਉੱਪਰ ‘ਟੈੱਟ’ ਦੀ ਸ਼ਰਤ ਲਗਾਉਣ ‘ਤੇ ਵਧਿਆ ਰੋਸ਼; 10 ਨੂੰ ਬਠਿੰਡਾ ‘ਚ ਹੋਵੇਗਾ ਭਾਰੀ ਇਕੱਠ

ਆਪਣੇ ਸੰਬੋਧਨ ਵਿਚ ਬਿਕਰਮ ਸਿੰਘ ਮਜੀਠਿਆ ਨੇ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਪ੍ਰਵਾਰ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਚਾਈ ‘ਤੇ ਹਮੇਸ਼ਾ ਡਟੇ ਰਹਿਣਗੇ, ਬੇਸ਼ੱਕ ਸਰਕਾਰ ਇਸਦੇ ਬਦਲੇ ਕਿੰਨੇ ਵੀ ਪਰਚੇ ਦਰਜ਼ ਕਰਕੇ ਉਸਨੂੰ ਜੇਲ੍ਹਾਂ ਵਿਚ ਡੱਕ ਦੇਵੇ ਪ੍ਰੰਤੂ ਉਹ ਧੱਕੇ ਵਿਰੁਧ ਅਵਾਜ਼ ਚੁੱਕਦੇ ਰਹਿਣਗੇ। ਇਸਤੋਂ ਪਹਿਲਾਂ ਉਨ੍ਹਾਂ ਵੱਲੋਂ ਕਾਫ਼ਲਾ ਰੋਕ ਕੇ ਖਟਕਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

गुरु अमर दास जी का जीवन त्याग, सेवा, समानता और मानवता का प्रेरणास्रोत:नायब सिंह सैनी

👉हरियाणा के मुख्यमंत्री ने लुधियाना में श्री गुरु अमर...