Moga News: Moga ਜ਼ਿਲ੍ਹੇ ਦੇ ਪਿੰਡ ਧੱਲੇ ਕੇ ਵਿਖੇ ਬੀਤੀ ਰਾਤ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਦੁਕਾਨ ਦੇ ਅੱਗੇ ਖੜ੍ਹੇ ਨੌਜਵਾਨਾਂ ਨੂੰ ਦਰੜ ਦਿੱਤਾ। ਇਸ ਦੌਰਾਨ ਇੱਕ ਨੌਜਵਾਨ ਸੁਖਵੀਰ ਸਿੰਘ (23 ਸਾਲ ) ਸਾਲ ਦੀ ਮੌਤ ਹੋ ਗਈ ਜਦਕਿ ਕੁੱਝ ਜਖ਼ਮੀ ਹੋ ਗਏ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ। ਇਸ ਮੌਕੇ ਕਾਰ ‘ਚ 5 ਨੌਜਵਾਨ ਸਵਾਰ ਸਨ ਤੇ ਇੰਨ੍ਹਾਂ ਵਿਚੋਂ 4 ਭੱਜ ਗਏ ਤੇ 1 ਨੂੰ ਲੋਕਾਂ ਨੇ ਮੌਕੇ ‘ਤੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ Punjab ਦੇ ਮੁੱਖ ਮੰਤਰੀ Bhagwant Mann ਨੂੰ ਫ਼ੋਰਟਿਸ ਹਸਪਤਾਲ ਵਿਚੋਂ ਮਿਲੀ ਛੁੱਟੀ
ਰਾਤ ਕਰੀਬ 10 ਵਜੇਂ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਕੁੱਝ ਨੌਜਵਾਨ ਪਿੰਡ ਦੀ ਹੀ ਇੱਕ ਕਰਿਆਨਾ ਦੁਕਾਨ ਦੇ ਵਿੱਚ ਅਤੇ ਬਾਹਰ ਖੜ ਕੇ ਸਮਾਨ ਲੈ ਰਹੇ ਸਨ। ਇਸ ਦੌਰਾਨ ਹੀ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਆਈ ਤੇ ਸਿੱਧੀ ਦੁਕਾਨ ਦੇ ਵਿਚ ਜਾ ਵੜ੍ਹੀ। ਇਸ ਮੌਕੇ ਚੀਕ-ਚਿਹਾੜਾ ਮੱਚ ਗਿਆ ਤੇ ਇੱਕ ਨੌਜਵਾਨ ਦੀ ਹਾਲਾਤ ਗੰਭੀਰ ਹੋ ਗਈ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਰਾਸਤੇ ਵਿਚ ਉਸਨੇ ਦਮ ਤੋੜ ਦਿੱਤਾ। ਦਸਿਆ ਜਾ ਰਿਹਾ ਕਿ ਇਹ ਕਾਰ ਕਾਫ਼ੀ ਤੇਜ ਰਫ਼ਤਾਰ ਵਿਚ ਸੀ ਤੇ ਪਿੰਡ ਦਾ ਮੋੜ ਕੱਟਣ ਸਮੇਂ ਬੇਕਾਬੂ ਹੋ ਕੇ ਸਿੱਧੀ ਦੁਕਾਨ ਵਿਚ ਜਾ ਵੜ੍ਹੀ।
ਇਹ ਵੀ ਪੜ੍ਹੋ ਅਦਾਲਤ ਦਾ ਨਾਇਬ ਕੋਰਟ 8 ਹਜ਼ਾਰ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ
ਇਸ ਟੱਕਰ ਦੇ ਵਿਚ ਦੁਕਾਨ ਦਾ ਮੂਹਰਲਾ ਹਿੱਸਾ ਵੀ ਢਹਿ-ਢੇਰੀ ਹੋ ਗਿਆ। ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਕਾਰ ਵਿਚ 5 ਨੌਜਵਾਨ ਸਵਾਰ ਸਨ ਤੇ ਉਨ੍ਹਾਂ ਦੀ ਕਥਿਤ ਤੌਰ ‘ਤੇ ਸ਼ਰਾਬ ਪੀਤੀ ਹੋਈ ਸੀ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿਚ ਸਹਿਮ ਅਤੇ ਗੁੱਸੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਪਿੰਡ ਦੇ ਲੋਕਾਂ ਵੱਲੋਂ ਸਖ਼ਤ ਕਾਨੂੰਨੀ ਦੀ ਮੌਤ ਨੂੰ ਲੈ ਕੇ ਘਟਨਾ ਵਾਲੀ ਥਾਂ ਧਰਨਾ ਲਗਾ ਦਿੱਤਾ ਹੈ ਤੇ ਕਾਰ ਨੂੰ ਵੀ ਚੁੱਕਣ ਨਹੀਂ ਦਿੱਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





