Monday, May 4, 2026
spot_img
spot_img

ਸਹਿਕਾਰੀ ਬੈਂਕ ਦੇ ਮੁਲਾਜਮਾਂ ਨੇ ਵੀ ਖੋਲਿਆ ਸਰਕਾਰ ਵਿਰੁਧ ਮੋਰਚਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 23 ਦਸੰਬਰ: ਸਥਾਨਕ ਕੋਆਪਰੇਟਿਵ ਬੈਂਕ ’ਚ ਅੱਜ ਜ਼ਿਲੇ੍ਹ ਭਰ ਦੇ ਸਹਿਕਾਰੀ ਬੈਂਕ ਮੁਲਾਜ਼ਮਾਂ ਨੇ ਵੀ ਪੰਜਾਬ ਸਰਕਾਰ ਵਿਰੁਧ ਸੰਘਰਸ਼ ਵਿੱਢਦਿਆਂ ਧਰਨਾ ਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸਹਿਕਾਰੀ ਬੈਂਕ ਮੁਲਾਜਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚੋਂ ਬਾਹਰ ਰੱਖਣ ਦੇ ਦੋਸ਼ ਲਗਾਉਂਦਿਆਂ ਬੁਲਾਰਿਆਂ ਨੇ ਐਲਾਨ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਜਾਰੀ ਰਹੇਗੀ। ਸਹਿਕਾਰੀ ਬੈਂਕ ਮੁਲਾਜਮ ਯੂਨੀਅਨ ਦੇ ਆਗੂ ਤਰਸੇਮ ਸਿੰਘ ਭਾਟੀ ਤੇ ਹਰਗੁਰਜੀਤ ਸਿੰਘ ਨੇ ਦਸਿਆ ਕਿ ਛੇਵੇਂ ਤਨਖਾਹ ਕਮਿਸ਼ਨ ਵਿਚ ਉਨਾਂ੍ਹ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ, ਜਿਸਦੇ ਚੱਲਦੇ ਉਹ ਦੂਜੀਆਂ ਬੈਂਕਾਂ ਦੇ ਮੁਲਾਜਮਾਂ ਬਰਾਬਰ ਕੰਮ ਕਰਨ ਦੇ ਬਾਵਜੂਦ ਤਨਖ਼ਾਹ ਘੱਟ ਲੈਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ੍ਹ ਨੂੰ ਵੀ ਛੇਵੇਂ ਪੇ ਕਮਿਸ਼ਨ ਦੀ ਰੀਪੋਰਟ ਨਾਲ ਜੋੜਿਆ ਜਾਵੇ।

Share post:

spot_img

Popular

More like this
Related

कोलकाता की जीत में हरियाणा मॉडल की छाप, नायब सैनी का राष्ट्रीय राजनीति में बढ़ता प्रभाव

Haryana News:पश्चिम बंगाल में विधानसभा चुनावों में भारतीय जनता...

Vigilance Bureau ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਕੀਤਾ ਕਾਬੂ

Ludhiana News: Vigilance Bureau; ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...