Mohali Police ਵੱਲੋਂ ਫੇਸ 11 ਦੇ ਮੰਦਰ ਦੇ ਨੇੜੇ ਹੋਏ ਨੌਜਵਾਨ ਦੇ ਕਤਲ ਵਿੱਚ ਦੋ ਨਾਬਾਲਗਾਂ ਸਮੇਤ 12 ਮੁਲਜ਼ਮ ਗ੍ਰਿਫਤਾਰ

Date:

spot_img

SAS Nagar News:ਮੋਹਾਲੀ ਪੁਲਿਸ ਨੇ ਬੀਤੀ 14 ਅਤੇ 15 ਫਰਵਰੀ ਦੀ ਦਰਮਿਆਨੀ ਰਾਤ ਨੂੰ ਲਕਸ਼ਮੀ ਨਰਾਇਣ ਮੰਦਰ ਫੇਸ 11, ਮੋਹਾਲੀ ਨੇੜੇ ਹੋਏ ਨੌਜਵਾਨ ਗੁਰਸੇਵ ਸਿੰਘ ਦੇ ਕਤਲ ਦੇ ਦੋਸ਼ ਵਿੱਚ ਦੋ ਨਬਾਲਗਾਂ ਸਮੇਤ 12 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਅੱਜ ਇੱਥ ਸਬੰਧੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਐਸ ਪੀ ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਿਤ ਗੁਰਸੇਵ ਸਿੰਘ ਵੱਲੋਂ ਮੰਦਰ ਦੇ ਨੇੜੇ 15-20 ਨਾ-ਮਾਲੂਮ ਲੜਕਿਆਂ ਨੂੰ ਮੋਟਰਸਾਈਕਲ ਦੀਆਂ ਰੇਸਾਂ ਦੇਣ ਤੋਂ ਰੋਕੇ ਜਾਣ ‘, ਇਹਨਾਂ ਵਿੱਚੋਂ ਇੱਕ ਨਾ-ਮਾਲੂਮ ਵਿਅਕਤੀ ਨੇ ਆਪਣੇ ਡੱਬ ਵਿੱਚੋਂ ਕਿਰਚ ਕੱਢ ਕੇ, ਪੀੜਿਤ ਗੁਰਸੇਵ ਸਿੰਘ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ, ਉਸ ਉੱਤੇ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿੱਚ ਪੀੜਿਤ ਦੀ ਹਸਪਤਾਲ ਜਾ ਕੇ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ  Moga ‘ਚ ਤੇਜ਼ ਰਫ਼ਤਾਰ ਸਕਾਰਪੀਓ ਨੇ ਦੁਕਾਨ ‘ਤੇ ਖੜ੍ਹੇ ਨੌਜਵਾਨਾਂ ਨੂੰ ਦਰੜਿਆ, ਇੱਕ ਦੀ ਮੌ+ਤ

ਪੁਲਿਸ ਵੱਲੋਂ ਇਸ ਸਬੰਧ ਵਿੱਚ ਥਾਣਾ ਫੇਸ 11 ਵਿਖੇ ਧਾਰਾ 109, 118 (1), 77, 190, 191 (3) ਭਾਰਤੀ ਨਿਆਂ ਸੰਘਤਾ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਦੋ ਨਾਬਾਲਗ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਦੀ ਬਾਲ ਜੇਲ (ਅਬਜ਼ਰਵੇਸ਼ਨ ਹੋਮ) ਵਿਖੇ ਭੇਜਿਆ ਗਿਆ ਹੈ। ਬਾਕੀਆਂ ਵਿੱਚ ਸ਼ਾਮ ਸੁੰਦਰ ਠਾਕੁਰ ਪੁੱਤਰ ਰਜਿੰਦਰ ਠਾਕੁਰ, ਤੇਜਬੀਰ ਪੁੱਤਰ ਸੇਬਤੀ ਲਾਲ, ਗੌਰਵ ਪੁੱਤਰ ਤੇਜਬੀਰ, ਰਾਕੇਸ਼ ਕੁਮਾਰ ਪੁੱਤਰ ਇੰਦਰਜੀਤ, ਆਦਰਸ਼ ਉਰਫ ਬਿੱਲਾ ਪੁੱਤਰ ਸੋਮਵੀਰ, ਸੋਮਵੀਰ ਪੁੱਤਰ ਗੰਗਾ ਰਾਮ, ਜਤਿੰਦਰ ਸਿੰਘ ਪੁੱਤਰ ਨਨੇ, ਮੋਹਿਤ ਪੁੱਤਰ ਵਿਜੈ ਪਾਲ, ਦਿਨੇਸ਼ ਪੁੱਤਰ ਗੰਸੀ ਅਤੇ ਅਭਿਮਨ ਉਰਫ ਅਭੀ ਪੁੱਤਰ ਸ਼ਿਸ਼ੂਪਾਲ ਸ਼ਾਮਿਲ ਹਨ।

ਇਹ ਵੀ ਪੜ੍ਹੋ  Ravneet Bittu ਦਾ ਅਕਾਲੀ ਦਲ ਬਾਦਲ ‘ਤੇ ਵੱਡਾ ਸਿਆਸੀ ਹਮਲਾ; ‘‘ਪੰਜਾਬ ‘ਚ ਨਸ਼ੇ ਤੇ ਬੇਅਦਬੀ ਲਈ ਜਿੰਮੇਵਾਰ”

ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਇੱਕ ਮੋਟਰਸਾਈਕਲ ਸਬਲੈਂਡਰ, ਇੱਕ ਮੋਟਰਸਾਈਕਲ ਬੁਲਟ ਅਤੇ ਇੱਕ ਕਿਰਚ ਬਰਾਮਦ ਕੀਤੀ ਗਈ ਹੈ। ਇਹਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 20 ਫਰਵਰੀ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਸ ਦੌਰਾਨ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਕਦਮੇ ਚ ਕੁੱਲ ,18 ਦੋਸ਼ੀ ਲੋੜੀਂਦੇ ਹਨ, ਜਿਨ੍ਹਾਂ ਵਿੱਚੋਂ 12 ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।ਇਸ ਮੌਕੇ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਅਤੇ ਐਸ ਐਚ ਓ ਫੇਸ 11 ਯੋਗੇਸ਼ ਕੁਮਾਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

‘ਚਿੱਟੇ’ ਖ਼ਿਲਾਫ਼ ਚਾਕ: ਪੰਜਾਬ ਦੇ ਸਕੂਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮੋਰਚਾ ਬਣੇ

👉ਕਿਸ਼ੋਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਨੇ ਸਕੂਲਾਂ...