Ravneet Bittu ਦਾ ਅਕਾਲੀ ਦਲ ਬਾਦਲ ‘ਤੇ ਵੱਡਾ ਸਿਆਸੀ ਹਮਲਾ; ‘‘ਪੰਜਾਬ ‘ਚ ਨਸ਼ੇ ਤੇ ਬੇਅਦਬੀ ਲਈ ਜਿੰਮੇਵਾਰ”

Date:

spot_img

Chandigarh News: Ravneet Bittu;  ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਵੱਡਾ ਸਿਆਸੀ ਹਮਲਾ ਬੋਲਿਆ ਹੈ। ਵੀਰਵਾਰ ਨੂੰ ਆਪਣੇ ਦਾਦਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ 104 ਜੇਯੰਤੀ ਮੌਕੇ ਰੱਖੇ ਸਰਬ-ਧਰਮ ਸੰਮੇਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼੍ਰੀ ਬਿੱਟੂ ਨੇ ਇਸ ਮੌਕੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ,‘‘ ਇਹ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ‘ਚ ਚਿੱਟਾ ਅਕਾਲੀਆਂ ਦੇ ਰਾਜ਼ ‘ਚ ਆਇਆ ਤੇ ਇੱਕ ਡੇਰੇ ਦੀਆਂ ਚੰਦ ਵੋਟਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਇੰਨ੍ਹਾਂ ਦੇ ਰਾਜ਼ ‘ਚ ਹੋਈ, ਜਿਸਦੇ ਚੱਲਦੇ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਦੀ ਪੰਜਾਬ ਵਿਚ ਵਾਪਸੀ ਸੰਭਵ ਹੈ, ਹਾਲਾਂਕਿ ਸੁਖਬੀਰ ਬਾਦਲ ਮਿਹਨਤ ਜਰੂਰ ਕਰ ਰਹੇ ਆ।”

ਇਹ ਵੀ ਪੜ੍ਹੋ Punjab ਦੇ ਮੁੱਖ ਮੰਤਰੀ Bhagwant Mann ਨੂੰ ਫ਼ੋਰਟਿਸ ਹਸਪਤਾਲ ਵਿਚੋਂ ਮਿਲੀ ਛੁੱਟੀ

ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਸਮੇਂ ਲੋਕ ਅਕਾਲੀ ਦਲ ਦੇ ਪੈਰੋਕਾਰ ਸਨ ਪ੍ਰੰਤੂ ਹੁਣ ਅਜਿਹਾ ਨਹੀਂ। ਕੇਂਦਰੀ ਰਾਜ ਮੰਤਰੀ ਨੇ ਇਹ ਹਮਲਾ ਜਾਰੀ ਰੱਖਦਿਆਂ ਅੱਗੇ ਕਿਹਾ ਕਿ, ‘‘ ਸੁਖਬੀਰ ਬਾਦਲ ਕਿਹੜੇ ਮੂੰਹ ਨਾਲ ਲੋਕਾਂ ਨੂੰ ਕਹਿੰਦੇ ਹੋ ਕਿ ਵੋਟਾਂ ਪਾ ਦਿਓ, ਤੁਸੀਂ ਤਾਂ ਗੁਰੂ ਦੇ ਨਹੀਂ ਹੋਏ ਲੋਕਾਂ ਦੇ ਕਿੱਥੋਂ ਹੋ ਜਾਵੋਂਗੇ।” ਹਾਲਾਂਕਿ ਕੇਂਦਰੀ ਮੰਤਰੀ ਦੀ ਇਸ ਟਿੱਪਣੀ ‘ਤੇ ਇੱਕ ਨਿੱਜੀ ਟੀਵੀ ਨੂੰ ਪ੍ਰਤੀਕ੍ਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ, ‘‘ ਰਵਨੀਤ ਬਿੱਟੂ ਦੀ ਗੱਲ ਨੂੰ ਉਹ ਜਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਦੂਜਾ ਪੰਜਾਬ ਦੇ ਲੋਕਾਂ ਨੇ ਉਸਨੂੰ ਹਰਾ ਦਿੱਤਾ ਹੈ ਤੇ ਦੂਜਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਘਟਨਾ ਦੀ ਜਾਂਚ ਵਿਚ ਕੇਂਦਰ ਸਰਕਾਰ ਅਧੀਨ ਕੰਮ ਕਰਦੀ ਸੀਬੀਆਈ ਕਲੀਨ ਚਿੱਟ ਦੇ ਚੁੱਕੀ ਹੈ। ”

ਇਹ ਵੀ ਪੜ੍ਹੋ Moga ‘ਚ ਤੇਜ਼ ਰਫ਼ਤਾਰ ਸਕਾਰਪੀਓ ਨੇ ਦੁਕਾਨ ‘ਤੇ ਖੜ੍ਹੇ ਨੌਜਵਾਨਾਂ ਨੂੰ ਦਰੜਿਆ, ਇੱਕ ਦੀ ਮੌ+ਤ

ਉਧਰ,ਭਾਜਪਾ ਦੇ ਆਗੂ ਪ੍ਰਿਤਪਾਲ ਸਿੰਘ ਬਲੀਏਵਾਲਾ ਨੇ ਦਾਅਵਾ ਕੀਤਾ ਕਿ ਬੇਸ਼ੱਕ ਦੁਨਿਆਵੀਂ ਅਦਾਲਤਾਂ ਦਾ ਜੋ ਫੈਸਲਾ ਹੋਵੇ, ਪ੍ਰੰਤੂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਖੁਦ ਸੁਖਬੀਰ ਸਿੰਘ ਬਾਦਲ ਆਪਣੇ ਵੱਲੋਂ ਕੀਤੀਆਂ ਗਲਤੀਆਂ ਨੂੰ ਮੰਨ ਚੁੱਕੇ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ ਲੰਮਾ ਸਮਾਂ ਇਕੱਠੇ ਹੋ ਕੇ ਚੋਣਾਂ ਲੜਦੇ ਤੇ ਸਰਕਾਰਾਂ ਬਣਾਉਂਦੇ ਰਹੇ ਅਕਾਲੀ-ਭਾਜਪਾ ਗਠਜੋੜ ਦੇ ਹੁਣ ਮੁੜ ਇਕਜੁਟ ਹੋਣ ਦੀਆਂ ਘੱਟ ਹੀ ਸੰਭਾਵਨਾ ਦਿਖਾਈ ਦੇ ਰਹੀਆਂ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਲੱਗ-ਅਲੱਗ ਲੜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

parvinder singh jhota murder case; ਪੰਜਾਬ ‘ਚ ਬੰਦ ਦਾ ਅਸਰ ਦਿਖਣਾ ਸ਼ੁਰੂ

Punjab News: parvinder singh jhota murder case; 13 ਅਕਤੂਬਰ...