spot_img
spot_img

ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਨੂੰ ਅੱਗ ਲੱਗਣ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਵੱਲੋਂ ਪਰਚਾ ਦਰਜ਼

Date:

spot_img

Bathinda News: ਬਠਿੰਡਾ ਨਗਰ ਨਿਗਮ ਦੇ ਦਫ਼ਤਰ ਵਿਚ ਲੰਘੀ 30 ਜਨਵਰੀ ਦੀ ਦੇਰ ਸ਼ਾਮ ਨੂੰ ਲੱਗੀ ਅੱਗ ਦੇ ਮਾਮਲੇ ਵਿਚ ਹੁਣ ਅਚਾਨਕ ਕੋਤਵਾਲੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਜਿਸਤੋਂ ਬਾਅਦ ਸ਼ਹਿਰ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸੂਚਨਾ ਮੁਤਾਬਕ ਇਸ ਸਬੰਧ ਵਿਚ ਨਗਰ ਨਿਗਮ ਦੇ ਡਿਪਟੀ ਡਾਇਰੈਕਟਰ(ਵਿੱਤ ਤੇ ਲੇਖਾ) ਲਖਵੀਰ ਸਿੰਘ ਤਰੀਖਾ ਵੱਲੋਂ ਪੁਲਿਸ ਨੂੰ ਪਰਚਾ ਦਰਜ਼ ਕਰਨ ਲਈ ਪੱਤਰ ਭੇਜਿਆ ਗਿਆ ਸੀ, ਜਿਸਦੇ ਆਧਾਰ ‘ਤੇ ਕੋੁਤਵਾਲੀ ਪੁਲਿਸ ਨੇ ਮੁਕੱਦਮਾ ਨੰਬਰ 36 ਅਤੇ ਅਧੀਨ ਧਾਰਾ 326 (ਐਫ਼) ਬੀਐਨਐਸ ਤਹਿਤ ਨਾਮਲੂਮ ਵਿਅਕਤੀ ਉੱਪਰ ਦਰਜ਼ ਕੀਤਾ ਹੈ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਚੋਣਾਂ; ਬਗਾਨੀ ਸ਼ਹਿ ‘ਤੇ ‘ਮੁੱਛਾਂ’ ਮਨਵਾਉਣ ਵਾਲਿਆਂ ਦੇ ‘ਬੁੱਲਾਂ”ਤੇ ਸਿੱਕਰੀ ਆਈ!

ਨਿਗਮ ਅਧਿਕਾਰੀਆਂ ਨੁੰ ਸ਼ੱਕ ਹੈ ਕਿ ਇਹ ਅੱਗ ਕਿਸੇ ਨੇ ਜਾਣਬੁੱਝ ਕੇ ਵੀ ਲਗਾਈ ਹੋ ਸਕਦੀ ਹੈ। ਜਿਸਦੇ ਚੱਲਦੇ ਇਸਦੀ ਪੜਤਾਲ ਹੋਣੀ ਲਾਜ਼ਮੀ ਹੈ। ਜਿਕਰਯੋਗ ਹੈ ਕਿ ਅਚਾਨਕ ਲੱਗੀ ਇਸ ਅੱਗ ਕਾਰਨ ਨਿਗਮ ਦੀ ਉੱਪਰਲੀ ਮੰਜਿਲ਼ ‘ਤੇ ਬਣੇ ਰਿਕਾਰਡ ਰੂਮ ਵਿਚ ਪਿਆ ਸਾਰਾ ਰਿਕਾਰਡ ਸੜ ਕੇ ਸਵਾਹ ਹੋ ਗਿਆ ਸੀ। ਇਸ ਮਾਮਲੇ ਵਿਚ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ ਘਟਨਾ ਤੋਂ ਤੁਰੰਤ ਬਾਅਦ ਮੌਕੇ ‘ਤੇ ਪੁੱਜੇ ਮੇਅਰ ਪਦਮਜੀਤ ਸਿੰਘ ਮਹਿਤਾ ਸਮੇਤ ਨਿਗਮ ਦੇ ਅਧਿਕਾਰੀ ਤੇ ਹੋਰ ਕੌੌਸਲਰ ਵੀ ਪੁੱਜੇ ਸਨ, ਜਿੰਨ੍ਹਾਂ ਦਾਅਵਾ ਕੀਤਾ ਸੀ ਕਿ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...