Thursday, May 21, 2026
spot_img
spot_img
spot_img

ਫੈਕਟਰੀ ਦੇ ਚੌਕੀਦਾਰ ਦੇ ਕਤਲ ਮਾਮਲੇ ਵਿੱਚ 24 ਸਾਲਾਂ ਤੋਂ ਭਗੌੜਾ ਸਰਵਣ ਕੁਮਾਰ ਫਤਿਹਾਬਾਦ (ਹਰਿਆਣਾ) ਤੋਂ ਗ੍ਰਿਫਤਾਰ

Date:

spot_img

SAS Nagar News:ਸੀਨੀਅਰ ਕਪਤਾਨ ਪੁਲਿਸ,ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਭਗੌੜੇ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ 24 ਸਾਲਾਂ ਤੋਂ ਫਰਾਰ ਦੋਸ਼ੀ ਸਰਵਣ ਕੁਮਾਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।ਐੱਸ.ਐੱਸ.ਪੀ. ਮੋਹਾਲੀ ਵੱਲੋਂ ਪੀ.ਓ. ਸਟਾਫ ਗਠਿਤ ਕਰਕੇ ਭਗੌੜਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟਾਸਕ ਦਿੱਤਾ ਗਿਆ ਹੈ। ਇਨ੍ਹਾਂ ਯਤਨਾਂ ਤਹਿਤ ਕਪਤਾਨ ਪੁਲਿਸ (ਇੰਵੈਸਟੀਗੇਸ਼ਨ) ਸੌਰਵ ਜਿੰਦਲ, ਪੀ.ਪੀ.ਐਸ ਅਤੇ ਉਪ ਕਪਤਾਨ ਪੁਲਿਸ ਅਜੀਤਪਾਲ ਸਿੰਘ ਦੀ ਰਹਿਨੁਮਾਈ ਹੇਠ ਇੰਚਾਰਜ ਪੀ.ਓ. ਸਟਾਫ ਐਸ.ਆਈ. ਬਲਵਿੰਦਰ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਦੋਸ਼ੀ/ਪੀ.ਓ. ਸਰਵਣ ਕੁਮਾਰ ਪੁੱਤਰ ਹਨੂੰਮਾਨ ਸਿੰਘ ਵਾਸੀ ਪਿੰਡ ਭਿਰਡਾਨਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਨੂੰ ਮਿਤੀ 18.02.2026 ਨੂੰ ਉਸਦੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਦੇ ਰਿਕਾਰਡ ਰੂਮ ਨੂੰ ਅੱਗ ਲੱਗਣ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਵੱਲੋਂ ਪਰਚਾ ਦਰਜ਼

ਉਕਤ ਦੋਸ਼ੀ ਨੂੰ ਧਾਰਾ 82, 83 ਸੀ.ਆਰ.ਪੀ.ਸੀ. ਤਹਿਤ ਮਿਤੀ 16.08.2003 ਤੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਉਸਦੇ ਖ਼ਿਲਾਫ ਮੁਕੱਦਮਾ ਨੰਬਰ 153 ਮਿਤੀ 06.05.2002 ਅਧੀਨ ਧਾਰਾ 460 ਆਈ.ਪੀ.ਸੀ. ਥਾਣਾ ਫੇਜ਼-1, ਮੋਹਾਲੀ ਵਿਖੇ ਦਰਜ ਹੈ।ਦੋਸ਼ੀ ਨੇ ਮਿਤੀ 07/08.05.2003 ਦੀ ਦਰਮਿਆਨੀ ਰਾਤ ਨੂੰ ਮੈਸ: ਸਨਟਾਈਮ ਏਜੰਸੀ, ਸੀ-123 ਇੰਡਸਟਰੀਅਲ ਏਰੀਆ ਫੇਜ਼-8, ਮੋਹਾਲੀ ਵਿੱਚ ਫੈਕਟਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਚੌਕੀਦਾਰ ਦੀਨਾ ਨਾਥ ਪੁੱਤਰ ਪ੍ਰੇਮ ਵੱਲਭ ਜੋਸ਼ੀ (ਵਾਸੀ ਪਿੰਡ ਬਹਾਲਤ, ਜ਼ਿਲ੍ਹਾ ਪੌੜੀ ਗੜਵਾਲ, ਉਤਰਾਖੰਡ) ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਪਹਿਲਾਂ ਉਕਤ ਫੈਕਟਰੀ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਗਾਂਵਾਂ ਲਈ ਚਾਰਾ ਲਿਆਉਂਦਾ ਸੀ।ਮ੍ਰਿਤਕ ਦੀਨਾ ਨਾਥ ਨੇ ਮਾਲਕਾਂ ਨੂੰ ਦੋਸ਼ੀ ਵੱਲੋਂ ਪੈਸਿਆਂ ਦੀ ਹੇਰਾਫੇਰੀ ਅਤੇ ਚੋਰੀ ਬਾਰੇ ਜਾਣਕਾਰੀ ਦਿੱਤੀ ਸੀ,ਜਿਸ ਕਾਰਨ ਦੋਸ਼ੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ  ਬਠਿੰਡਾ ਨਗਰ ਨਿਗਮ ਚੋਣਾਂ; ਬਗਾਨੀ ਸ਼ਹਿ ‘ਤੇ ‘ਮੁੱਛਾਂ’ ਮਨਵਾਉਣ ਵਾਲਿਆਂ ਦੇ ‘ਬੁੱਲਾਂ”ਤੇ ਸਿੱਕਰੀ ਆਈ!

ਇਸ ਰੰਜਿਸ਼ ਦੇ ਚਲਦਿਆਂ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ।ਕਤਲ ਤੋਂ ਬਾਅਦ ਦੋਸ਼ੀ ਨੇ ਫੈਕਟਰੀ ਦੀ ਤਲਾਸ਼ੀ ਲੈ ਕੇ 550 ਰੁਪਏ ਅਤੇ ਮ੍ਰਿਤਕ ਦੇ ਸਿਰਹਾਣੇ ਹੇਠੋਂ 1500 ਰੁਪਏ ਚੁੱਕ ਲਏ ਅਤੇ ਮੌਕੇ ਤੋਂ ਫਰਾਰ ਹੋ ਗਿਆ। ਦੋਸ਼ੀ ਹਰਿਆਣਾ ਵਿੱਚ ਥਾਂ ਬਦਲਦਾ ਰਿਹਾ ਅਤੇ ਗੁੜਗਾਂਵ ਵਿੱਚ ਪੇਂਟਿੰਗ ਦਾ ਕੰਮ ਕਰਦਾ ਸੀ।ਹਾਲ ਹੀ ਵਿੱਚ ਉਹ ਆਪਣੇ ਪਿੰਡ ਭਿਰਡਾਨਾ ਆਇਆ ਹੋਇਆ ਸੀ,ਜਿੱਥੋਂ ਉਸ ਨੂੰ ਕਾਬੂ ਕੀਤਾ ਗਿਆ।ਦੋਸ਼ੀ ਨੂੰ ਮਿਤੀ 19.02.2026 ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅਗਲੀ ਪੁੱਛਗਿੱਛ ਜਾਰੀ ਹੈ।ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਕਾਨੂੰਨ ਤੋਂ ਭੱਜਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Bathinda Police ਵੱਲੋਂ ਹਿੰਦੂ ਆਗੂ ਸੰਦੀਪ ਪਾਠਕ ਗ੍ਰਿਫਤਾਰ, ਜਾਣੋਂ ਮਾਮਲਾ

Bathinda News: Bathinda Police ਨੇ ਬੁੱਧਵਾਰ ਨੂੰ ਇੱਕ ਵੱਡੀ...