Fazilka News: Fazilka ਦੇ ਇੱਕ ਨੌਜਵਾਨ ਦੀ ਖੇਡ ਮੈਦਾਨ ਵਿਚ ਦੋੜ ਲਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਦੇਵ ਸਿੰਘ ਵਾਸੀ ਪਿੰਡ ਚੱਕ ਸਿੜੀਆ ਵਜੋਂ ਹੋਈ ਹੈ, ਜੋਕਿ ਰੋਜ਼ ਦੀ ਤਰ੍ਹਾਂ ਮੰਡੀ ਰੋੜਿਆ ਵਾਲੀ ਦੇ ਖੇਡ ਮੈਦਾਨ ਵਿਚ ਪ੍ਰਕੇਟਿਸ ਕਰਨ ਲਈ ਆਇਆ ਹੋਇਆ ਸੀ।
ਇਹ ਵੀ ਪੜ੍ਹੋ Police ਨੇ Police ਵਿਰੁਧ ਕੀਤਾ ਪਰਚਾ ਦਰਜ਼; ਜਾਣੋਂ, ਕਿਵੇਂ ਹੋਇਆ 2 ਸੂਬਿਆਂ ਦੀ ‘ਖਾਕੀ’ ਵਿਚਕਾਰ ਹੋਏ ਵਿਵਾਦ ਦਾ ਅੰਤ !
ਬਲਦੇਵ ਸਿੰਘ ਭਾਰਤੀ ਫ਼ੌਜ ਅਤੇ ਬੀਐਸਐਫ਼ ਵਿਚ ਭਰਤੀ ਹੋਣ ਲਈ ਸਰੀਰਿਕ ਪ੍ਰਖ੍ਰਿਆ ਦੀ ਤਿਆਰੀ ਕਰ ਰਿਹਾ ਸੀ। ਉਸਦੇ ਨਾਲ ਮੌਜੂਦ ਮੁੰਡਿਆਂ ਨੇ ਦਸਿਆ ਕਿ ਘਟਨਾ ਸਮੇਂ ਬਲਦੇਵ ਨੇ ਮੈਦਾਨ ਦਾ ਇੱਕ ਹੀ ਗੇੜਾ ਲਗਾਇਆ ਸੀ ਤੇ ਅਚਾਨਕ ਉਹ ਚੱਕਰ ਖਾ ਕੇ ਡਿੱਗ ਪਿਆ, ਜਿਸਤੋਂ ਬਾਅਦ ਸਾਥੀਆਂ ਨੂੰ ਉਸਦੇ ਵੱਲੋਂ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮੁਤਾਬਕ ਬਲਦੇਵ ਦਾ ਵੱਡਾ ਭਰਾ ਵੀ ਫ਼ੌਜ ਵਿਚ ਸੇਵਾ ਨਿਭਾ ਰਿਹਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




