👉ਮਹਿਤਾ ਪਰਿਵਾਰ ਦੀ ਬਦੌਲਤ ਬਠਿੰਡਾ ਬਣਿਆ ਸ਼੍ਰੀ ਸ਼ਿਵ ਮਹਾਪੁਰਾਣ ਦਾ ਵਿਸ਼ਾਲ ਕੁੰਭ : ਪੰਡਿਤ ਪ੍ਰਦੀਪ ਮਿਸ਼ਰਾ
Bathinda News: ਧਾਰਮਿਕ ਆਸਥਾ, ਭਗਤੀ ਅਤੇ ਆਧਿਆਤਮਿਕ ਊਰਜਾ ਨਾਲ ਸਰਾਬੋਰ ਬਠਿੰਡਾ ਦੀ ਪਵਿੱਤਰ ਧਰਤੀ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਮਹਿਤਾ ਪਰਿਵਾਰ ਵੱਲੋਂ ਕਰਵਾਈ ਜਾ ਰਹੀ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਚੌਥੇ ਦਿਨ ਸ਼ਰਧਾ ਦਾ ਅਦਭੁੱਤ ਸੈਲਾਬ ਉਮੜ ਪਿਆ। ਵਿਸ਼ਾਲ ਕਥਾ ਪੰਡਾਲ ਵਿੱਚ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨੇ ਪੂਰੇ ਸਮਾਗਮ ਨੂੰ ਇੱਕ ਦਿਵਿਆ ਮਹਾਕੁੰਭ ਦਾ ਰੂਪ ਦੇ ਦਿੱਤਾ।ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲਿਆਂ ਨੇ ਚੌਥੇ ਦਿਨ “ਸ਼੍ਰੀ ਸ਼ਿਵ ਮਹਾਪੁਰਾਣ” ਦੇ ਮਹੱਤਵ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਸ਼ਰਧਾਲੂਆਂ ਨੂੰ ਧਰਮ, ਸੰਸਕਾਰਾਂ ਅਤੇ ਮਨੁੱਖੀ ਜੀਵਨ ਦੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਪ੍ਰੇਰਣਾਦਾਇਕ ਸੰਦੇਸ਼ ਦਿੱਤਾ।
ਕਥਾ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ ਕਿਹਾ ਕਿ ਜੋ ਵਿਅਕਤੀ ਸ਼ਰਧਾ, ਵਿਸ਼ਵਾਸ ਅਤੇ ਨਿਰਮਲ ਮਨ ਨਾਲ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਸੁਣਦਾ ਹੈ ਜਾਂ ਪਾਠ ਕਰਦਾ ਹੈ, ਉਸ ਨੂੰ ਸਮੂਹ ਤੀਰਥਾਂ ਦੇ ਦਰਸ਼ਨਾਂ ਅਤੇ ਪੁੰਨ ਦੇ ਬਰਾਬਰ ਫਲ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕਰਨ ਲਈ ਕੇਵਲ ਕਥਾ ਸੁਣਨਾ ਹੀ ਕਾਫ਼ੀ ਨਹੀਂ, ਸਗੋਂ ਮਨ ਅਤੇ ਆਤਮਾ ਦੀ ਪਵਿੱਤਰਤਾ ਵੀ ਬਹੁਤ ਜ਼ਰੂਰੀ ਹੈ।ਉਨ੍ਹਾਂ ਸ਼ਰਧਾਲੂਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਆਪਣੇ ਮਨ ਵਿੱਚ ਕਿਸੇ ਵੀ ਵਿਅਕਤੀ ਪ੍ਰਤੀ ਦੁਸ਼ਮਨੀ, ਈਰਖਾ ਜਾਂ ਪਾਪ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਅਤੇ ਸਦਾ ਸੱਚ, ਸੇਵਾ ਅਤੇ ਸਦਾਚਾਰ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ 👉ਪੈਦਲ ਚੱਲਣ ਦੇ ਅਧਿਕਾਰ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਮੀਤ ਹੇਅਰ ਵੱਲੋਂ ਸੰਸਦ ਵਿੱਚ ਚੁੱਕੇ ਮੁੱਦਿਆਂ ਦੀ ਦਰੁਸਤਗੀ ਦਾ ਸਬੂਤ
ਆਪਣੇ ਪ੍ਰਵਚਨ ਦੌਰਾਨ ਗੁਰੂ ਜੀ ਨੇ ਖਾਸ ਤੌਰ ’ਤੇ ਮਾਤਾ-ਪਿਤਾ ਅਤੇ ਬਜ਼ੁਰਗਾਂ ਦੇ ਸਤਿਕਾਰ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਤਾਨ ਨੂੰ ਕਦੇ ਵੀ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਲਿਆਉਣੇ ਚਾਹੀਦੇ ਅਤੇ ਨਾ ਹੀ ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ “ਸ਼੍ਰੀ ਸ਼ਿਵ ਮਹਾਪੁਰਾਣ” ਵਿੱਚ ਸਪੱਸ਼ਟ ਵਰਣਨ ਹੈ ਕਿ ਜੋ ਵਿਅਕਤੀ ਆਪਣੇ ਮਾਤਾ-ਪਿਤਾ ਦਾ ਅਪਮਾਨ ਕਰਦਾ ਹੈ ਜਾਂ ਉਨ੍ਹਾਂ ਨੂੰ ਦੁੱਖ ਪਹੁੰਚਾਉਂਦਾ ਹੈ, ਉਸ ਦਾ ਜੀਵਨ ਬਹੁਤ ਹੀ ਦੁਖਦਾਈ ਅਤੇ ਕਸ਼ਟਮਈ ਬਣ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਭਗਵਾਨ ਦਾ ਜੀਵੰਤ ਸਰੂਪ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਜੇਕਰ ਕਿਸੇ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਬੁੱਢੇ ਆਸ਼ਰਮ ਵਿੱਚ ਭੇਜਿਆ ਹੋਇਆ ਹੈ ਤਾਂ ਉਨ੍ਹਾਂ ਨੂੰ ਵਾਪਸ ਘਰ ਲਿਆ ਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਜੀ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਕਰਨ ਵਾਲੇ ਵਿਅਕਤੀ ’ਤੇ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਵਰਸਦੀ ਹੈ ਅਤੇ ਉਸ ਦੇ ਜੀਵਨ ਵਿੱਚ ਸਫਲਤਾ ਦੇ ਸਾਰੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ।
ਇਹ ਵੀ ਪੜ੍ਹੋ 👉ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਖਰੜ ਵਿਧਾਨ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ
ਉਨ੍ਹਾਂ ਕਿਹਾ ਕਿ ਘਰ ਵਿੱਚ ਮਾਤਾ-ਪਿਤਾ ਦਾ ਹੋਣਾ ਆਪਣੇ ਆਪ ਵਿੱਚ ਭਗਵਾਨ ਸ਼ਿਵ ਦੀ ਕਿਰਪਾ ਦਾ ਸੰਕੇਤ ਹੈ। ਮਾਤਾ-ਪਿਤਾ ਉਸ ਵਟਵ੍ਰਿੱਖ ਵਾਂਗ ਹੁੰਦੇ ਹਨ ਜੋ ਆਪਣੇ ਬੱਚਿਆਂ ਨੂੰ ਹਰ ਸੰਕਟ ਤੋਂ ਬਚਾਉਂਦੇ ਹਨ, ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ ਅਤੇ ਜੀਵਨ ਦੇ ਔਖੇ ਰਾਹਾਂ ’ਤੇ ਉਨ੍ਹਾਂ ਦੀ ਰਹਿਨੁਮਾਈ ਕਰਦੇ ਹਨ।“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਚੌਥੇ ਦਿਨ ਕਥਾ ਸਥਾਨ ’ਤੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਕਥਾ ਸਥਾਨ ’ਤੇ ਪਹੁੰਚਣ ਲੱਗ ਪਏ ਸਨ। ਦੁਪਹਿਰ ਤੱਕ ਸਾਰਾ ਪੰਡਾਲ ਸ਼ਰਧਾਲੂਆਂ ਨਾਲ ਖਚਾਖਚ ਭਰ ਚੁੱਕਾ ਸੀ ਅਤੇ ਸ਼ਰਧਾਲੂ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਥਾ ਦਾ ਰਸਪਾਨ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ 👉30 ਜੂਨ ਤੱਕ ‘ਓਪਨ ਮੈਨਹੋਲ ਫ੍ਰੀ’ ਹੋਵੇਗਾ ਪੰਜਾਬ: ਹਰਜੋਤ ਸਿੰਘ ਬੈਂਸ
ਕਥਾ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਮਹਿਤਾ ਪਰਿਵਾਰ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੱਖਾਂ ਸ਼ਿਵ ਭਗਤਾਂ ਦੇ ਆਸ਼ੀਰਵਾਦ ਅਤੇ ਭਗਵਾਨ ਸ਼ਿਵ ਸ਼ੰਕਰ ਦੀ ਕਿਰਪਾ ਕਾਰਨ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਬਠਿੰਡਾ ਦੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸਮੂਹ ਮਹਿਤਾ ਪਰਿਵਾਰ ਨੂੰ ਬਠਿੰਡਾ ਵਿੱਚ ਤੀਜੀ ਵਾਰ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦਾ ਦਿਵਿਆ ਦਰਬਾਰ ਸਜਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਲਗਾਤਾਰ ਤੀਜੀ ਵਾਰ ਇੰਨੇ ਵਿਸ਼ਾਲ ਪੱਧਰ ’ਤੇ ਕਰਵਾਈ ਜਾ ਰਹੀ “ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੀ ਸਫਲਤਾ ਦੇ ਪਿੱਛੇ ਮਹਿਤਾ ਪਰਿਵਾਰ ਦੀ ਅਥਕ ਮਿਹਨਤ, ਸਮਰਪਣ ਅਤੇ ਧਾਰਮਿਕ ਭਾਵਨਾ ਹੈ।“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਚੌਥੇ ਦਿਨ ਬਠਿੰਡਾ ਪੂਰੀ ਤਰ੍ਹਾਂ ਸ਼ਿਵ ਭਗਤੀ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਕਥਾ ਸਥਾਨ ’ਤੇ ਦੂਰ-ਦੂਰ ਤੋਂ ਪਹੁੰਚੇ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਪ੍ਰਤੀ ਆਪਣੀ ਅਟੁੱਟ ਆਸਥਾ ਦਾ ਪ੍ਰਗਟਾਵਾ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


