ਸ਼ਨੀਵਾਰ ਨੂੰ ਲਾਰਡ ਰਾਮਾ ਹਾਲ ਵਿੱਚ ਹੋਣਗੇ ਸੋਮਨਾਥ ਜ੍ਯੋਤਿਰਲਿੰਗ ਦੇ ਦਰਸ਼ਨ

Date:

spot_img

Bathinda News: ਸਦੀਆਂ ਪੁਰਾਣੇ ਜ੍ਯੋਤਿਰਲਿੰਗ ਸੋਮਨਾਥ ਜੀ ਦੀ ਦੇਸ਼-ਵਿਆਪੀ ਅੰਸ਼ ਯਾਤਰਾ ਸ਼ਨੀਵਾਰ 28 ਫ਼ਰਵਰੀ ਨੂੰ ਲਾਰਡ ਰਾਮਾ ਹਾਲ, ਦਾਣਾ ਮੰਡੀ ਵਿੱਚ ਪਹੁੰਚੇਗੀ। ਇਸ ਦੇ ਸਵਾਗਤ ਲਈ ਸ਼ਹਿਰ ਵਾਸੀਆਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾਹੈ। ਇਸ ਸਬੰਧੀ ਆਯੋਜਕ ਆਰਟ ਆਫ ਲਿਵਿੰਗ ਅਤੇ ਹੋਰ ਸੰਸਥਾਵਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਵਿੱਕੀ ਸਿੰਘਲ ਅਤੇ ਰਮਨ ਅਗਰਵਾਲ ਨੇ ਦੱਸਿਆ ਕਿ ਲਾਰਡ ਰਾਮਾ ਹਾਲ ਵਿੱਚ ਭਗਤਾਂ ਲਈ ਸਵੇਰੇ 10 ਵਜੇ ਤੋਂ ਦਰਸ਼ਨ ਸ਼ੁਰੂ ਹੋ ਜਾਣਗੇ ਅਤੇ ਭਗਤ ਲਾਈਨਾਂ ਵਿੱਚ ਸੁਚੱਜੇ ਢੰਗ ਨਾਲ ਦਰਸ਼ਨ ਕਰ ਸਕਣਗੇ। ਆਉਣ ਵਾਲੇ ਸ਼ਰਧਾਲੂਆਂ ਲਈ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ  ਮਸ਼ਹੂਰ Punjabi Singer ਦੇ ਮੈਨੇਜਰ ਨੂੰ ਮਿਲੀ ਧਮਕੀ, ਕੀਤੀ 10 ਕਰੋੜ ਦੀ ਮੰਗ

ਇਸ ਤੋਂ ਬਾਅਦ ਸ਼ਾਮ 6 ਵਜੇ ਵੇਦਿਕ ਮੰਤ੍ਰੋਚਾਰ ਨਾਲ ਰੁਦ੍ਰਾਭਿਸ਼ੇਕ ਕੀਤਾ ਜਾਵੇਗਾ। ਸੰਸਥਾ ਦੇ ਦਿਨੇਸ਼ ਗੋਯਲ ਅਤੇ ਆਸ਼ੀਸ਼ ਆਸ਼ੂ ਨੇ ਦੱਸਿਆ ਕਿ ਇਹ ਕੋਈ ਸਧਾਰਣ ਜ੍ਯੋਤਿਰਲਿੰਗ ਦੇ ਅੰਸ਼ ਨਹੀਂ, ਸਗੋਂ ਕਈ ਸੌ ਸਾਲ ਪੁਰਾਣੇ ਸੋਮਨਾਥ ਮੰਦਰ ਵਿੱਚ ਸਥਾਪਿਤ ਮੂਲ ਜ੍ਯੋਤਿਰਲਿੰਗ ਦੇ ਅੰਸ਼ ਹਨ।ਆਯੋਜਕਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚ ਕੇ ਇਸ ਪਵਿੱਤਰ ਮੌਕੇ ਦਾ ਲਾਭ ਲੈਣ। ਇਸ ਮੌਕੇ ਸੰਸਥਾ ਦੇ ਸੀਨੀਅਰ ਟੀਚਰ ਸੁਮਿਤ ਅਰੋੜਾ, ਅਖਿਲ ਅਗਰਵਾਲ ਪਰਿਵਾਰ ਸਭਾ ਦੇ ਸੰਦੀਪ ਅਗਰਵਾਲ, ਸ਼੍ਰੀ ਸਾਈ ਸੇਵਾ ਦਲ ਦੇ ਗੋਬਿੰਦ ਮਹੇਸ਼ਵਰੀ, ਗੁਰੂ ਸੇਵਾ ਸੋਸਾਇਟੀ ਦੇ ਦਵਿੰਦਰ, ਸਮਾਜ ਸੇਵੀ ਬੀਰਬਲ ਬੰਸਲ ਸਮੇਤ ਕਈ ਹੋਰ ਵਿਅਕਤੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini की ‘गो ग्लोबल’ अप्रोच को मिली नई गति

👉एमडीएच के साथ हुआ करार, अब तंजानिया, केन्या सहित...

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...

Bathinda Police ਵੱਲੋਂ 258 ਗਰਾਮ ਹੈਰੋਇਨ ਤੇ ਇੱਕ ਰਿਵਾਲਵਰ ਸਮੇਤ ਤਿੰਨ ਕਾਬੂ, ਕਾਰ ਵੀ ਹੋਈ ਬਰਾਮਦ

Bathinda News: Bathinda Police; ਗੌਰਵ ਯਾਦਵ ਡੀ.ਜੀ.ਪੀ, ਪੰਜਾਬ ਦੇ...