Mohali News:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026–27 ਤੋਂ ਐਫੀਲੀਏਟਡ ਅਤੇ ਐਸੋਸੀਏਟਡ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਹੁਣ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਪਾਠ-ਪੁਸਤਕਾਂ ਸਿੱਧੇ ਸਕੂਲਾਂ ਰਾਹੀਂ ਬੋਰਡ ਵੱਲੋਂ ਹੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ’ਤੇ ਪੈਂਦਾ ਵਿੱਤੀ ਬੋਝ ਘਟਾਉਂਦੇ ਹੋਏ 15% ਡਿਸਕਾਊਂਟ ਹੁਣ ਸਿੱਧੇ ਤੌਰ ’ਤੇ ਵਿਦਿਆਰਥੀਆਂ ਨੂੰ ਲਾਭ ਦੇ ਰੂਪ ਵਿੱਚ ਪ੍ਰਦਾਨ ਕਰਨਾ ਹੈ। ਜਿਸ ਨਾਲ ਪੁਸਤਕਾਂ ਘੱਟ ਕੀਮਤ ’ਤੇ ਉਪਲਬਧ ਹੋਣਗੀਆਂ।
ਇਹ ਵੀ ਪੜ੍ਹੋ ਮਸ਼ਹੂਰ Punjabi Singer ਦੇ ਮੈਨੇਜਰ ਨੂੰ ਮਿਲੀ ਧਮਕੀ, ਕੀਤੀ 10 ਕਰੋੜ ਦੀ ਮੰਗ
ਪਾਠ-ਪੁਸਤਕਾਂ ਦੀ ਮੰਗ ਪ੍ਰਾਪਤ ਕਰਨ ਲਈ ਬੋਰਡ ਦੀ ਅਧਿਕਾਰਕ ਵੈਬਸਾਈਟ www pseb.ac.in ’ਤੇ ਇੱਕ ਵੈਬ ਪੋਰਟਲ ਤਿਆਰ ਕੀਤਾ ਗਿਆ ਹੈ। ਸਕੂਲ ਆਪਣੇ ਲਾਗਇਨ ਆਈਡੀ ਰਾਹੀਂ “Book Demand” ਪੇਜ ’ਤੇ ਜਾ ਕੇ ਜਮਾਤ-ਵਾਰ ਅਤੇ ਵਿਸ਼ਾ-ਵਾਰ ਲੋੜੀਂਦੀਆਂ ਪੁਸਤਕਾਂ ਦੀ ਮੰਗ 15 ਮਾਰਚ 2026 ਤੱਕ ਆਨਲਾਈਨ ਭਰ ਕੇ ਸਬਮਿਟ ਕਰ ਸਕਦੇ ਹਨ।ਬੋਰਡ ਵੱਲੋਂ ਸਮੂਹ ਐਫੀਲੀਏਟਡ/ਐਸੋਸੀਏਟਡ ਸਕੂਲਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਕੂਲ ਲਾਗਇਨ ਵਿੱਚ ਜਾ ਕੇ ਨਿਰਧਾਰਿਤ ਮਿਤੀ ਤੋਂ ਪਹਿਲਾਂ ਬੁੱਕ ਡਿਮਾਂਡ ਦਾ ਪ੍ਰੋਫਾਰਮਾ ਭਰਨਾ ਯਕੀਨੀ ਬਣਾਉਣ। ਤਾਂ ਜੋ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





