👉ਗੁਰਵਿੰਦਰ ਕਤਲ ਕਾਂਡ ‘ਚ ਹੁਣ ਤੱਕ ਹੋਈਆਂ ਚਾਰ ਗ੍ਰਿਫਤਾਰੀਆਂ,ਦੂਜੇ ਸ਼ੂਟਰ ਦੀ ਭਾਲ ਜਾਰੀ :ਐਸਐਸਪੀ ਹਰਮਨਦੀਪ ਸਿੰਘ ਹਾਂਸ
Mohali News: Mohali Police ਨੇ ਲੰਘੀ 28 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੇਸ਼ੀ ਭੁਗਤ ਕੇ ਵਾਪਸ ਜਾ ਰਹੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿਚ ਸ਼ਾਮਲ ਦੋ ਸ਼ੂਟਰਾਂ ਵਿੱਚੋਂ ਅੱਜ ਇੱਕ ਮੁੱਖ ਮੁਲਜਮ ਗੌਰਵ ਉਰਫ ਬਾਵਾ ਵਾਸੀ ਆਵਾ ਬਸਤੀ ਫ਼ਿਰੋਜਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਪਨਾਹ ਦੇਣ ਵਾਲੇ ਉਸਦੇ ਵੱਡੇ ਭਰਾ ਪ੍ਰਿੰਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਫਿਰੋਜ਼ਪੁਰ ਸਿਟੀ ਥਾਣਾ ਚ ਦਰਜ ਇੱਕ ਕਤਲ ਕੇਸ ਵਿੱਚ ਭਗੌੜਾ ਹੈ। ਇਸ ਮਾਮਲੇ ਬਾਰੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਦੋ ਦੋਸ਼ੀਆਂ ਬਲਤੇਜ ਸਿੰਘ ਉਰਫ ਬੰਟੀ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ (ਗ੍ਰਿਫ਼ਤਾਰੀ ਮਿਤੀ 02-02-2026) ਅਤੇ ਮੰਗਤ ਸਿੰਘ ਉਰਫ ਮੈਕਸ ਵਾਸੀ ਜਲਾਲਬਾਦ, ਜ਼ਿਲ੍ਹਾ ਫਾਜ਼ਿਲਕਾ (ਗ੍ਰਿਫ਼ਤਾਰੀ ਮਿਤੀ 03-02-2026) ਸਮੇਤ ਇਸ ਮਾਮਲੇ ਵਿੱਚ ਹੁਣ ਤੱਕ ਚਾਰ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ ਬਠਿੰਡਾ ਦੇ ‘ਬੰਦੇ’ ਦੀ ਸ਼ਿਕਾਇਤ ‘ਤੇ ਸਾਈਬਰ ਸੈੱਲ ਦਾ ਸਬ-ਇੰਸਪੈਕਟਰ 50,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਜਦਕਿ ਫ਼ਰਾਰ ਸ਼ੂਟਰ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਸਰਗਰਮੀਆਂ ਨਾਲ ਕੰਮ ਕਰ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੰਗੀਨ ਅਪਰਾਧ ਹੋਣ ਕਰਕੇ ਵਾਰਦਾਤ ਵਾਲੇ ਦਿਨ ਤੋਂ ਹੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਕਪਤਾਨ ਪੁਲਿਸ (ਆਪਰੇਸ਼ਨ), ਸੁਖਨਾਜ ਸਿੰਘ, ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਮੋਹਾਲ਼ੀ ਅਤੇ ਰਾਜਨ ਪਰਮਿੰਦਰ ਸਿੰਘ, ਉੱਪ-ਕਪਤਾਨ ਪੁਲਿਸ (ਜਾਂਚ), ਦੀ ਨਿਗਰਾਨੀ ਹੇਠ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸੀ.ਆਈ.ਏ. ਸਟਾਫ ਅਤੇ ਥਾਣਿਆਂ ਦੀਆਂ ਟੀਮਾਂ ਲਗਾਈਆਂ ਹੋਈਆਂ ਸਨ। ਦੋਸ਼ੀ ਗੌਰਵ ਉਰਫ ਬਾਵਾ ਨੂੰ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ, ਇੰਸ: ਅਮਨਦੀਪ ਕੰਬੋਜ, ਮੁੱਖ ਅਫਸਰ ਥਾਣਾ ਅਈ.ਟੀ. ਸਿਟੀ, ਇੰਸ: ਯੋਗੇਸ਼ ਕੁਮਾਰ ਮੁੱਖ ਅਫਸਰ ਥਾਣਾ ਫੇਸ-11 ਮੋਹਾਲ਼ੀ ਅਤੇ ਮੁੱਖ ਅਫਸਰ ਥਾਣਾ ਸੋਹਾਣਾ ਦੀਆਂ ਟੀਮਾਂ ਵੱਲੋਂ ਅਲੱਗ-ਅਲੱਗ ਜਗ੍ਹਾ ‘ਤੇ ਛਾਪੇਮਾਰੀ ਕਰਨ ਦੌਰਾਨ ਜ਼ਿਲ੍ਹਾ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਮਿਤੀ 28-01-2026 ਨੂੰ ਅਮਰਦੀਪ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਪਿੰਡ ਭਗਤੂਪੁਰ, ਥਾਣਾ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਦੇ ਬਿਆਨਾਂ ਦੇ ਅਧਾਰ ਤੇ ਗੈਂਗਸਟਰ ਗੋਲਡੀ ਬਰਾੜ ਅਤੇ 02 ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 23 ਮਿਤੀ 28-01-2026 ਅ/ਧ 103(1), 109, 3(5) ਬੀ ਐਨ ਐਸ, 25-54-59 ਆਰਮਜ਼ ਐਕਟ, ਥਾਣਾ ਸੋਹਾਣਾ ਦਰਜ ਕੀਤਾ ਗਿਆ ਸੀ ਕਿ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਨਾਲ਼ ਉਸਦੇ ਵਿਰੁੱਧ ਦਰਜ ਮੁਕੱਦਮੇ ਦੀ ਪੇਸ਼ੀ ਭੁਗਤਣ ਲਈ ਮੋਹਾਲ਼ੀ ਅਦਾਲਤ ਵਿਖੇ ਆਪਣੀ ਕਾਰ ਨੰ: PB65-ਏ ਐਸ-2482 ‘ਤੇ ਆਏ ਸੀ। ਜਦੋਂ ਉਹ ਪੇਸ਼ੀ ਭੁਗਤਣ ਤੋਂ ਬਾਅਦ ਆਪਣੀ ਕਾਰ ਕੋਲ ਪੁੱਜੇ ਤਾਂ ਦੋ ਨਾ-ਮਾਲੂਮ ਦੋਸ਼ੀਆਂ ਨੇ ਉਸਦੇ ਘਰ ਵਾਲੇ ਗੁਰਵਿੰਦਰ ਸਿੰਘ ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਉਪਰੰਤ ਉਸ ਦੇ ਪਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





