Big News: Rahul Gandhi ਦਾ ਪੰਜਾਬ ਦੇ ਆਗੂਆਂ ਨੂੰ ਸਖ਼ਤ ਸੁਨੇਹਾ;‘‘ਟੀਮ ਪਲੇਅਰ ਬਣੋਂ, ਨਹੀਂ ਰਿਜ਼ਰਵ ਵਿਚ ਬਿਠਾ ਦੇਵਾਂਗੇ”, ਦੇਖੋ ਵੀਡੀਓ

Date:

spot_img

Barnala News: ਪਿਛਲੇ ਲੰਮੇ ਸਮੇਂ ਤੋਂ ਆਪਸੀ ਫੁੱਟ ਦਾ ਸ਼ਿਕਾਰ ਦਿਖਾਈ ਦੇ ਰਹੀ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਮਿਲਕੇ ਕੰਮ ਕਰਨ ਦੇ ਆਦੇਸ਼ ਦਿੱਤੇ ਹਨ। ਬਰਨਾਲਾ ਵਿਖੇ ਕਾਂਗਰਸ ਪਾਰਟੀ ਵੱਲੋਂ ਰੱਖੀ ਮਜ਼ਦੂਰ ਅਤੇ ਕਿਸਾਨ ਬਚਾਓ ਮਹਾਂਰੈਲੀ, ਵਿਚ ਸੂਬੇ ਦੀ ਸਮੁੱਚੀ ਲੀਡਰਸ਼ਿਪ ਸਾਹਮਣੇ ਸਖ਼ਤ ਰਵੱਈਆਂ ਅਪਣਾਉਂਦਿਆਂ ਲੋਕ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ,‘‘ਮੈਂ ਸੂਬਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਕੰਮ ਟੀਮ ਵਰਕ ਨਾਲ ਹੁੰਦਾ ਹੈ, ਇੱਕ ਖਿਡਾਰੀ ਮੁਕਾਬਲਾ ਨਹੀਂ ਜਿੱਤ ਸਕਦਾ, ਸਾਡੇ ਪਾਸ ਪੂਰੀ ਟੀਮ ਬੈਠੀ ਹੈ। ਮੈਂ ਆਪਣੀ ਤੇ ਖੜਗੇ ਜੀ ਦੀ ਤਰਫ਼ੋਂ ਸਪੱਸ਼ਟ ਸੁਨੇਹਾ ਦੇਣਾ ਚਾਹੁੰਦਾਂ ਹਾਂ ਕਿ ਇੱਕ ਟੀਮ ਦੇ ਖਿਡਾਰੀ ਬਣੋ,ਨਹੀਂ ਤਾਂ ਅਸੀਂ ਤੁਹਾਨੂੰ ਰਿਜ਼ਰਵ ਵਿਚ ਬਿਠਾ ਦੇਵਾਂਗੇ। ”

ਇਹ ਵੀ ਪੜ੍ਹੋ Punjab ਦੇ ਸਕੂਲਾਂ ਦਾ ਸਮਾਂ ਬਦਲਿਆਂ, ਸੋਮਵਾਰ ਤੋਂ ਇਸ Time ‘ਤੇ ਲੱਗਣਗੇ ਸਕੂਲ

ਰਾਹੁਲ ਗਾਂਧੀ ਨੇ ਇੱਥੇ ਹੀ ਨਹੀਂ ਰੁਕੇ, ‘‘ਉਨ੍ਹਾਂ ਅੱਗੇ ਕਿਹਾ ਕਿ ਚਾਹੇ ਤੁਸੀਂ ਕਿੰਨੇ ਵੀ ਵੱਡੇ ਹੋ ਪ੍ਰੰਤੂ ਪਾਰਟੀ ਤੋਂ ਵੱਡੇ ਨਹੀਂ ਹੋ ਸਕੇ, ਇਸਦੇ ਲਈ ਤੁਸੀ ਟੀਮ ਪਲੇਅਰ ਬਣੋਂ, ਜੇਕਰ ਨਹੀਂ ਬਣੇ ਤਾਂ ਮੈਂ ਅਤੇ ਖੜਗੇ ਜੀ ਤੁਹਾਨੂੰ ਠੀਕ ਕਰ ਦੇਵਾਂਗੇ। ” ਉਨ੍ਹਾਂ ਇਹ ਵੀ ਕਿਹਾ ਕਿ, ‘‘ਮੈਂ ਇੱਥੇ ਬੈਠੀ ਸਾਰੀ ਕਾਂਗਰਸ ਟੀਮ ਨੂੰ ਦੱਸਣਾ ਚਾਹੁੰਦਾ ਹਾਂ ਸਾਡੀ ਸੱਚੀ ਸ਼ਕਤੀ, ਸਾਡੇ ਵਰਕਰ ਹਨ, ਇਹ ਸਾਡੀ ਅਸਲ ਸ਼ਕਤੀ ਹੈ ਅਤੇ ਪੰਜਾਬ ਵਿੱਚ ਜੋ ਵੀ ਹੋਵੇਗਾ ਉਹ ਉਨ੍ਹਾਂ ਨੂੰ ਪੁੱਛ ਕੇ ਹੋਵੇਗਾ, ਇਹ ਉਨ੍ਹਾਂ ਨੂੰ ਸ਼ਾਮਲ ਕਰਕੇ ਹੋਵੇਗਾ।” ਜਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਕਾਂਗਰਸ ਅੰਦਰ ਚੱਲ ਰਹੀ ਗੁੱਟਬੰਦੀ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...