Chandigarh News: punjab budget session 2026; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਇਤਿਹਾਸਿਕ ਬਜਟ ਪੇਸ਼ ਕਰਦਿਆਂ ਬਿਨਾਂ ਕੋਈ ਨਵਾਂ ਟੈਕਸ ਲਗਾਏ ਲੋਕਾਂ ਨੂੰ ਵੱਡੀ ਰਾਹਤ ਦੇਣ ਵਾਲਾ ਬਜਟ ਪੇਸ਼ ਕੀਤਾ ਹੈ। ਖਾਸ ਤੌਰ ‘ਤੇ ਇਹ ਬਜ਼ਟ ਸੂਬੇ ਦੀਆਂ ਕਰੋੜਾਂ ਮਹਿਲਾਵਾਂ ਨੂੰ ਸਮਰਪਿਤ ਕਿਹਾ ਜਾ ਸਕਦਾ, ਜਿੰਨ੍ਹਾਂ ਦੇ ਲਈ ਹਰ ਮਹੀਨੇ 1000 ਅਤੇ 1500 ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਬਜਟ ਦਾ ਵਿਸ਼ੇਸ ਪੱਖ ਇਹ ਵੀ ਹੈ ਕਿ ਪੂਰੇ ਦੇਸ਼ ਵਿਚ ਸਿੱਖਿਆ ਦੇ ਖੇਤਰ ‘ਚ ਸਭ ਤੋਂ ਵੱਧ 19,179 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ। ਇਸੇ ਤਰ੍ਹਾਂ ਸਿਹਤ ਤੇ ਸਿੱਖਿਆ ਨੂੰ ਆਪਣੀ ਮੁੱਖ ਤਰਜ਼ੀਹ ਦਸਦਿਆਂ ਸਿਹਤ ਦੇ ਖੇਤਰ ਲਈ ਵੀ 2000 ਕਰੋੜ ਰੁਪਏ ਰੱਖੇ ਗਏ ਹਨ।
ਇਹ ਵੀ ਪੜ੍ਹੋ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ‘ਚ 2026-27 ਲਈ 2,60,437 ਲੱਖ ਕਰੋੜ ਦਾ ਬਜ਼ਟ ਪੇਸ਼
ਜਦਕਿ ਖੇਤੀਬਾੜੀ ਲਈ 15,377 ਕਰੋੜ,ਖੇਡਾਂ ਦੇ ਖੇਤਰ ਲਈ 1791 ਕਰੋੜ, ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ ਪਾਵਰਕਾਮ ਨੂੰ ਦੇਣ ਲਈ 7715 ਕਰੋੜ ਦੀ ਸਬਸਿਡੀ, ਔਰਤਾਂ ਦੇ ਮੁਫ਼ਤ ਬੱਸ ਸਫ਼ਰ ਲਈ 600 ਕਰੋੜ ਰੁਪਏ ਰਾਖਵੇਂ ਰੱਖਣ ਤੋਂ ਇਲਾਵਾ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਉਦਯੋਗਿਕ ਨੀਤੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਪੰਜਾਬ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਇਸੇ ਤਰ੍ਹਾਂ ਲੋਕ ਭਲਾਈ ਦੀਆਂ ਸਕੀਮਾਂ ਜਿਵੇਂ ਮੇਰੀ ਰਸੋਈ,10 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਆਦਿ ਦਾ ਵੀ ਬਜ਼ਟ ਵਿਚ ਵਿਸ਼ੇਸ ਜਿਕਰ ਕੀਤਾ ਗਿਆ। ਬਜ਼ਟ ਵਿਚ ਬਿਜਲੀ ਸੁਧਾਰਾਂ ਰਾਹੀਂ ₹5,000 ਕਰੋੜ ਬਚਾਉਣ ਦਾ ਟੀਚਾ ਵੀ ਮਿਥਿਆ ਗਿਆ। ਵਿਕਾਸ ਕਾਰਜ਼ਾਂ ਲਈ ਹਰੇਕ ਵਿਧਾਨ ਸਭਾ ਹਲਕੇ ਲਈ ₹10 ਕਰੋੜ ਵਿਕਾਸ ਫੰਡ ਰੱਖੇ ਗਏਹਨ।
ਇਹ ਵੀ ਪੜ੍ਹੋ ਵੱਡੀ ਖ਼ਬਰ; ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਲਈ 1000 ਤੇ 1500 ਰੁਪਏ ਦੇਣ ਦਾ ਐਲਾਨ, ਜਾਣੋਂ ਕਿਹੜੀਆਂ ਔਰਤਾਂ ਨੂੰ ਮਿਲਣਗੇ ਪੈਸੇ
ਜਦਕਿ ਸ਼ਹਿਰੀ ਖੇਤਰ ਲਈ ਕੁੱਲ ਬਜਟ ₹7,257 ਕਰੋੜ ਦਾ ਬਜ਼ਟ ਰੱਖਿਆ ਗਿਆ। ਬਜ਼ਟ ਵਿਚ 2022 ਤੋਂ ਹੁਣ ਤੱਕ ਪੰਜਾਬ ਵਿਚ ਹੋਏ ₹1.45 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਦਾ ਜਿਕਰ ਕਰਦਿਆਂ ਵਿਤ ਮੰਤਰੀ ਨੇ ਦਸਿਆ ਕਿ ਇਸਦੇ ਨਾਲ 5.21 ਲੱਖ ਰੁਜ਼ਗਾਰ ਦੇ ਮੌਕੇ ਮਿਲੇ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2022 ਤੋਂ ਹੁਣ ਤੱਕ 63,943 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਜਦਕਿ ਨੌਕਰੀ ਮੇਲਿਆਂ ਰਾਹੀਂ 70,000 ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ। ਖੇਡਾਂ ਦੇ ਖੇਤਰ ਵਿਚ 3,000 ਪਿੰਡਾਂ ਵਿੱਚ ਮਾਡਲ ਖੇਡ ਦੇ ਮੈਦਾਨ। 1,000 ਇਨਡੋਰ ਜਿੰਮ ਬਣਾਏ ਜਾ ਰਹੇ ਹਨ। ਅਗਲੇ ਸਾਲ 6,000 ਨਵੇਂ ਖੇਡ ਦੇ ਮੈਦਾਨ ਅਤੇ 5,000 ਨਵੇਂ ਜਿੰਮ। ਬਣਾਉਣ ਦਾ ਫੈਸਲਾ ਲਿਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




