Bathinda News: ਪਿਛਲੇ ਦੋ ਦਿਨਾਂ ਤੋਂ ਬਠਿੰਡਾ ਜ਼ਿਲ੍ਹੇ ਦੇ ਭਗਤਾ ਕਸਬੇ ਵਿਚ ਪੁਲਿਸ ਕਰਮਚਾਰੀਆਂ ਦੀ ਮੌਜਦੂਗੀ ‘ਚ ਇੱਕ ਬਜ਼ੁਰਗ ਦੇ ਪੋੜੀਆਂ ਤੋਂ ਡਿੱਗਣ ਦਾ ਮਾਮਲਾ ਗਰਮਾਇਆ ਹੋਇਆ। ਇਸ ਘਟਨਾ ਦੀ ਇੱਕ ਵੀਡੀਓ ਵੀ ਲਗਾਤਾਰ ਸ਼ੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ। ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਬਜ਼ੁਰਗ ਦੀ ਸ਼ਰਾਬ ਪੀਤੀ ਹੋਣ ਕਾਰਨ ਉਹ ਹੇਠਾਂ ਡਿੱਗਿਆ ਹੈ ਪ੍ਰੰਤੂ ਪ੍ਰਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਉਸਨੂੰ ਧੱਕਾ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਪੀੜਤ ਬਜ਼ੁਰਗ ਜਸਵੰਤ ਸਿੰਘ ਦਾ ਫ਼ੌਜੀ ਪੁੱਤਰ ਲਵਜੀਤ ਸਿੰਘ ਨੇ ਵੀਰਵਾਰ ਨੂੰ ਇਨਸਾਫ਼ ਦੇ ਲਈ ਬਠਿੰਡਾ ਦੇ ਐਸਐਸਪੀ ਦਾ ਦਰਵਾਜ਼ਾ ਖੜਕਾਇਆ ਹੈ। ਫ਼ੌਜ ‘ਚੋਂ ਛੁੱਟੀ ਲੈ ਕੇ ਆਪਣੇ ਪਿਤਾ ਦੇ ਇਲਾਜ਼ ਲਈ ਲਵਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪੁਲਿਸ ਕਰਮਚਾਰੀਆਂ ਨੇ ਉਸਦੇ ਪਿਤਾ ਨੂੰ ਪੌੜੀਆਂ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਤੇ ਮੁੜ ਕੇ ਹਾਲਾਤ ਗੰਭੀਰ ਹੋਣ ‘ਤੇ ਛੱਡ ਕੇ ਭੱਜ ਗਏ।
ਇਹ ਵੀ ਪੜ੍ਹੋ Punjab Govt ਐਲਪੀਜੀ ਸੰਕਟ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਬਜ਼ੁਰਗ ਜਸਵੰਤ ਸਿੰਘ ਦੀ ਰੀੜ੍ਹ ਦੀ ਹੱਡੀ ਅਤੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦਾ ਇਲਾਜ ਫ਼ੌਜੀ ਹਸਪਤਾਲ ਵਿਚ ਚੱਲ ਰਿਹਾ ਹੈ। ਐਸਐਸਪੀ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ੌਜੀ ਪੁੱਤ ਲਵਜੀਤ ਸਿੰਘ ਨੇ ਦਸਿਆ ਕਿ ਉਹ ਇਸ ਸਮੇਂ ਅਰੁਣਾਚਲ ਪ੍ਰਦੇਸ਼ ਵਿਚ ਤਇਨਾਤ ਹੈ। ਉਸਦੇ ਮੁਤਾਬਿਕ 7 ਮਾਰਚ ਦੀ ਸ਼ਾਮ ਕਰੀਬ ਸਾਢੇ ਸੱਤ ਵਜੇ ਗੁਆਂਢੀਆਂ ਦੀ ਸ਼ਿਕਾਇਤ ’ਤੇ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਸੀ। ਜਦ ਪੁਲਿਸ ਘਰ ਪੁੱਜੀ ਤਾਂ ਉਸਦੇ ਪਿਤਾ ਘਰ ਦੀ ਛੱਤ ਉੱਪਰ ਮੋਟਰ ਦੀ ਤਾਰ ਠੀਕ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਕਰਮਚਾਰੀਆਂ ਸਿੱਧਾ ਉੱਪਰ ਹੀ ਪੁੱਜ ਗਏ ਤੇ ਪਹਿਲਾਂ ਉਥੇ ਹੀ ਉਸਦੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸਨੂੰ ਥੱਲੇ ਘੜੀਸ ਕੇ ਲਿਆਉਣ ਲੱਗੇ।
ਇਹ ਵੀ ਪੜ੍ਹੋ Sidhu Moosewala ਦੇ ਕ+ਤ+ਲ ਕਾਂਡ ‘ਚ ਨਾਮਜਦ ਮੁਲਜਮਾਂ ਨੂੰ ਮਿਲੀ ਜਮਾਨਤ
ਇਸ ਦੌਰਾਨ ਪੌੜੀਆਂ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਏ। ਉਸਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਗੁਆਂਢੀ, ਜੋਕਿ ਸੱਤਾਧਿਰ ਨਾਲ ਸਬੰਧਤ ਹਨ, ਵੱਲੋਂ ਅਕਸਰ ਹੀ ਝੂਠੀਆਂ ਸਿਕਾਇਤਾਂ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਕਰਮਚਾਰੀਆਂ ਨੇ ਉਸਦੇ ਬਜੁਰਗ ਪਿਤਾ ਨੂੰ ਰੋਗੀ ਕਰ ਦਿੱਤਾ ਹੈ, ਜਿਸਦੇ ਚੱਲਦੇ ਉਨ੍ਹਾਂ ਵਿਰੁਧ ਵੀ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਧਰ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਸਵੰਤ ਸਿੰਘ ਤੇ ਉਸਦੇ ਭਰਾ ਟਹਿਲ ਸਿੰਘ ਵਿਚਕਾਰ ਜਮੀਨੀ ਵਿਵਾਦ ਚੱਲ ਰਿਹਾ ਤੇ ਕਈ ਵਾਰ ਆਪਸੀ ਲੜਾਈ ਹੋਈ ਹੈ। ਘਟਨਾ ਵਾਲੇ ਦਿਨ ਵੀ ਦੂਜੀ ਧਿਰ ਨੇ ਸਿਕਾਇਤ ਕੀਤੀ ਸੀ ਕਿ ਜਸਵੰਤ ਸਿੰਘ ਕੋਠੇ ਉੱਪਰ ਚੜ੍ਹ ਕੇ ਗਾਲਾਂ ਕੱਢ ਰਿਹਾ, ਜਿਸਦੇ ਚੱਲਦੇ ਪੁਲਿਸ ਉਥੇ ਗਈ ਸੀ। ਪ੍ਰੰਤੂ ਜਦ ਉਸਨੂੰ ਥੱਲੇ ਲਿਆਂਦਾ ਜਾ ਰਿਹਾ ਸੀ ਤਾਂ ਉਹ ਹੇਠਾਂ ਡਿੱਗ ਪਿਆ। ਇਸਦੇ ਬਾਵਜੂਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





