Bathinda News: ਬਠਿੰਡਾ ਦੇ ਤੇਲ ਸੋਧਕ ਕਾਰਖਾਨੇ(ਰਿਫ਼ਾਈਨਰੀ) ਦੇ CSR ਫੰਡਾਂ ‘ਚ ਘਪਲੇ ਦਾ ਮੁੱਦਾ ਮੁੜ ਵਿਧਾਨ ਸਭਾ ‘ਚ ਉੱਠਿਆ ਹੈ। ਸਥਾਨਕ ਵਿਧਾਇਕ ਤੇ ਵਿਧਾਨ ਸਭਾ ਵਿਚ ਆਪ ਦੇ ਚੀਫ਼ ਵਿੱਪ ਪ੍ਰੋ ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਰਿਫ਼ਾਈਨਰੀ ਦੇ ਅਧਿਕਾਰੀਆਂ ਵੱਲੋਂ CSR ਫ਼ੰਡਾਂ ਦੀ ਵੰਡ ‘ਚ ਵੱਡਾ ਘਪਲਾ ਕੀਤਾ ਜਾ ਰਿਹਾ, ਜਿਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਖੁਦ ਆ ਕੇ ਰਿਫ਼ਾਈਨਰੀ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨ ਤੇ ਸਾਰੀ ਸਚਾਈ ਉਨ੍ਹਾਂ ਦੇ ਸਾਹਮਣੇ ਆ ਜਾਵੇਗੀ। ਵਿਧਾਇਕ ਨੇ ਕਿਹਾ ਕਿ ਅਰਬਾਂ ਰੁਪਏ ਦੇ ਇਸ ਫ਼ੰਡ ਦੇ ਖਰਚ ਵਿਚ ਪਾਰਦਰਸ਼ਤਾ ਦੀ ਵੱਡੀ ਘਾਟ ਹੈ।
ਇਹ ਵੀ ਪੜ੍ਹੋ Canada ‘ਚ ਪੰਜਾਬੀ ਨੌਜਵਾਨ ਦਾ ਗੋ+ਲੀ+ਆਂ ਮਾਰ ਕੇ ਕ+ਤ+ਲ; 4 ਸਾਲ ਪਹਿਲਾਂ ਆਇਆ ਸੀ ਕੈਨੇਡਾ
ਪ੍ਰੋ ਬਲਜਿੰਦਰ ਕੌਰ ਨੇ ਮਾਮਲੇ ਨੂੰ ਅੱਗੇ ਲਿਜਾਂਦਿਆਂ ਕਿਹਾ ਕਿ ਇਲਾਕੇ ਵਿਚ ਜਿਹੜੇ ਕੰਮਾਂ ਲਈ ਫ਼ੰਡਾਂ ਦੀ ਜਰੂਰਤ ਹੈ, ਉਸਦੇ ਲਈ ਰਿਫ਼ਾਈਨਰੀ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ, ਬਲਕਿ ਝੂਲਿਆਂ ਤੇ ਹੋਰ ਨਿੱਕੇ-ਨਿੱਕੇ ਕੰਮਾਂ ‘ਤੇ ਕਰੋੜਾਂ ਰੁਪਏ ਦਾ ਇਹ ਫੰਡ ਖਰਚਿਆ ਦਿਖਾਇਆ ਜਾ ਰਿਹਾ। ਇਸ ਮਾਮਲੇ ਵਿਚ ਵਿਧਾਇਕ ਨੇ ਬਠਿੰਡਾ ਦੇ ਜ਼ਿਲ੍ਰਾ ਪ੍ਰਸ਼ਾਸਨ ਨੂੰ ਵੀ ਸ਼ੱਕ ਦੇ ਘੇਰੇ ਵਿਚ ਲਿਆਂਦਾ ਤੇ ਕਿਹਾ ਕਿ ਫ਼ਡ ਨੂੰ ਪਾਰਦਰਸ਼ਤਾ ਨਾਲ ਖਰਚਣ ਦੇ ਲਈ ਇਹ ਮਾਮਲਾ ਕਈ ਵਾਰ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਸਥਾਨਕ ਵਿਧਾਇਕ ਮੁਤਾਬਕ ਰਿਫ਼ਾਈਨਰੀ ਲੱਗਣ ਤੋਂ ਬਾਅਦ ਉਸਦੇ ਹਲਕੇ ਦੇ ਕਰੀਬ ਅੱਧੀ ਦਰਜ਼ਨ ਪਿੰਡਾਂ ਰਾਮਸਰਾ, ਕਣਕਵਾਲ, ਜੱਜਲ, ਗਿਆਨਾ, ਫ਼ੁਲੋਖਾਰੀ, ਮਲਕਾਣਾ ਆਦਿ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਰਿਫ਼ਾਈਨਰੀ ਦੇ ਵਿਚੋਂ ਨਿਕਲਦੇ ਪ੍ਰਦੂਸ਼ਣ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ।
ਇਹ ਵੀ ਪੜ੍ਹੋ ‘ਨਰਿੰਦਰ ਮੋਦੀ ਨੇ ਕੀਤਾ ਸਿਰੰਡਰ, ਗਾਇਬ ਹੋਇਆ ਗੈਸ ਸਿਲੰਡਰ”; AAP ਨੇ ਵਿਧਾਨ ਸਭਾ ਦੇ ਬਾਹਰ ਤੇ ਅੰਦਰ ਕੀਤਾ ਪ੍ਰਦਰਸ਼ਨ
ਬੀਬਾ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਕਿ ਜੇਕਰ ਰਿਫ਼ਾਈਨਰੀ ਵੱਲੋਂ ਦਿੱਤਾ ਜਾਣ ਵਾਲਾ 2 ਫ਼ੀਸਦੀ ਸੀਐਸਆਰ ਫੰਡ 100 ਕਿਲੋਮੀਟਰ ਇਲਾਕੇ ਵਿਚ ਸਹੀ ਤਰੀਕੇ ਨਾਲ ਖਰਚਿਆ ਜਾਵੇ ਤਾਂ ਵਿਕਾਸ ਕੰਮਾਂ ਲਈ ਸਰਕਾਰ ਤੋਂ ਵੀ ਪੈਸੇ ਮੰਗਣ ਦੀ ਜਰੂਰਤ ਨਹੀਂ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਹ ਪੈਸਾ ਖਰਚਣ ਦੇ ਲਈ ਰਿਫ਼ਾਈਨਰੀ ਦੇ ਅਧਿਕਾਰੀਆਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਵਿਧਾਇਕ ਤੇ ਨੁਮਾਇੰਦਿਆਂ ਦੀ ਕਮੇਟੀ ਬਣਨੀ ਜਰੂਰੀ ਹੈ, ਜਿਹੜੀ ਇਲਾਕੇ ਦੇ ਲੋਕਾਂ ਦੀ ਮੰਗ ਮੁਤਾਬਕ ਇਹ ਪੈਸਾ ਖਰਚ ਸਕੇ। ਇਸ ਮਾਮਲੇ ਨੂੰ ਗੰਭੀਰ ਦਸਦਿਆਂ ਸਪੀਕਰ ਸੰਧਵਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਵਾਬ ਦੇਣ ਲਈ ਕਿਹਾ, ਜਿਸਤੇ ਸ: ਚੀਮਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਰਿਫ਼ਾਈਨਰੀ ਦੇ ਅਧਿਕਾਰੀਆਂ ਦੀ ਮੀਟਿੰਗ ਸੱਦਣਗੇ ਤੇ ਨਾਲ ਹੀ ਵਿਧਾਇਕ ਸਾਹਿਬਾ ਨੂੰ ਵੀ ਬੁਲਾਉਣਗੇ। ਜਿਕਰਯੋਗ ਹੈ ਕਿ ਸੀਐਸਆਰ ਫ਼ੰਡਾਂ ਨੂੰ ਲੈ ਕੇ ਇਹ ਮਾਮਲਾ ਪਹਿਲਾਂ ਵੀ ਵਿਧਾਨ ਸਭਾ ਵਿਚ ਉੱਠ ਚੁੱਕਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




