ਜਲੰਧਰ ਛਾਉਣੀ ਬਣੇਗਾ,ਬੇਰੁਜ਼ਗਾਰਾਂ ਦੀ ਛਾਉਣੀ
ਭਰਾਤਰੀ ਜਥੇਬੰਦੀਆਂ ਨੂੰ ਵੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ,25 ਦਸੰਬਰ: ਪੰਜਾਬ ਦੀ ਕਾਂਗਰਸ ਸਰਕਾਰ ਨੇ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਨਾਲ ਕਰਕੇ ਸੱਤਾ ਹਾਸਲ ਕੀਤੀ ਸੀ।ਹੁਣ ਉੱਚ ਡਿਗਰੀਆਂ /ਡਿਪਲੋਮੇ ਰੱਖਦੇ ਬੇਰੁਜ਼ਗਾਰ ਪਿਛਲੇ ਕਰੀਬ ਸਾਢੇ ਚਾਰ ਸਾਲ ਤੋਂ ਭਟਕ ਰਹੇ ਹਨ। ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਪੱਕਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਮਾਸਟਰ ਕੇਡਰ ਦੀ ਭਰਤੀ ਦੀ ਮੰਗ ਨੂੰ ਲੈਕੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਉਮੀਦਵਾਰ ਯੂਨੀਅਨ ਦੀ ਅਗਵਾਈ ਵਿੱਚ ਪਹਿਲਾਂ ਸਾਬਕਾ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਰਹੇ ਹਨ।ਹੁਣ ਬੇਰੁਜ਼ਗਾਰਾਂ ਦਾ ਰੁਖ਼ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਵੱਲ ਹੈ।ਜਲੰਧਰ ਛਾਉਣੀ ਤੋ ਵਿਧਾਇਕ ਸ੍ਰ ਪ੍ਰਗਟ ਸਿੰਘ ਤੋ ਸਿੱਖਿਆ ਵਿਭਾਗ ਵਿੱਚ ਭਰਤੀ ਦੀ ਮੰਗ ਨੂੰ ਲੈਕੇ ਯੂਨੀਅਨ ਨੇ 28 ਅਕਤੂਬਰ ਤੋਂ ਬੱਸ ਸਟੈਂਡ ਜਲੰਧਰ ਵਿਖੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਦੋ ਬੇਰੁਜ਼ਗਾਰ ਅਧਿਆਪਕ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਕਰੀਬ 2 ਮਹੀਨੇ ਤੋਂ ਬੱਸ ਸਟੈਂਡ ਜਲੰਧਰ ਵਿਚਲੀ ਪਾਣੀ ਵਾਲੀ ਟੈਂਕੀ ਉੱਤੇ ਹਨ।ਸਰਕਾਰ ਨੂੰ ਜਗਾਉਣ ਲਈ ਬੇਰੁਜ਼ਗਾਰਾਂ ਵੱਲੋ ਪੰਜਾਬ ਅੰਦਰ ਅਨੇਕਾਂ ਥਾਵਾਂ ਉੱਤੇ ਮੁੱਖ ਮੰਤਰੀ,ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਦੇ ਜਨਤਕ ਰੈਲੀਆਂ ਵਿੱਚ ਘਿਰਾਓ ਕੀਤੇ ਜਾ ਰਹੇ ਹਨ।ਜਨਤਕ ਸਮਾਗਮਾਂ ਵਿਚ ਪਹੁੰਚ ਰਹੇ ਉੱਚ ਕਾਂਗਰਸੀ ਆਗੂਆਂ ਦੀ ਵੀ ਘੇਰਾ ਬੰਦੀ ਕੀਤੀ ਜਾ ਰਹੀ ਹੈ।ਅਨੇਕਾਂ ਵਾਰ ਬੇਰੁਜ਼ਗਾਰਾਂ ਨੂੰ ਪੁਲਿਸ ਦਾ ਤਸ਼ੱਦਦ ਝੱਲਣਾ ਪਿਆ ਹੈ।ਪ੍ਰੰਤੂ ਅਜੇ ਤੱਕ ਵੀ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਲਈ ਕੋਈ ਵੀ ਇਸ਼ਤਿਹਾਰ ਅਤੇ ਵਿਸ਼ਾ ਵਾਰ ਅਸਾਮੀਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ।ਹੁਣ ਆਖਰੀ ਹੰਭਲੇ ਵਜੋ ਬੇਰੁਜ਼ਗਾਰਾਂ ਵੱਲੋ 27 ਅਤੇ 28 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਹਲਕਾ ਜਲੰਧਰ ਛਾਉਣੀ ਵਿੱਚ ਰੋਸ ਮਾਰਚ ਕਰਕੇ ਮੰਤਰੀ ਅਤੇ ਕਾਂਗਰਸ ਦੀਆਂ ਬੇਰੁਜ਼ਗਾਰ ਅਧਿਆਪਕ ਅਤੇ ਸਿੱਖਿਆ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਹਲਕੇ ਦੇ ਪਿੰਡਾਂ ਵਿੱਚ ਘਰ ਘਰ ਤੱਕ ਆਵਾਜ਼ ਪੁਚਾਉਣ ਲਈ ਰੋਸ ਮਾਰਚ ਕੀਤਾ ਜਾਵੇਗਾ।ਇਸ ਮਾਰਚ ਵਿੱਚ ਪੰਜਾਬ ਦੇ ਸਮੂਹ ਇਨਕਲਾਬੀ,ਜਮਹੂਰੀ,ਬੇਰੁਜ਼ਗਾਰ,ਮੁਲਾਜ਼ਮ,ਕਿਸਾਨ – ਮਜਦੂਰ, ਸਮਾਜ ਸੇਵੀ ਸੰਸਥਾਵਾਂ ਜਥੇਬੰਦੀਆਂ,ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਨੂੰ ਸੱਦਾ ਦਿੱਤਾ ਜਾਵੇਗਾ। ਓਹਨਾ ਕਿਹਾ ਕਿ ਸਾਰੇ ਤਰਾਂ ਦੀਆਂ ਯੋਗਤਾਵਾਂ ਰੱਖਦੇ ਬੇਰੁਜ਼ਗਾਰ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਹਨ। ਉਹਨਾਂ ਸਮੂਹ ਬੇਰੁਜ਼ਗਾਰਾਂ ਨੂੰ 27 ਦਸੰਬਰ ਨੂੰ 11 ਵਜੇ ਤਕ ਜਲੰਧਰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਕੁਲਵੰਤ ਕੋਟਸ਼ਮੀਰ,, ਕਸ਼ਮੀਰ ਬੀੜ ਤਲਾਬ,,ਬੀਰਬਲ ਬਹਿਮਣ,, ਗੌਰੀ ਸ਼ੰਕਰ,,, ਅਮਨ ਸਿੱਧੂ ਬਠਿੰਡਾ,, ਜਤਿੰਦਰ ਕੌਰ ਬਠਿੰਡਾ,,ਰਾਜਕਿਰਨ ਕੌਰ,, ਨਪਿੰਦਰ ਕੌਰ,, ਬੱਬਲਜੀਤ ਕੌਰ ਆਦਿ ਹਾਜ਼ਰ ਸਨ
Share the post "ਬੇਰੁਜ਼ਗਾਰ ਬੀ ਐਡ ਅਧਿਆਪਕ ਕਰਨਗੇ ਪ੍ਰਗਟ ਦੇ ਹਲਕੇ ਚ ਭੰਡੀ ਪ੍ਰਚਾਰ:- ਗੁਰਪ੍ਰੀਤ ਪੱਕਾ"