Friday, April 17, 2026
spot_img
spot_img

ਗੈਂਗਸਟਰ ਗੋਲਡੀ ਬਰਾੜ ਦੀ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ; ਮੈਸੇਜ਼ ਨੂੰ ‘ਇਗਨੋਰ’ ਕਰ ਸਕਦਾ ਪਰ ਗੋ/ਲੀਆਂ ਦੇ ਬਰਸਟ ਨੂੰ ਨਹੀਂ…

Date:

spot_img

Punjab News: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਦਾ ਧਮਕੀ ਭਰਿਆ ਫੋਨ ਆਇਆ। ਇਸ ਸਬੰਧੀ ਇੱਕ ਆਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਗੈਂਗਸਟਰ ਗੋਲਡੀ ਬਰਾੜ ਗਾਇਕ ਗਿੱਪੀ ਨੂੰ ਇੱਕ ਆਡੀਓ ਸੁਨੇਹਾ ਭੇਜ ਕੇ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ, ‘‘ ਗਿੱਪੀ ਮੇਰੇ ਮੈਸੇਜ਼ ਨੂੰ ‘ਇਗਨੋਰ’ ਕਰ ਸਕਦਾ ਪਰ ਗੋ/ਲੀਆਂ ਦੇ ਬਰਸਟ ਨੂੰ ਨਹੀਂ…”(ਹਾਲਾਂਕਿ ਅਦਾਰਾ ਪੰਜਾਬੀ ਖ਼ਬਰਸਾਰ ਇਸ ਆਡੀਓ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ। ) ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਪੁੱਜੀ ਹੈ। ਆਡੀਓ ਮੁਤਾਬਕ “ਹਾਂ, ਗਿੱਪੀ ਮੈਂ ਗੋਲਡੀ ਬਰਾੜ ਹੈ।

ਇਹ ਵੀ ਪੜ੍ਹੋ Mansa ‘ਚ ਨੂੰਹ ਨੇ ਸੱਸ ਕੁੱਟੀ; ਵੀਡੀਓ ਵਾਈਰਲ, ਮਹਿਲਾ ਕਮਿਸ਼ਨ ਨੇ ਮੰਗੀ ਰੀਪੋਰਟgoldy

ਗਿੱਪੀ, ਮੈਂ ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਸੁਨੇਹਾ ਭੇਜਿਆ ਸੀ। ਮੈਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।ਮੈਂ ਭਾਨੇ ਏਲੇ ਨੂੰ ਵੀ ਇੱਕ ਸੁਨੇਹਾ ਛੱਡਿਆ ਸੀ। ਮੈਂ ਤੁਹਾਡੇ ਨਾਲ ਗੱਲ ਕਰਨੀ ਤੇ ਮੈਂਨੂੰ ਤੁਹਾਡੇ ਦੋਵਾਂ ਨਾਲ ਕੰਮ ਹੈ। ਤੁਸੀਂ ਇਸਨੂੰ ਅਣਦੇਖਾ ਨਾ ਕਰੋ। ਇਹ ਬਹੁਤ ਮਾੜਾ ਹੋਵੇਗਾ। ਤੁਸੀਂ ਸੁਨੇਹਿਆਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਪਰ ਤੁਹਾਨੂੰ ਵੱਜਣ ਵਾਲੀਆਂ ਗੋਲੀਆਂ ਦੇ ਬਰਸਟ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ, ਠੀਕ ਹੈ।” ਜਿਕਰਯੋਗ ਹੈ ਕਿ ਗਾਇਕ ਗਿੱਪੀ ਗਰੇਵਾਲ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਰਹਿੰਦਾ ਹੈ। ਪਿਛਲੇ ਸਾਲ 25 ਨਵੰਬਰ ਨੂੰ ਉਨ੍ਹਾਂ ਦੇ ਘਰ ‘ਤੇ ਗੋਲੀਬਾਰੀ ਹੋਈ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...