Mansa ‘ਚ ਨੂੰਹ ਨੇ ਸੱਸ ਕੁੱਟੀ; ਵੀਡੀਓ ਵਾਈਰਲ, ਮਹਿਲਾ ਕਮਿਸ਼ਨ ਨੇ ਮੰਗੀ ਰੀਪੋਰਟ

Date:

spot_img

Mansa News: Mansa ਦੇ ਸਰਦੂਲਗੜ੍ਹ ਇਲਾਕੇ ‘ਚ ਇੱਕ ਨੂੰਹ ਵੱਲੋਂ ਆਪਣੀ ਸੱਸ ਨੂੰ ਕੁੱਟਣ ਦੀ ਵੀਡੀਓ ਵਾਈਰਲ ਹੋਈ ਹੈ। ਬੀਤੇ ਕੱਲ ਦੀ ਦੱਸੀ ਜਾ ਰਹੀ ਇਸ ਘਟਨਾ ਦੇ ਵਿਚ ਨੂੰਹ ਆਪਣੀ ਸੱਸ ਨੂੰ ਵਾਲਾਂ ਤੋਂ ਫੜ ਕੇ ਕਮਰੇ ਵਿੱਚੋਂ ਬਾਹਰ ਕੱਢਦੀ ਅਤੇ ਹੇਠਾਂ ਸੁੱਟਦੀ ਦਿਖਾਈ ਦੇ ਰਹੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਹਿਲਾ ਕਮਿਸ਼ਨ ਨੇ ਮਾਨਸਾ ਪੁਲਿਸ ਕੋਲੋਂ ਤਿੰਨ ਦਿਨਾਂ ਅੰਦਰ ਰੀਪੋਰਟ ਮੰਗੀ ਹੈ। ਹਾਲਾਂਕਿ,ਨੂੰਹ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਦਾ ਇੱਕ ਹਿੱਸਾ ਹੈ। ਮਾਮਲਾ ਪੁਲਿਸ ਕੋਲ ਪੁੱਜ ਗਿਆ ਹੈ ਤੇ ਦੋਨੋਂਂ ਹੀ ਨੂੰਹ ਸੱਸ ਸਰਦੂਲਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਦੱਸੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ AI ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ SGPC ਨੇ ਲਿਆ ਸਖ਼ਤ ਨੋਟਿਸ

ਵੱਡੀ ਗੱਲ ਇਹ ਨੂੰਹ ਵੱਲੋਂ ਤਿੰਨ ਸਾਲ ਪਹਿਲਾਂ ਲਵ ਮੈਰਿਜ਼ ਕਰਵਾਈ ਗਈ ਸੀ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਸਰਦੂਲਗੜ੍ਹ ਦੀ ਮੁਖੀ ਇੰਸਪੈਕਟਰ ਪੁਸ਼ਪਿੰਦਰ ਕੌਰ ਨੇ ਦਸਿਆ ਕਿ ਮਾਮਲਾ ਉਨ੍ਹਾਂ ਕੋਲ ਪੁੱਜਿਆ ਹੈ ਤੇ ਦੋਨਾਂ ਧਿਰਾਂ ਨੂੰ ਅੱਜ ਥਾਣੇ ਬੁਲਾਇਆ ਗਿਆ ਸੀ ਪ੍ਰੰਤੂ ਪ੍ਰਵਾਰਕ ਮੈਂਬਰ ਮਸਲੇ ਨੂੰ ਸੁਲਝਾਉਣ ਲਈ ਇੱਕ ਦਿਨ ਦਾ ਸਮਾਂ ਲੈ ਗਏ ਹਨ। ਮਿਲੀ ਸੂਚਨਾ ਮੁਤਾਬਕ ਸਰਦੂਲਗੜ੍ਹ ਦੀ ਹੀ ਰਹਿਣ ਵਾਲੀ ਸਮਾਇਲੀ ਅਤੇ ਇੱਥੋਂ ਦੇ ਹੀ ਨੌਜਵਾਨ ਦੀਪਕ ਨੇ ਕਰੀਬ ਤਿੰਨ ਸਾਲ ਪਹਿਲਾਂ ਲਵ ਮੈਰਿਜ਼ ਕਰਵਾਈ ਸੀ।

ਇਹ ਵੀ ਪੜ੍ਹੋ Bathinda Police ਵੱਲੋਂ ਡਾਕਟਰ ਤੋਂ ਹੌਡਾ ਕਾਰ ਤੇ ਨੌਜਵਾਨ ਤੋਂ ਸਕੂਟੀ ਖੋਹਣ ਵਾਲੇ 24 ਘੰਟਿਆਂ ‘ਚ ਕਾਬੂ

ਇਸ ਦੌਰਾਨ ਵਿਆਹ ਤੋਂ ਬਾਅਦ ਸਮਾਇਲੀ ਆਪਣੇ ਸੱਸ-ਸਹੁਰੇ ਨਾਲ ਸਾਂਝੇ ਪ੍ਰਵਾਰ ਵਿਚ ਰਹਿਣ ਲੱਗੀ। ਪ੍ਰੰਤੂ ਥੋੜੇ ਸਮੇਂ ਬਾਅਦ ਸੱਸ ਨਾਲ ਅਣਬਣ ਹੋ ਗਈ ਤੇ ਕਈ ਵਾਰ ਪੰਚਾਇਤਾਂ ਹੋਈਆਂ। ਸੱਸ ਮੁਤਾਬਕ ਨੂੰਹ ਅਲੱਗ ਰਹਿਣਾ ਚਾਹੁੰਦੀ ਸੀ ਜਦਕਿ ਲੜਕਾ ਪ੍ਰਵਾਰ ਵਿਚ ਹੀ ਰਹਿਣਾ ਚਾਹੁੰਦਾ ਸੀ, ਜਿਸ ਕਾਰਨ ਨੂੰਹ ਕਲੇਸ਼ ਕਰਦੀ ਰਹਿੰਦੀ ਸੀ। ਇਸ ਘਟਨਾ ਦੀ ਫ਼ਿਲਹਾਲ ਇਲਾਕੇ ਵਿਚ ਕਾਫ਼ੀ ਚਰਚਾ ਹੈ

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਬਠਿੰਡਾ ‘ਚ ‘ਆਪ’ ਦਾ ਸ਼ਕਤੀ ਪ੍ਰਦਰਸ਼ਨ ਅੱਜ ; ਕੇਜ਼ਰੀਵਾਲ ਤੇ ਭਗਵੰਤ ਮਾਨ ਕੱਢਣਗੇ ਰੋਡ ਸ਼ੋਅ

👉ਬਠਿੰਡਾ ਸ਼ਹਿਰ 'ਚ ਆਪ ਨੂੰ ਮਿਲੀ ਵੱਡੀ ਜਿੱਤ ਦੇ...