ਅਖੀਰ ਗੁਰੂਘਰ ਵਿਚੋਂ ਮਿਲਿਆ
ਸ਼੍ਰੀ ਅੰਮ੍ਰਿਤਸਰ ਸਾਹਿਬ, 8 ਸਤੰਬਰ: ਅੱਜ ਕੱਲ ਦੇ ਬੱਚਿਆਂ ਦੇ ਵੱਲੋਂ ਦਿਖ਼ਾਏ ਜਾ ਰਹੇ ਗੁੱਸੇ ਦੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ, ਇਸੇ ਤਰ੍ਹਾਂ ਦੇ ਇੱਕ ਤਾਜ਼ਾ ਸਾਹਮਣੇ ਆਏ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਬੀ ਵਿਚ ਪੈਂਦੇ ਇਲਾਕੇ ‘ਚ ਬੀਤੇ ਕੱਲ ਆਰੀਅਨ ਨਾਂ ਦਾ ਇੱਕ ਦਸ ਸਾਲਾਂ ਬੱਚਾਂ ਘਰੋਂ ਸਵੇਰੇ ਸਕੂਲ ਗਿਆ ਪਰ ਵਾਪਸ ਨਾ ਪਰਤਿਆਂ। ਮਾਪਿਆਂ ਨੂੰ ਚਿੰਤਾਂ ਹੋਈ ਤਾਂ ਪਤਾ ਲੱਗਿਆ ਕਿ ਬੱਚਾ ਸਕੂਲ ਵੀ ਨਹੀਂ ਸੀ।
USA ’ਚ ਬਲਾ+ਸਟ ਨਾਲ 15 ਸਕਿੰਟਾਂ ’ਚ ਉਡਾਈ 22 ਮੰਜ਼ਿਲਾਂ ਇਮਾਰਤ
ਮਾਮਲੇ ਦੀ ਸਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੂੰ ਵੀ ਬੱਚੇ ਦੇ ਅਚਾਨਕ ਗਾਇਬ ਹੋਣ ਕਾਰਨ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੀਆਂ ਹਿਦਾਇਤਾਂ ’ਤੇ ਵੱਖ ਵੱਖ ਥਾਣਿਆਂ ਤੋਂ ਇਲਾਵਾ ਸੀਆਈਏ ਤੇ ਹੋਰਨਾਂ ਵਿੰਗਾਂ ਦੀਆਂ ਟੀਮਾਂ ਬੱਚੇ ਨੂੰ ਲੱਭਣ ਲਈ ਬਣਾਈਆਂ ਗਈਆ। ਇੰਨ੍ਹਾਂ ਟੀਮਾਂ ਵੱਲੋਂ ਸਕੂਲ ਤੋਂ ਸ਼ੁਰੂ ਕਰਕੇ ਜਿਸ ਪਾਸੇ ਵੀ ਬੱਚਾ ਗਿਆ, ਰਾਸਤੇ ਵਿਚ ਕੈਮਰਿਆਂ ਦੀ ਸੀਸੀਟੀਵੀ ਫੁਟੈਜ਼ ਨੂੰ ਦੇਖਣਾ ਸ਼ੁਰੂ ਕੀਤਾ।
ਕੰਗਨਾ ਦੀ ਫ਼ਿਲਮ ‘ਐਮਰਜੈਂਸੀ ’ ਉਪਰ ਚੱਲੀ ਸੈਂਸਰ ਬੋਰਡ ਦੀ ਕੈਂਚੀ, ਮਿਲਿਆ ਸਰਟੀਫਿਕੇਟ!
ਮਾਮਲੇ ਦੀ ਸੰਜੀਦਗੀ ਨੂੰ ਵੇਖਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਵੱਲੋ ਸਾਰੀ ਰਾਤ ਅਣਥੱਕ ਮਿਹਨਤ ਕੀਤੀ ਗਈ,ਹੂਟਰ ਅਤੇ ਡੋਰ ਬੈਲ ਵਜਾ-ਵਜਾ ਕੇ ਸਾਰੀ ਰਾਤ ਲੋਕਾਂ ਦੀ ਮਦਦ ਅਤੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਟਰੈਕ ਕਰਦੇ ਹੋਏ ਬੱਚੇ ਨੂੰ ਟਰੇਸ ਕੀਤਾ ਜੋ ਘਰੋਂ ਰੁੱਸ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਲਾ ਗਿਆ ਸੀ ਅਤੇ ਅੱਜ ਉਥੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਮਦਦ ਨਾਲ ਬੱਚੇ ਨੂੰ ਸਹੀ ਸਲਾਮਤ ਬ੍ਰਾਮਦ ਕਰਕੇ ਦਰੁਸਤ ਹਾਲਤ ਵਿੱਚ ਉਸ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਇਸ ਦੌਰਾਨ ਵਾਰਸਾਂ ਵੱਲੋ ਅੰਮ੍ਰਿਤਸਰ ਪੁਲਿਸ ਦਾ ਧੰਨਵਾਦ ਕੀਤਾ ਗਿਆ।
Share the post "ਘਰੋਂ ਰੁੱਸ ਕੇ ਗਏ 10 ਸਾਲਾਂ ਬੱਚੇ ਨੇ ਸਾਰੀ ਰਾਤ ਪੁਲਿਸ ਨੂੰ ਪਾਈ ਰੱਖੀ ਭਸੂੜੀ"