Kisan andolan: ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 18 ਦਸੰਬਰ ਨੂੰ ਪੰਜਾਬ ਵਿਚ ਰੋਕੀਆਂ ਜਾਣਗੀਆਂ ਰੇਲਾਂ

0
199

👉16 ਨੂੰ ਪੰਜਾਬ ਛੱਡ ਪੂਰੇ ਦੇਸ਼ ਵਿੱਚ ਕੱਢਿਆ ਜਾਵੇਗਾ ਟਰੈਕਟਰ ਮਾਰਚ
ਚੰਡੀਗੜ੍ਹ, 15 ਦਸੰਬਰ: Kisan andolan: ਪਿਛਲੇ ਕਰੀਬ ਦਸ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕੇਂਦਰ ਵੱਲੋਂ ਕਿਸਾਨੀ ਮੰਗਾਂ ਨੂੰ ਅਣਗੋਲਿਆ ਕਰਨ ਅਤੇ ਹੁਣ ਸ਼ਾਂਤਮਈ ਤਰੀਕੇ ਨਾਲ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੇ ਕਿਸਾਨਾਂ ਦੇ ਪੈਦਲ ਜਥਿਆਂ ਉਪਰ ਅੱਥਰੂ ਗੈਸ ਤੇ ਪਾਣੀ ਦੀਆਂ ਵੁਛਾੜਾਂ ਮਾਰਨ ਦੇ ਵਿਰੌਧ ਵਿਚ ਕਿਸਾਨ ਜਥੇਬੰਦੀਆਂ ਨੇ ਭਲਕੇ 16 ਦਸੰਬਰ ਨੂੰ ਪੰਜਾਬ ਸੂਬੇ ਨੂੰ ਛੱਡ ਪੂਰੇ ਦੇਸ ਭਰ ਵਿਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ 18 ਦਸੰਬਰ ਨੂੰ ਪੰਜਾਬ ਵਿਚ ਤਿੰਨ ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ।

ਇਹ ਵੀ ਪੜ੍ਹੋ ਕਿਸਾਨ ਮਸਲੇ: ਪ੍ਰਧਾਨ ਮੰਤਰੀ ਮੋਦੀ ਵੱਲੋਂ ਗ੍ਰਹਿ ਮੰਤਰੀ ਨਾਲ ਮੀਟਿੰਗ, ਜਲਦ ਕਰ ਸਕਦਾ ਹੈ ਕੇਂਦਰ ਵੱਡਾ ਐਲਾਨ

ਕਿਸਾਨ ਆਗੂ ਸਰਵਣ ਪੰਧੇਰ ਨੇ ਕੇਂਦਰ ਦੇ ਰਵੱੱਈਏ ਦੀ ਸਖ਼ਤ ਨਿਖੇਧੀ ਕਿਹਾ ਕਿ ‘‘ ਭਾਜਪਾ ਆਗੂਆਂ ਦੀ ਨੀਅਤ ਅਤੇ ਨੀਤੀ ਵਿਚ ਫ਼ਰਕ ਹੈ, ਇੱਕ ਪਾਸੇ ਉਹ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਦਿੱਲੀ ਆਉਣ ਬਾਰੇ ਕਹਿੰਦੇ ਹਨ ਤੇ ਦੂਜੇ ਪਾਸੇ ਨਿਹੱਥੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ। ’’ ਕਿਸਾਨ ਆਗੂ ਮੁਤਾਬਕ ਇਹ ਪੂਰੀ ਦੁਨੀਆਂ ਦੇਖ ਰਹੀ ਹੈ ਕਿ ਲੋਕਤੰਤਰ ਦੇ ਵਿਚ ਕਿਸਾਨਾਂ ਦੀ ਅਵਾਜ਼ ਦਾ ਗਲਾ ਘੁੱਟਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਰੋਸ਼ ਵਜੋਂ ਇਹ ਪ੍ਰੋਗਰਾਮ ਦਿੱਤੇ ਗਏ ਹਨ ਤੇ ਇਸਤੋਂ ਬਾਅਦ ਵੀ ਜੇਕਰ ਕੇਂਦਰ ਦਾ ਰਵੱਈਆ ਨਾ ਬਦਲਿਆਂ ਤਾਂ ਹੋਰ ਕਰੜੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here